ਵੈਲਿੰਗਟਨ (ਬਿਊਰੋ): ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਰਡਨ ਬੀਤੇ ਦਿਨੀਂ ਪਲਾਮਰਸਟਨ ਨਾਰਥ ਵਿਖੇ ਚੋਣ ਪ੍ਰਚਾਰ ਕਰਨ ਪਹੁੰਚੀ। ਇਸ ਦੌਰਾਨ ਉਹਨਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਖੁਸ਼ ਕਰਨ ਲਈ ਸੈਲਫੀਆਂ ਲਈਆਂ। ਅਜਿਹਾ ਉਹਨਾਂ ਨੇ ਕੋਰੋਨਾ ਕਾਰਨ ਮਿੱਥੀ ਗਈ ਸਮਾਜਿਕ ਦੂਰੀ ਦੇ ਨਿਯਮਾਂ ਨੂੰ ਦਰਕਿਨਾਰ ਕਰਦਿਆਂ ਕੀਤਾ।
ਅਜਿਹਾ ਕਰਨ 'ਤੇ ਜੈਸਿੰਡਾ ਦੀ ਸੋਸ਼ਲ ਮੀਡੀਆ 'ਤੇ ਕਾਫੀ ਖਿਚਾਈ ਕੀਤੀ ਜਾ ਰਹੀ ਹੈ। ਸੋਸ਼ਲ ਮੀਡੀਆ 'ਤੇ ਕਈ ਲੋਕ ਤਾਂ ਇੱਥੋਂ ਤੱਕ ਕਹਿ ਰਹੇ ਹਨ ਕਿ ਕਾਨੂੰਨਾਂ ਨੂੰ ਬਣਾਉਣ ਵਾਲੇ ਹੀ ਜੇਕਰ ਕਾਨੂੰਨਾਂ ਦਾ ਧਿਆਨ ਨਾ ਰੱਖਣ, ਕਾਨੂੰਨਾਂ ਦੀ ਪਾਲਣਾ ਨਾ ਕਰਨ ਤਾਂ ਫਿਰ ਇਸ ਬੀਮਾਰੀ ਤੋਂ ਬਚਾਅ ਕਿਵੇਂ ਹੋਵੇਗਾ। ਇਸ ਸਮੇਂ ਸਾਰਾ ਵਿਸ਼ਵ ਹੀ ਕੋਵਿਡ-19 ਜਿਹੀ ਭਿਆਨਕ ਬੀਮਾਰੀ ਨਾਲ ਲੜ-ਮਰ ਰਿਹਾ ਹੈ। ਇਹ ਕਾਨੂੰਨ ਵੀ ਇਸ ਮਹਾਮਾਰੀ ਤੋਂ ਬਚਾਉ ਲਈ ਹੀ ਸਰਕਾਰ ਦੇ ਆਪਣੇ ਦੁਆਰਾ ਹੀ ਬਣਾਏ ਗਏ ਹਨ।
ਪੜ੍ਹੋ ਇਹ ਅਹਿਮ ਖਬਰ- ਕੁਲਭੂਸ਼ਣ ਮਾਮਲਾ : ਪਾਕਿ ਨੇ ਖਾਰਿਜ ਕੀਤੀ ਭਾਰਤੀ ਵਕੀਲ ਜਾਂ ਕਵੀਂਸ ਕੌਂਸਲ ਦੀ ਮੰਗ
ਕਈਆਂ ਨੇ ਇਹ ਵੀ ਕਿਹਾ ਕਿ ਕਾਨੂੰਨ ਵਿਵਸਥਾ ਦੀ ਪਾਲਣਾ ਨਾ ਕਰਨ ਤੇ ਆਮ ਲੋਕਾਂ ਨੂੰ ਤਾਂ ਤੁਰੰਤ ਜੁਰਮਾਨੇ ਲਗਾ ਦਿੱਤੇ ਜਾਂਦੇ ਹਨ ਪਰ ਹੁਣ ਸਰਕਾਰ ਆਪਣੇ ਆਪ ਨੂੰ ਹੀ ਕਿੰਨੇ ਅਤੇ ਕਦੋਂ ਜੁਰਮਾਨੇ ਲਗਾਏਗੀ। ਦੂਸਰੇ ਪਾਸੇ ਪ੍ਰਧਾਨ ਮੰਤਰੀ ਦਫ਼ਤਰ ਦੇ ਬਿਆਨਾਂ ਮੁਤਾਬਕ, ਪ੍ਰਧਾਨ ਮੰਤਰੀ ਨੇ ਤਾਂ ਸਮਾਜਿਕ ਦੂਰੀ ਬਣਾਉਣ ਦੀ ਬਹੁਤ ਕੋਸ਼ਿਸ਼ ਕੀਤੀ ਸੀ ਪਰ ਕਈ ਵਾਰੀ ਅਜਿਹੇ ਖੁੱਲ੍ਹੇ ਪ੍ਰਚਾਰਾਂ ਦੌਰਾਨ ਪ੍ਰਸ਼ੰਸਕਾਂ ਕੋਲੋਂ ਦੂਰੀ ਬਣਾਉਣਾ ਅਸੰਭਵ ਵੀ ਹੋ ਜਾਂਦਾ ਹੈ ਅਤੇ ਅਜਿਹਾ ਹੀ ਬੀਤੇ ਵੀਰਵਾਰ ਨੂੰ ਪਲਾਮਰਸਟਨ ਨਾਰਥ ਵਿੱਖੇ ਹੋਇਆ। ਉੱਧਰ ਏ.ਸੀ.ਟੀ. ਨੇਤਾ ਸੀਮੌਰ ਨੇ ਸੈਲਫੀ ਨੂੰ ਦਿਖਾਵਾ ਦੱਸਿਆ। ਅਰਡਰਨ ਨੂੰ ਵੀਰਵਾਰ ਨੂੰ ਘੱਟੋ ਘੱਟ ਇਕ ਦਰਜਨ ਲੋਕਾਂ ਨਾਲ ਸੈਲਫੀ ਲੈਂਦੇ ਹੋਏ ਤਸਵੀਰਾਂ ਖਿਚਵਾਈਆਂ ਸਨ।
ਕੈਨੇਡਾ ਦੇ ਇਸ ਖੇਤਰ 'ਚ ਹੋ ਤਾਂ ਜਾਣ ਲਓ ਸਖ਼ਤ ਨਿਯਮ, ਲੱਗ ਨਾ ਜਾਵੇ ਭਾਰੀ ਜੁਰਮਾਨਾ
NEXT STORY