ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਨਿਊਯਾਰਕ ਵਿੱਚ ਸ਼ੁੱਕਰਵਾਰ ਦੇ ਦਿਨ ਦੋ ਵਾਹਨਾਂ ਵਿਚਕਾਰ ਹੋਈ ਟੱਕਰ ਦੇ ਬਾਅਦ 7 ਵਿਅਕਤੀ ਜ਼ਖਮੀ ਹੋਏ ਹਨ। ਇਸ ਹਾਦਸੇ ਬਾਰੇ ਪੁਲਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਿਊਯਾਰਕ ਸਿਟੀ ਵਿੱਚ ਇੱਕ ਵੈਨ ਦੇ ਕਾਰ ਨਾਲ ਟਕਰਾਉਣ ਤੋਂ ਬਾਅਦ ਕਾਰ ਦੁਆਰਾ ਇੱਕ ਬਾਹਰੀ ਖਾਣੇ ਦਾ ਢਾਂਚਾ ਤੋੜਦਿਆਂ ਦੋ ਬੱਚਿਆਂ ਨੂੰ ਜ਼ਖਮੀ ਕੀਤਾ ਹੈ। ਵੈਨ ਦੇ ਇੱਕ ਅਣਪਛਾਤੇ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਸੀ ਪਰ ਬਾਅਦ ਵਿੱਚ ਉਸ ਨੂੰ ਦੌਰੇ ਪੈਣ ਕਾਰਨ ਛੱਡ ਦਿੱਤਾ ਗਿਆ ਸੀ।
ਨਿਊਯਾਰਕ ਦੇ ਪੁਲਸ ਵਿਭਾਗ ਅਨੁਸਾਰ ਵੈਨ ਨੇ ਮਿਡਟਾਊਨ ਮੈਨਹੱਟਨ ਵਿੱਚ ਪੂਰਬੀ 51ਵੀਂ ਅਤੇ ਪੂਰਬੀ 50 ਵੀਂ ਗਲੀ ਦੇ ਵਿਚਕਾਰ ਸੈਕਿੰਡ ਐਵੇਨਿਊ 'ਤੇ ਇੱਕ ਕਾਰ ਜਿਸ ਵਿੱਚ ਦੋ ਲੋਕ ਸਵਾਰ ਸਨ, ਨੂੰ ਟੱਕਰ ਮਾਰੀ, ਜਿਸ ਕਰਕੇ ਇਸ ਕਾਰ ਨੇ ਇੱਕ ਖਾਲੀ ਬਾਹਰੀ ਭੋਜਨ ਦੇ ਢਾਂਚੇ ਨੂੰ ਤੋੜ ਦਿੱਤਾ। ਇਸ ਟੱਕਰ ਕਾਰਨ ਹੋਏ ਮਲਬੇ ਦੀ ਲਪੇਟ ਵਿੱਚ ਆਉਣ ਕਰਕੇ ਦੋ ਬੱਚਿਆਂ, ਜਿਹਨਾਂ ਦੀ ਉਮਰ 5 ਅਤੇ 7 ਸਾਲ ਸੀ ਨੂੰ ਸੱਟ ਲੱਗੀ। ਇਸ ਦੇ ਇਲਾਵਾ ਵੈਨ ਵੀ ਪੂਰਬੀ 49 ਵੀਂ ਸਟ੍ਰੀਟ ਅਤੇ ਸੈਕਿੰਡ ਐਵੀਨਿਊ ਦੇ ਇੱਕ ਫੁੱਟਪਾਥ 'ਤੇ ਜਾਣ ਤੋਂ ਪਹਿਲਾਂ ਇੱਕ ਫਰੂਟ ਸਟੈਂਡ ਨਾਲ ਟਕਰਾਈ, ਜਿੱਥੇ ਵੈਨ ਦੁਆਰਾ ਤਿੰਨ ਪੈਦਲ ਯਾਤਰੀਆਂ ਨੂੰ ਟੱਕਰ ਮਾਰੀ ਗਈ। ਇਸ ਹਾਦਸੇ ਕਰਕੇ ਕਾਰ ਸਵਾਰਾਂ ਸਮੇਤ ਪੰਜ ਬਾਲਗਾਂ ਅਤੇ ਦੋ ਬੱਚਿਆਂ ਨੂੰ ਸੱਟਾਂ ਲੱਗਣ ਕਾਰਨ ਬੇਲਵੇ ਹਸਪਤਾਲ ਵਿੱਚ ਲਿਜਾਇਆ ਗਿਆ।
ਯੂਰਪ : ਇਕ ਹਫਤੇ 'ਚ ਕੋਰੋਨਾ ਦੇ 10 ਲੱਖ ਮਾਮਲੇ ਆਏ ਸਾਹਮਣੇ
NEXT STORY