ਕਾਬੁਲ (ਅਨਸ)- ਕਿਸੇ ਸਮੇਂ ਪੱਤਰਕਾਰਾਂ ਦੀ ਹੱਤਿਆ ਦਾ ਐਲਾਨ ਕਰਨ ਵਾਲੇ ਮੋਹੰਮਦ ਅਸ਼ਰਫ ਗੈਰਤ ਨੂੰ ਤਾਲਿਬਾਨੀਆਂ ਨੇ ਕਾਬੁਲ ਯੂਨੀਵਰਸਿਟੀ ਦਾ ਨਵਾਂ ਉਪ ਕੁਲਪਤੀ (ਵਾਇਸ ਚਾਂਸਲਰ) ਚੁਣਿਆ ਹੈ। ਨਵੇਂ ਉਪ ਕੁਲਪਤੀ ਦੇ ਰੂਪ ’ਚ ਗੈਰਤ ਦੀ ਨਿਯੁਕਤੀ ਨਾਲ ਸੋਸ਼ਲ ਮੀਡੀਆ ’ਤੇ ਗੁੱਸਾ ਫੈਲ ਗਿਆ ਅਤੇ ਯੂਜ਼ਰਜ਼ ਨੇ ਉਨ੍ਹਾਂ ਦੇ ਪੁਰਾਣੇ ਟਵੀਟਸ ਨੂੰ ਖੰਗਾਲਣਾ ਸ਼ੁਰੂ ਕਰ ਦਿੱਤਾ। ਇਕ ਯੂਜ਼ਰ ਨੇ ਇਹ ਵੀ ਦਾਅਵਾ ਕੀਤਾ ਕਿ ਗੈਰਤ ਨੂੰ ਬਹੁਤ ਸੌਖੇ ਵਿਸ਼ਿਆਂ ’ਚ ਮੁਸ਼ਕਲ ਨਾਲ ਪਾਸ ਅੰਕ ਮਿਲੇ ਸਨ। ਉਸ ਨੇ ਕਿਹਾ ਕਿ ਇਕ ਨੌਜਵਾਨ ਗ੍ਰੈਜੂਏਟ ਡਿਗਰੀਧਾਰਕ ਨੇ ਇਕ ਬੌਧਿਕ ਅਤੇ ਤਜ਼ਰਬੇਕਾਰ ਪੀ. ਐੱਚ. ਡੀ. ਦੀ ਜਗ੍ਹਾ ਲੈ ਲਈ ਹੈ।
ਇਹ ਵੀ ਪੜ੍ਹੋ: ਮੋਦੀ ਨੇ ਅਮਰੀਕਾ, ਆਸਟ੍ਰੇਲੀਆ ਅਤੇ ਜਾਪਾਨ ਦੇ ਨੇਤਾਵਾਂ ਨਾਲ ਮੁਲਾਕਾਤ ਨੂੰ ਦੱਸਿਆ ਸਾਰਥਕ
ਆਰਿਫ ਬਹਰਾਮੀ ਨਾਮੀ ਇਕ ਮਹਿਲਾ ਯੂਜ਼ਰ, ਜੋ ਕਾਬੁਲ ਯੂਨੀਵਰਸਿਟੀ ’ਚ ਗੈਰਤ ਦੀ ਸਹਿਪਾਠੀ ਸੀ, ਨੇ ਫੇਸਬੁੱਕ ਪੋਸਟ ’ਚ ਦਾਅਵਾ ਕੀਤਾ ਹੈ ਕਿ ਜਦੋਂ ਗੈਰਤ ਯੂਨੀਵਰਸਿਟੀ ’ਚ ਪੜ੍ਹ ਰਿਹਾ ਸੀ ਉਦੋਂ ਉਹ ਹਮੇਸ਼ਾ ਆਪਣੀਆਂ ਮਹਿਲਾ ਸਾਥੀਆਂ ਅਤੇ ਪ੍ਰੋਫੈਸਰਾਂ ਪ੍ਰਤੀ ਅਪਮਾਨਜਨਕ ਰਵੱਈਆ ਅਪਨਾਉਂਦਾ ਸੀ। ਗੈਰਤ ਦਾ ਦਾਅਵਾ ਹੈ ਕਿ ਆਲੋਚਨਾ ਅਣ-ਉਚਿਤ ਹੈ ਅਤੇ ਕਿਹਾ ਕਿ ਮੈਂ ਤੁਹਾਨੂੰ ਅਪੀਲ ਕਰਦਾ ਹਾਂ ਕਿ ਤੁਸੀ ਸ਼ਾਂਤ ਹੋ ਜਾਓ ਅਤੇ ਮੇਰੇ ਅਤੇ ਮੇਰੀ ਸਿੱਖਿਆ ਪਿਛੋਕੜ ਬਾਰੇ ਜਾਂਚ ਕਰੋ।
ਇਹ ਵੀ ਪੜ੍ਹੋ: ਅਮਰੀਕਾ ਦੀਆਂ 5 ਵੱਡੀਆਂ ਕੰਪਨੀਆਂ ਦੇ CEO ਮੋਦੀ ਨੂੰ ਬੋਲੇ- ਭਾਰਤ ’ਚ ਕੰਮ ਕਰਨ ਦੇ ਚਾਹਵਾਨ
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਜੂਨ ’ਚ ਆਪਣੇ ਇਕ ਟਵੀਟ ’ਚ ਗੈਰਤ ਨੇ ਕਿਹਾ ਸੀ, ‘‘ਇਕ ਜਾਸੂਸ ਪੱਤਰਕਾਰ 100 ਅਰਬਾਕੀ (ਸਥਾਨਕ ਪੁਲਸ/ਅਰਧਸੈਨਿਕ) ਨਾਲੋਂ ਜ਼ਿਆਦਾ ਖ਼ਤਰਨਾਕ ਹੁੰਦਾ ਹੈ। ਮੈਨੂੰ ਉਨ੍ਹਾਂ ਲੋਕਾਂ ’ਤੇ ਸ਼ੱਕ ਹੈ ਜੋ ਪੱਤਰਕਾਰਾਂ ਨੂੰ ਮਾਰਨ ਤੋਂ ਰੋਕਦੇ ਹਨ। ਜਾਸੂਸ ਪੱਤਰਕਾਰਾਂ ਨੂੰ ਮਾਰੋ। ਮੀਡੀਆ ਦੀਆਂ ਗਤੀਵਿਧੀਆਂ ਸੀਮਿਤ ਕਰੋ।’’ ਟਵੀਟ ਨੂੰ ਉਸ ਦੇ ਅਕਾਊਂਟ ਤੋਂ ਡਿਲੀਟ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ: ਅਫ਼ਗਾਨਿਸਤਾਨ ਦੇ ਉੱਪਰੋਂ ਨਹੀਂ ਉੱਡਿਆ PM ਮੋਦੀ ਦਾ ਜਹਾਜ਼, ਪਾਕਿ ਹਵਾਈ ਮਾਰਗ ਰਾਹੀਂ ਪੁੱਜਾ ਅਮਰੀਕਾ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਮੋਦੀ ਨੇ ਅਮਰੀਕਾ, ਆਸਟ੍ਰੇਲੀਆ ਅਤੇ ਜਾਪਾਨ ਦੇ ਨੇਤਾਵਾਂ ਨਾਲ ਮੁਲਾਕਾਤ ਨੂੰ ਦੱਸਿਆ ਸਾਰਥਕ
NEXT STORY