ਨੈਸ਼ਨਲ ਡੈਸਕ- ਭਾਰਤ ਵਿੱਚ ਚੱਲ ਰਹੇ ਤਾਜ਼ਾ ਮਾਮਲਿਆਂ 'ਤੇ ਆਧਾਰਿਤ ਕੰਟੈਂਟ ਬਣਾਉਣ ਵਾਲੇ ਕਈ ਯੂਟਿਊਬਰਾਂ ਨੇ ਦਾਅਵਾ ਕੀਤਾ ਹੈ ਕਿ ਏਸ਼ੀਅਨ ਨਿਊਜ਼ ਇੰਟਰਨੈਸ਼ਨਲ (ANI) ਉਨ੍ਹਾਂ ਦੀਆਂ ਵੀਡੀਓਜ਼ ਵਿੱਚ ਕੁਝ ਸਕਿੰਟਾਂ ਦੀ ਕਲਿੱਪਾਂ ਦੀ ਵਰਤੋਂ ਕਰਨ 'ਤੇ ਮੋਟੀਆਂ ਰਕਮਾਂ ਦੀ ਮੰਗ ਕਰ ਰਹੀ ਹੈ ਅਤੇ ਕਾਪੀਰਾਈਟ ਸਟ੍ਰਾਈਕਾਂ ਭੇਜ ਰਹੀ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਇਕ ਯੂਟਿਊਬਰ ਨੇ ਇੱਕ ਵੀਡੀਓ ਜਾਰੀ ਕਰ ਕੇ ਦੱਸਿਆ ਕਿ ANI ਨੇ ਉਨ੍ਹਾਂ ਤੋਂ ਕਾਪੀਰਾਈਟ ਸਟ੍ਰਾਈਕਾਂ ਹਟਾਉਣ ਲਈ 40-50 ਲੱਖ ਰੁਪਏ ਦੀ ਮੰਗ ਕੀਤੀ ਹੈ।
ਯੂਟਿਊਬਰ ਨੇ ਅੱਗੇ ਦੱਸਿਆ ਕਿ ANI ਨੇ ਉਨ੍ਹਾਂ ਦੀਆਂ ਵੀਡੀਓਜ਼ 'ਤੇ ਕਈ ਸਟ੍ਰਾਈਕਾਂ ਲਾਈਆਂ, ਜਦਕਿ ਉਨ੍ਹਾਂ ਨੇ ਸਿਰਫ਼ ਕੁਝ ਸਕਿੰਟਾਂ ਦੀ ਫੁਟੇਜ ਵਰਤੀ ਸੀ, ਜਿਸ ਨੂੰ ਉਨ੍ਹਾਂ ਨੇ "ਫੇਅਰ ਯੂਜ਼" ਦੇ ਤਹਿਤ ਜਾਇਜ਼ ਮੰਨਿਆ। ਇਸ ਮਾਮਲੇ 'ਤੇ ANI ਦਾ ਕਹਿਣਾ ਹੈ ਕਿ ਕਿ ਉਹ ਆਪਣੇ ਕੰਟੈਂਟ ਦੇ ਮਾਲਕ ਹਨ ਅਤੇ ਉਨ੍ਹਾਂ ਨੂੰ ਕਾਪੀਰਾਈਟ ਸਟ੍ਰਾਈਕ ਕਰਨ ਦਾ ਕਾਨੂੰਨੀ ਹੱਕ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਕਾਰਵਾਈ ਉਨ੍ਹਾਂ ਨੇ ਆਪਣੇ ਅਧਿਕਾਰਾਂ ਦੀ ਰੱਖਿਆ ਲਈ ਕੀਤੀ ਹੈ, ਨਾ ਕਿ ਕੋਈ ਜ਼ਬਰਦਸਤੀ।
ਇਹ ਵੀ ਪੜ੍ਹੋ- ਅੱਧੇ ਘੰਟੇ 'ਚ 2 ਵਾਰ ਕੰਬ ਗਈ ਧਰਤੀ ! ਸੁੱਤੇ ਪਏ ਲੋਕਾਂ ਨੂੰ ਪੈ ਗਈਆਂ ਭਾਜੜਾਂ
ਇਸ ਮਾਮਲੇ ਦੇ ਮੱਦੇਨਜ਼ਰ, ਪ੍ਰੈੱਸ ਟਰੱਸਟ ਆਫ਼ ਇੰਡੀਆ (PTI) ਨੇ ਯੂਟਿਊਬਰਾਂ ਨੂੰ ਆਪਣਾ ਵੀਡੀਓ ਕੰਟੈਂਟ ਬਹੁਤ ਹੀ ਸਸਤੇ ਰੇਟ 'ਤੇ ਉਪਲਬਧ ਕਰਵਾਉਣ ਦੀ ਪੇਸ਼ਕਸ਼ ਕੀਤੀ ਹੈ, ਤਾਂ ਜੋ ਉਨ੍ਹਾਂ ਨੂੰ ANI ਵਰਗੀਆਂ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ। ਇਹ ਮਾਮਲਾ ਭਾਰਤ ਵਿੱਚ ਡਿਜੀਟਲ ਕੰਟੈਂਟ ਦੀ ਵਰਤੋਂ ਅਤੇ ਕਾਪੀਰਾਈਟ ਕਾਨੂੰਨਾਂ ਦੇ ਲਾਗੂ ਹੋਣ 'ਤੇ ਨਵੀਂ ਚਰਚਾ ਨੂੰ ਜਨਮ ਦੇ ਰਿਹਾ ਹੈ।
ਇਹ ਵੀ ਪੜੋ- ਵੱਡੀ ਖ਼ਬਰ ; ਸਿੱਖਿਆ ਵਿਭਾਗ ਨੇ 4 ਅਧਿਆਪਕਾਂ ਨੂੰ ਕੀਤਾ ਮੁਅੱਤਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਮੋਦੀ ਨੇ ਭੁਜ 'ਚ 53 ਹਜ਼ਾਰ ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ
NEXT STORY