ਨਿਊਯਾਰਕ : ਅਮਰੀਕਾ ਦੇ ਨਿਊਯਾਰਕ ਸ਼ਹਿਰ 'ਚ ਹੁਣ ਸਕੂਲਾਂ ਦੇ ਨਾਲ ਲੱਗਦੀਆਂ 71 ਗਲੀਆਂ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਜਾਵੇਗਾ ਤਾਂ ਜੋ ਬੱਚੇ ਇਨ੍ਹਾਂ ਸੜਕਾਂ 'ਤੇ ਸੁਰੱਖਿਅਤ ਢੰਗ ਨਾਲ ਖੇਡ ਸਕਣ। ਇਹ ਕਦਮ ਸਕੂਲ ਲਈ ਓਪਨ ਸਟ੍ਰੀਟ ਨਾਮਕ ਪ੍ਰੋਗਰਾਮ ਦੇ ਤਹਿਤ ਚੁੱਕਿਆ ਗਿਆ ਹੈ, ਜਿਸ ਨੂੰ ਟਰਾਂਸਪੋਰਟ ਵਿਭਾਗ ਨੇ ਕੋਰੋਨਾ ਮਹਾਂਮਾਰੀ ਦੌਰਾਨ ਸ਼ੁਰੂ ਕੀਤਾ ਸੀ। ਹਾਲ ਹੀ 'ਚ ਇਸ ਪਹਿਲਕਦਮੀ ਲਈ ਨਵਾਂ ਕਾਨੂੰਨ ਬਣਾਇਆ ਗਿਆ ਹੈ, ਜੋ ਇਸ ਮਹੀਨੇ ਤੋਂ ਲਾਗੂ ਹੋ ਜਾਵੇਗਾ।
ਸੇਫ ਕਿਡਜ਼ ਫਾਊਂਡੇਸ਼ਨ ਦੇ ਅੰਕੜਿਆਂ ਅਨੁਸਾਰ, ਸਕੂਲੀ ਖੇਤਰਾਂ ਵਿੱਚ ਹਰ ਹਫ਼ਤੇ ਪੰਜ ਕਿਸ਼ੋਰ ਪੈਦਲ ਯਾਤਰੀ ਮਾਰੇ ਜਾਂਦੇ ਹਨ। ਇੱਕ ਸਰਵੇਖਣ ਵਿੱਚ ਸਾਹਮਣੇ ਆਇਆ ਹੈ ਕਿ 80 ਫੀਸਦੀ ਬੱਚੇ ਅਸੁਰੱਖਿਅਤ ਢੰਗ ਨਾਲ ਸੜਕ ਪਾਰ ਕਰਦੇ ਹਨ ਤੇ ਤਿੰਨ ਵਿੱਚੋਂ ਇੱਕ ਡਰਾਈਵਰ ਨੇ ਸਕੂਲ ਦੇ ਆਲੇ-ਦੁਆਲੇ ਅਸੁਰੱਖਿਅਤ ਢੰਗ ਨਾਲ ਗੱਡੀ ਚਲਾਉਣ ਦੀ ਗੱਲ ਨੂੰ ਮੰਨਿਆ ਹੈ। ਇਸ ਨਵੀਂ ਪਹਿਲਕਦਮੀ ਤੋਂ ਸੜਕ ਸੁਰੱਖਿਆ ਨੂੰ ਬਿਹਤਰ ਬਣਾਉਣ ਅਤੇ ਬੱਚਿਆਂ ਨੂੰ ਸੁਰੱਖਿਅਤ ਢੰਗ ਨਾਲ ਖੇਡਣ ਦਾ ਮੌਕਾ ਪ੍ਰਦਾਨ ਕਰਨ ਦੀ ਉਮੀਦ ਹੈ। ਇਸ ਕਾਨੂੰਨ ਤਹਿਤ ਸਕੂਲਾਂ ਨੂੰ ਤਿੰਨ ਵੱਖ-ਵੱਖ ਤਰੀਕਿਆਂ ਨਾਲ ਆਪਣੀਆਂ ਗਲੀਆਂ ਬੰਦ ਕਰਨ ਦੀ ਆਜ਼ਾਦੀ ਹੋਵੇਗੀ।
ਕਿੰਨੇ ਸਮੇਂ ਲਈ ਬੰਦ ਰਹਿਣਗੀਆਂ ਸੜਕਾਂ
ਸਵੇਰ ਅਤੇ ਦੁਪਹਿਰ : ਕੁਝ ਸਕੂਲ ਲਗਭਗ ਅੱਧੇ ਘੰਟੇ ਲਈ ਸੜਕਾਂ ਨੂੰ ਬੰਦ ਕਰਨਗੇ ਜਦੋਂ ਬੱਚੇ ਸਕੂਲ ਵਿਚ ਆਉਂਦੇ ਜਾਂਦੇ ਹਨ।
ਦੁਪਹਿਰ ਦੇ ਖਾਣੇ ਦੇ ਸਮੇਂ : ਕੁਝ ਸਕੂਲ ਦੁਪਹਿਰ ਦੇ ਖਾਣੇ ਦੌਰਾਨ ਸੜਕਾਂ ਬੰਦ ਕਰਨਗੇ ਤਾਂ ਜੋ ਬੱਚੇ ਗਲੀ ਵਿਚ ਖੇਡ ਸਕਣ।
ਸਕੂਲ ਦਾ ਸਮਾਂ: ਕਈ ਥਾਵਾਂ 'ਤੇ ਸਕੂਲ ਲੱਗਣ ਦੇ ਪੂਰੇ ਸਮੇਂ ਲਈ ਸੜਕਾਂ ਬੰਦ ਰਹਿਣਗੀਆਂ।
ਵਸਨੀਕਾਂ ਲਈ ਛੋਟ
ਹਾਲਾਂਕਿ, ਸਥਾਨਕ ਨਿਵਾਸੀਆਂ ਨੂੰ ਆਪਣੇ ਵਾਹਨਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ ਜਦੋਂ ਸੜਕ ਆਵਾਜਾਈ ਲਈ ਬੰਦ ਹੋਵੇਗੀ। ਇਸ ਪ੍ਰੋਗਰਾਮ ਵਿਚ ਸਿਰਫ਼ ਪਬਲਿਕ ਸਕੂਲ ਹੀ ਨਹੀਂ ਸਗੋਂ ਪ੍ਰਾਈਵੇਟ ਸਕੂਲ ਵੀ ਸ਼ਾਮਲ ਹਨ।
ਸੁਰੱਖਿਆ ਦੀ ਲੋੜ
1950 ਦੇ ਦਹਾਕੇ ਵਿਚ, ਬੱਚਿਆਂ ਦੁਆਰਾ ਸੜਕ ਪਾਰ ਕਰਨ ਵੇਲੇ ਦੁਰਘਟਨਾਵਾਂ ਨੂੰ ਘਟਾਉਣ ਲਈ ਸਿਵਲ ਕਰਾਸਿੰਗ ਗਾਰਡ, ਜਿਨ੍ਹਾਂ ਵਿਚ ਜ਼ਿਆਦਾਤਰ ਔਰਤਾਂ ਸਨ, ਨਿਯੁਕਤ ਕੀਤੇ ਗਏ ਸਨ। ਉਹ ਦਿਨ ਵਿਚ ਤਿੰਨ ਤੋਂ ਚਾਰ ਘੰਟੇ ਕੰਮ ਕਰਦੀਆਂ ਸਨ ਅਤੇ ਪ੍ਰਤੀ ਘੰਟਾ ਲਗਭਗ 125 ਰੁਪਏ (ਕਰੀਬ 1500 ਰੁਪਏ) ਕਮਾਉਂਦੀਆਂ ਸਨ।
ਭਾਰਤ ਸਮਰਥਕ ਹੋਣ ਦੇ ਨਾਤੇ ਟਰੰਪ ਦੀ ਹਮਾਇਤ ਕਰੇਗਾ ਹਿੰਦੂਜ਼ ਫੌਰ ਅਮਰੀਕਾ ਫਸਟ
NEXT STORY