ਵਾਸ਼ਿੰਗਟਨ (ਭਾਸ਼ਾ): ਜਨਤਕ ਸਿਹਤ ਵਿਚ ਮੁਹਾਰਤ ਰੱਖਣ ਵਾਲੇ ਭਾਰਤੀ ਮੂਲ ਦੇ 39 ਸਾਲਾ ਡਾਕਟਰ ਡੇਵ ਏ ਚੋਕਸੀ ਨੂੰ ਨਿਊਯਾਰਕ ਸ਼ਹਿਰ ਦਾ ਨਵਾਂ ਸਿਹਤ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਸ਼ਹਿਰ ਦੇ ਮੇਅਰ ਬਿਲ ਡੇ ਬਲਾਸਿਓ ਨੇ ਸ਼ਹਿਰ ਵਿਚ ਕੋਰੋਨਾਵਾਇਰਸ ਦੀਆਂ ਬੇਮਿਸਾਲ ਚੁਣੌਤੀਆਂ ਨਾਲ ਨਜਿੱਠਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਣ ਦੇ ਲਈ ਉਹਨਾਂ ਦੀ ਤਾਰੀਫ ਕੀਤੀ। ਚੋਕਸੀ ਨੂੰ ਮੰਗਲਵਾਰ ਨੂੰ ਸ਼ਹਿਰ ਦੇ ਸਿਹਤ ਅਤੇ ਮਾਨਸਿਕ ਸਿਹਤ ਵਿਭਾਗ ਦਾ ਕਮਿਸ਼ਨਰ ਨਾਮਜ਼ਦ ਕੀਤਾ ਗਿਆ।
ਸਿਹਤ ਕਮਿਸ਼ਨਰ ਡਾਕਟਰ ਓਕਸੀਰਿਸ ਬਾਰਬੋਟ ਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਬਲਾਸਿਓ ਨੇ ਕਿਹਾ ਕਿ ਚੋਕਸੀ ਨੇ ਆਪਣਾ ਕਰੀਅਰ ਅਜਿਹੇ ਲੋਕਾਂ ਦੇ ਲਈ ਲੜਨ ਵਿਚ ਬਿਤਾਇਆ, ਜਿਹਨਾਂ ਨੂੰ ਅਕਸਰ ਪਿੱਛੇ ਛੱਡ ਦਿੱਤਾ ਜਾਂਦਾ ਹੈ। ਉਹਨਾਂ ਨੇ ਕਿਹਾ,''ਕੋਵਿਡ-19 ਗਲੋਬਲ ਮਹਾਮਾਰੀ ਦੇ ਦੌਰਾਨ ਉਹਨਾਂ ਨੇ ਬੇਮਿਸਾਲ ਚੁਣੌਤੀਆਂ ਵਿਚ ਸਾਡੇ ਸ਼ਹਿਰ ਦੀ ਜਨਤਕ ਸਿਹਤ ਪ੍ਰਣਾਲੀ ਦੀ ਅਗਵਾਈ ਕਰਨ ਵਿਚ ਮਦਦ ਕੀਤੀ ਸੀ। ਮੈਨੂੰ ਪਤਾ ਹੈ ਕਿ ਇਕ ਨਿਰਪੱਖ ਅਤੇ ਸਿਹਤਮੰਦ ਸ਼ਹਿਰ ਦੇ ਲਈ ਸਾਡੀ ਲੜਾਈ ਨੂੰ ਅੱਗੇ ਵਧਾਉਣ ਦਾ ਚਾਰਜ ਸੰਭਾਲਣ ਦੇ ਲਈ ਉਹ ਤਿਆਰ ਹਨ।''
ਪੜ੍ਹੋ ਇਹ ਅਹਿਮ ਖਬਰ- ਅਯੁੱਧਿਆ 'ਚ ਰਾਮ ਮੰਦਰ ਨਿਰਮਾਣ 'ਤੇ ਪਾਕਿ ਮੰਤਰੀ ਬੋਲਿਆ- 'ਰਾਮ ਨਗਰ' 'ਚ ਬਦਲਿਆ ਭਾਰਤ
ਚੋਕਸੀ ਨੇ ਯਾਦ ਕੀਤਾ ਕਿ ਮੌਕਿਆਂ ਦੇ ਕਾਰਨ ਦੋ ਪੀੜ੍ਹੀਆਂ ਪਹਿਲਾਂ ਉਹਨਾਂ ਦੇ ਦਾਦਿਆਂ ਨੂੰ ਗੁਜਰਾਤ ਦੇ ਛੋਟੇ ਪਿੰਡਾਂ ਤੋਂ ਮੁੰਬਈ ਜਾਣਾ ਪਿਆ ਸੀ। ਉਹਨਾਂ ਦੇ ਪਿਤਾ ਪਰਿਵਾਰ ਵਿਚ ਪਹਿਲੇ ਮੈਂਬਰ ਸਨ ਜੋ ਅਮਰੀਕਾ ਵਿਚ ਆ ਕੇ ਵਸ ਗਏ ਅਤੇ ਇੱਥੇ ਉਹਨਾਂ ਦਾ ਜਨਮ ਅਤੇ ਪਾਲਣ-ਪੋਸ਼ਣ ਹੋਇਆ। ਰੋਡਸ ਸ਼ੋਧ ਕਰਤਾ ਚੋਕਸੀ ਓਬਾਮਾ ਪ੍ਰਸ਼ਾਸਨ ਵਿਚ ਵ੍ਹਾਈਟ ਹਾਊਸ ਫੇਲੋ ਰਹੇ ਅਤੇ ਵੇਟਰਨਜ਼ ਅਫੇਅਰਸ ਮੰਤਰੀ ਦੇ ਪ੍ਰਧਾਨ ਸਿਹਤ ਸਲਾਹਕਾਰ ਰਹੇ। ਚੋਕਸੀ ਨੇ ਕਿਹਾ,''ਮੈਨੂੰ ਜੀਵਨ ਵਿਚ ਹੁਣ ਤੱਕ ਸਭ ਤੋਂ ਬੇਮਿਸਾਲ ਜਨਤਕ ਸਿਹਤ ਸੰਕਟ ਨਾਲ ਨਜਿੱਠਣ ਦੇ ਸਾਡੇ ਢੰਗਾਂ 'ਤੇ ਮਾਣ ਹੈ।'' ਉਹਨਾਂ ਨੇ ਕਿਹਾ ਕਿ ਉਹ ਨਿਊਯਾਰਕ ਸ਼ਹਿਰ ਦੇ ਲੋਕਾਂ ਦੀ ਸੇਵਾ ਕਰ ਕੇ ਮਾਣ ਮਹਿਸੂਸ ਕਰ ਰਹੇ ਹਨ। ਜੌਨਸ ਹਾਪਕਿਨਜ਼ ਯੂਨੀਵਰਸਿਟੀ ਦੇ ਮੁਤਾਬਕ ਨਿਊਯਾਰਕ ਸ਼ਹਿਰ ਵਿਚ ਕੋਰੋਨਾਵਾਇਰਸ ਦੇ 28,710 ਮਾਮਲੇ ਸਾਹਮਣੇ ਆਏ ਅਤੇ 2,507 ਲੋਕਾਂ ਨੇ ਜਾਨ ਗਵਾ ਦਿੱਤੀ। ਚੋਕਸੀ ਨੇ ਕਿਹਾ ਕਿ ਇਹ ਗਲੋਬਲ ਮਹਾਮਾਰੀ ਬੀਮਾਰੀ ਅਤੇ ਅਨਿਆਂ ਦੇ ਬੁਰੇ ਚੱਕਰ ਦਾ ਸਭ ਤੋਂ ਤਾਜ਼ਾ ਉਦਾਹਰਨ ਹੈ।
ਅਯੁੱਧਿਆ 'ਚ ਰਾਮ ਮੰਦਰ ਨਿਰਮਾਣ 'ਤੇ ਪਾਕਿ ਮੰਤਰੀ ਬੋਲਿਆ- 'ਰਾਮ ਨਗਰ' 'ਚ ਬਦਲਿਆ ਭਾਰਤ
NEXT STORY