ਨਿਊਯਾਰਕ (ਏਜੰਸੀ)— ਸਾਲ 2017 ਵਿਚ ਹਾਲੀਵੁੱਡ ਨਿਰਮਾਤਾ ਹਾਰਵੇ ਵਿਨਸਟੀਨ 'ਤੇ ਸਾਰੀਆਂ ਅਦਾਕਾਰਾਂ ਨੇ ਯੌਨ ਸ਼ੋਸ਼ਣ ਦੇ ਦੋਸ਼ ਲਗਾਏ। ਇਸ ਦੇ ਨਾਲ ਹੀ ਦੁਨੀਆ ਭਰ ਵਿਚ ਮੀ ਟੂ (Me Too) ਮੁਹਿੰਮ ਸ਼ੁਰੂ ਹੋ ਗਈ। ਇਕ ਦੇ ਬਾਅਦ ਇਕ 920 ਔਰਤਾਂ ਨੇ ਇਸ ਮੁੱਦੇ 'ਤੇ ਆਵਾਜ਼ ਬੁਲੰਦ ਕੀਤੀ। ਮੀ ਟੂ ਮੁਹਿੰਮ ਨੂੰ 'ਟਾਈਮ ਪਰਸਨ ਆਫ ਦੀ ਈਅਰ' ਵੀ ਚੁਣਿਆ ਗਿਆ। ਹੁਣ ਮੀ ਟੂ ਦੀ ਇਕ ਹੋਰ ਮਜ਼ਬੂਤ ਤਸਵੀਰ ਸਾਹਮਣੇ ਆਈ ਹੈ। ਮੁਹਿੰਮ ਕਾਰਨ 201 ਤਾਕਤਵਰ ਸ਼ਖਸੀਅਤਾਂ ਦੇ ਨਾਮ ਸਾਹਮਣੇ ਆਏ ਹਨ। ਜਿਨ੍ਹਾਂ ਨੇ ਕਦੇ ਨਾ ਕਦੇ, ਕਿਸੇ ਦਾ ਯੌਨ ਸ਼ੋਸ਼ਣ ਕੀਤਾ।
ਇਨ੍ਹਾਂ 201 ਸ਼ਖਸੀਅਤਾਂ ਵਿਚੋਂ 124 ਨੂੰ ਤਾਂ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ। ਅਸਤੀਫਾ ਦੇਣ ਵਾਲੇ ਸਾਰੇ ਸ਼ਖਸ ਉੱਚੇ ਅਹੁਦੇ 'ਤੇ ਸਨ। ਉਨ੍ਹਾਂ ਵਿਚੋਂ 54 ਅਹੁਦਿਆਂ 'ਤੇ ਔਰਤਾਂ ਨੂੰ ਜਗ੍ਹਾ ਮਿਲੀ। ਮਤਲਬ ਮੀ ਟੂ ਦੇ ਕਾਰਨ ਖਾਲੀ ਹੋਏ ਅਹੁਦਿਆਂ ਵਿਚੋਂ 44 ਫੀਸਦੀ ਅਹੁਦਿਆਂ 'ਤੇ ਔਰਤਾਂ ਆਈਆਂ। ਬਾਕੀ 70 ਅਹੁਦਿਆਂ 'ਤੇ ਪੁਰਸ਼ ਦੇ ਬਦਲੇ ਪੁਰਸ਼ ਦੀ ਨਿਯੁਕਤੀ ਹੋਈ। ਮੀ ਟੂ ਮੁਹਿੰਮ ਵਿਚ 3 ਕੇਸ ਅਜਿਹੇ ਵੀ ਰਹੇ ਹਨ ਜਦੋਂ ਕਿਸੇ ਮਹਿਲਾ 'ਤੇ ਪੁਰਸ਼ ਦੇ ਸ਼ੋਸ਼ਣ ਦਾ ਦੋਸ਼ ਲੱਗਾ ਹੈ। ਇਨ੍ਹਾਂ ਵਿਚੋਂ ਕੈਲੀਫੋਰਨੀਆ ਦੀ ਅਸੈਂਬਲੀ ਵੂਮੈਨ ਕ੍ਰਿਸਟੀਨਾ ਗ੍ਰੇਸੀਆ, ਕੰਸਾਸ ਸੈਨੇਟ ਉਮੀਦਵਾਰ ਐਂਡਰੀਆ ਅਤੇ ਅਦਾਕਾਰਾ-ਡਾਇਰੈਕਟਰ ਏਸ਼ੀਆ ਆਰਜੈਂਟੋ ਸ਼ਾਮਲ ਹੈ। ਐਂਡਰੀਆ ਅਤੇ ਏਸ਼ੀਆ ਦੀ ਜਗ੍ਹਾ ਹਾਲੇ ਕਿਸੇ ਹੋਰ ਦੀ ਚੋਣ ਨਹੀਂ ਕੀਤੀ ਗਈ ਹੈ।
ਵੱਖ-ਵੱਖ ਸੈਕਟਰਾਂ ਦੇ 10 ਵੱਡੇ ਲੋਕ, ਜੋ ਮੀ ਟੂ ਵਿਚ ਫਸੇ ਤੇ ਉਨ੍ਹਾਂ ਦੀ ਜਗ੍ਹਾ ਕੋਈ ਮਹਿਲਾ ਅਹੁਦੇ 'ਤੇ ਆਈ
ਮੀ ਟੂ ਦਾ ਦੋਸ਼ੀ |
ਜੌਬ ਪ੍ਰੋਫਾਈਲ |
ਨਵੀਂ ਨਿਯੁਕਤੀ |
ਏ.ਆਈ. ਫ੍ਰੈਂਕੇਨ |
ਯੂ.ਐੱਸ. ਸੈਨੇਟਰ |
ਟੀਮਾ ਸਮਿਥ |
ਰਾਏ ਪ੍ਰਾਈਜ਼ |
ਅਮੇਜ਼ਨ ਸਟੂਡੀਓ ਹੈੱਡ |
ਜੇਨੀਫਰ ਸਾਲਕੇ |
ਮਾਈਕਲ ਓਰੇਸਕੇਸ |
ਨਿਊਯਾਰਕ, ਟਾਈਮਜ਼ ਸਾਬਕਾ ਸੰਪਾਦਕ |
ਨੈਂਸੀ ਬਾਰਨੇਸ |
ਐਡੀ ਬੇਰਮਾਨਜਾ |
ਡੀ.ਸੀ. ਕਾਮਿਕਸ ਸੰਪਾਦਕ |
ਮੇਰੀ ਜੇਵੀਨਸ |
ਗਲੇਨ ਬੁਸ਼ |
ਵ੍ਹਾਈਟ ਹਾਊਸ ਦੇ ਪੱਤਰਕਾਰ |
ਕੇਟੀ ਰੋਜਰਸ |
ਜੌਨ ਲਾਸੇਟਰ |
ਕ੍ਰਿਏਟਿਵ ਚੀਫ ,ਵਾਲਟ ਡਿਜ਼ਨੀ |
ਜੇਨੀਫਰ ਲੀ |
ਜੌਰਜ ਡੌਮਿਗੇਂਜ |
ਹਾਵਰਡ ਯੂਨੀਵਰਸਿਟੀ ਪ੍ਰੋਫੈਸਰ |
ਮੇਲਾਨੀ ਕੈਮੇ |
ਸੇਲੇਬ ਜੇਮਿੰਗਸ |
ਇੰਟਰਨੈਸ਼ਲ ਯੂਨੀਅਨ ਕਰਮਚਾਰੀ |
ਮਰੀਸਾ ਸਾਲਸ |
ਲਾਕਹਾਰਟ ਸਟੀਲੀ |
ਡਾਇਰੈਕਟਰ, ਵੌਕਸ ਮੀਡੀਆ |
ਮੇਲੀਸਾ ਬੇਲ |
ਟੋਨੀ ਮੇਨਡੇਜ਼ਾ |
ਯੂ.ਐੱਸ. ਸੈਨੇਟਰ |
ਵੇਨੇਸਾ ਡੇਲਗਾਡੋ |
ਮਿਸਰ ਦੇ ਸਿਨਾਈ ਵਿਚ ਬੰਬ ਧਮਾਕੇ ਕਾਰਨ 3 ਮਜ਼ਦੂਰਾਂ ਦੀ ਮੌਤ
NEXT STORY