ਨਿਊਯਾਰਕ (ਰਾਜ ਗੋਗਨਾ)— ਸਿੱਖ ਕੌਮ ਦੇ ਮਹਾਨ ਨਾਇਕ ਸੂਰਬੀਰ ਯੋਧੇ ਸੁਲਤਾਨ ਉਲ ਕੌਮ ਨਵਾਬ ਸ੍ਰ: ਜੱਸਾ ਸਿੰਘ ਆਹਲੂਵਾਲੀਆ ਜੀ ਦਾ 300 ਸਾਲਾ ਜਨਮ ਦਿਹਾੜਾ ਗੁਰੂ ਘਰ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਵਿਖੇ 6 ਮਈ ਦਿਨ ਐਤਵਾਰ ਨੂੰ ਵੱਡੇ ਪੱਧਰ 'ਤੇ ਮਨਾਇਆ ਜਾ ਰਿਹਾ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦਿਆ ਸਿੱਖ ਕਲਚਰਲ ਸੁਸਾਇਟੀ ਗੁਰੂ ਘਰ ਦੇ ਹੈੱਡ ਗੰਥੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਸ੍ਰ: ਜੱਸਾ ਸਿੰਘ ਆਹਲੂਵਾਲੀਆ ਜੀ ਉਹ ਮਹਾਨ ਸੂਰਮੇ ਸੀ ਜਿਨ੍ਹਾਂ ਨੇ ਆਹਲੂਵਾਲੀਆ ਮਿਸਲ ਦੀ ਜਥੇਦਾਰੀ ਨਿਭਾਉਂਦਿਆ ਅਬਦਾਲੀ ਦੀਆਂ ਬੰਦੀ ਬਣਾਈਆਂ 2200 ਹਿੰਦੋਸਤਾਨ ਦੀਆਂ ਬੱਚੀਆਂ ਨੂੰ ਛੁੱਡਵਾਇਆ ਤੇ ਘਰੋ-ਘਰੀ ਪਹੁੰਚਾਈਆਂ ਸੀ ਅਤੇ ਸਮਾਂ ਆਉਣ 'ਤੇ ਦਿੱਲੀ ਦੇ ਲਾਲ ਕਿੱਲੇ 'ਤੇ ਕੇਸਰੀ ਨਿਸ਼ਾਨ ਸਾਹਿਬ ਚੜ੍ਹਾਇਆ ਤੇ ਖਾਲਸਾ ਰਾਜ ਕਾਇਮ ਕੀਤਾ ਸੀ।
ਇਸ ਯੋਧੇ ਨੂੰ ਯਾਦ ਕਰਦਿਆਂ ਆਉ ਗੁਰੂ ਘਰ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿੱਲ ਵਿਖੇ 6 ਮਈ ਦਿਨ ਐਤਵਾਰ ਵਿਸ਼ੇਸ਼ ਸਮਾਗਮਾਂ ਦੀ ਸੇਵਾ ਸ਼ਰਧਾ ਅਤੇ ਪਿਆਰ ਸਾਹਿਤ ਨਿਭਾਈਏ। ਇਸ ਮੌਕੇ ਸਵੇਰੇ ਸ੍ਰੀ੍ਆਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਦੁਪਹਿਰ 3:30 ਤੱਕ ਵਿਸ਼ੇਸ਼ ਦੀਵਾਨ ਹੋਣਗੇ ਅਤੇ ਸਮਾਗਮ ਵਿਚ ਮਹਾਨ ਕੀਰਤਨੀਏ ਕਥਾ ਵਾਚਕ ਕਵੀਸ਼ਰੀ ਜਥੇ ਤੇ ਢਾਡੀ ਜੱਥੇ ਹਾਜ਼ਰੀ ਭਰਨਗੇ।
ਪਾਕਿਸਤਾਨ 'ਚ 2 ਕੋਲਾ ਖਾਨਾਂ ਧੱਸੀਆਂ, 23 ਕਰਮਚਾਰੀਆਂ ਦੀ ਮੌਤ
NEXT STORY