ਵੈਲਿੰਗਟਨ (ਭਾਸ਼ਾ): ਨਿਊਜ਼ੀਲੈਂਡ ਵਿਚ ਲਗਾਤਾਰ ਦੂਜੇ ਦਿਨ ਕੋਵਿਡ-19 ਦਾ ਕੋਈ ਨਵਾਂ ਮਾਮਲਾ ਸਾਹਮਣਾ ਨਹੀਂ ਆਇਆ ਹੈ। ਇਸ ਮਗਰੋਂ ਬੁੱਧਵਾਰ ਨੂੰ ਆਕਲੈਂਡ ਤੋਂ ਤਾਲਾਬੰਦੀ ਹਟਾਏ ਜਾਣ ਦੀ ਆਸ ਵੱਧ ਗਈ ਹੈ। ਨਿਊਜ਼ੀਲੈਂਡ ਦੇ ਸਭ ਤੋਂ ਵੱਡੇ ਸ਼ਹਿਰ ਆਕਲੈਂਡ ਵਿਚ ਇਕ ਪਰਿਵਾਰ ਵਿਚ ਮਾਤਾ-ਪਿਤਾ ਅਤੇ ਉਹਨਾਂ ਦੀ ਬੇਟੀ ਪੀੜਤ ਪਾਈ ਗਈ ਸੀ। ਇਸ ਮਗਰੋਂ ਆਕਲੈਂਡ ਵਿਚ ਸੋਮਵਾਰ ਤੋਂ ਤਿੰਨ ਦਿਨ ਦੀ ਤਾਲਾਬੰਦੀ ਲਗਾਈ ਗਈ ਸੀ।
ਗੌਰਤਲਬ ਹੈ ਕਿ ਕੋਰੋਨਾ ਵਾਇਰਸ ਨੂੰ ਹਰਾਉਣ ਦੇ ਕਰੀਬ 6 ਮਹੀਨੇ ਬਾਅਦ ਪਹਿਲੀ ਵਾਰ ਦੇਸ਼ ਵਿਚ ਤਾਲਾਬੰਦੀ ਲਗਾਈ ਗਈ ਹੈ ਜੋ ਬੁੱਧਵਾਰ ਤੱਕ ਜਾਰੀ ਰਹੇਗੀ। 'ਕੋਵਿਡ-19 ਰਿਸਪਾਂਸ ਮੰਤਰੀ' ਕ੍ਰਿਸ ਹਿਪਕਿਨਸ ਨੇ ਦੱਸਿਆ ਕਿ ਪਾਬੰਦੀਆਂ ਹਟਾਉਣ ਸੰਬੰਧੀ ਸਾਂਸਦਾਂ ਦਾ ਆਖਰੀ ਫ਼ੈਸਲਾ ਅਗਲੇ 24 ਘੰਟੇ ਵਿਚ ਕੋਵਿਡ-19 ਦੀ ਅਪਡੇਟ ਕੀਤੀ ਜਾਣਕਾਰੀ 'ਤੇ ਨਿਰਭਰ ਕਰੇਗਾ। ਹਿਪਕਿਨਸ ਨੇ ਕਿਹਾ,''ਜਿਸ ਦਿਨ ਇਨਫੈਕਸ਼ਨ ਦਾ ਇਕ ਵੀ ਮਾਮਲਾ ਸਾਹਮਣੇ ਨਹੀਂ ਆਉਂਦਾ, ਉਹ ਇਕ ਚੰਗਾ ਦਿਨ ਹੀ ਹੁੰਦਾ ਹੈ।''
ਪੜ੍ਹੋ ਇਹ ਅਹਿਮ ਖਬਰ- ਪਾਕਿ ਨੇ ਵੀਜ਼ਾ ਨਿਯਮਾਂ 'ਚ ਕੀਤੀ ਸੋਧ, 48 ਘੰਟੇ 'ਚ ਮਿਲੇਗਾ ਮੈਡੀਕਲ ਵੀਜ਼ਾ
ਸਿਹਤ ਅਧਿਕਾਰੀਆਂ ਨੇ ਨਵੇਂ ਮਾਮਲੇ ਸਾਹਮਣੇ ਆਉਣ ਮਗਰੋਂ ਜਾਂਚ ਵੀ ਵਧਾ ਦਿੱਤੀ ਹੈ। ਸੋਮਵਾਰ ਨੂੰ 15 ਹਜ਼ਾਰ ਤੋਂ ਵੱਧ ਨਮੂਨਿਆਂ ਦੀ ਜਾਂਚ ਕੀਤੀ ਗਈ ਸੀ। ਅਧਿਕਾਰੀਆਂ ਨੇ ਦੱਸਿਆ ਕਿ ਆਕਲੈਂਡ ਵਿਚ ਮਾਤਾ-ਪਿਤਾ ਅਤੇ ਉਹਨਾਂ ਦੀ ਬੇਟੀ ਪੀੜਤ ਪਾਈ ਗਈ ਸੀ। ਬੀਬੀ ਇਕ ਕੈਟਰਿੰਗ ਕੰਪਨੀ ਵਿਚ ਕੰਮ ਕਰਦੀ ਹੈ ਜਿੱਥੇ ਏਅਰਲਾਈਨਜ਼ ਦੇ ਕਰਮਚਾਰੀਆਂ ਦੇ ਕੱਪੜੇ ਧੋਣ ਦਾ ਕੰਮ ਹੁੰਦਾ ਹੈ। ਇਸ ਪਹਿਲੂ ਨੂੰ ਧਿਆਨ ਵਿਚ ਰੱਖ ਕੇ ਵੀ ਜਾਂਚ ਕੀਤੀ ਜਾ ਰਹੀ ਹੈ ਕਿਤੇ ਕੋਈ ਯਾਤਰੀ ਤਾਂ ਪੀੜਤ ਨਹੀਂ ਸੀ।ਅਧਿਕਾਰੀਆਂ ਨੇ ਦੱਸਿਆ ਕਿ ਪਰਿਵਾਰ ਦੇ ਸੰਪਰਕ ਵਿਚ ਆਏ ਸਾਰੇ ਲੋਕਾਂ ਅਤੇ ਕਰੀਬੀਆਂ ਦੇ ਜਾਂਚ ਵਿਚ ਪੀੜਤ ਨਾ ਹੋਣ ਦੀ ਪੁਸ਼ਟੀ ਹੋਈ ਹੈ। ਉੱਧਰ ਨਿਊਜ਼ੀਲੈਂਡ ਵਿਚ 'ਫਾਈਜ਼ਰ ਅਤੇ ਬਾਇਓਨਟੇਕ' ਵੱਲੋਂ ਵਿਕਸਿਤ ਕੋਵਿਡ-19 ਟੀਕੇ ਦੀਆਂ ਕਰੀਬ 60 ਹਜ਼ਾਰ ਖੁਰਾਕਾਂ ਵੀ ਇਸ ਹਫਤੇ ਇੱਥੇ ਪਹੁੰਚ ਗਈਆਂ ਹਨ। ਟੀਕਾਕਰਣ ਮੁਹਿੰਮ ਸ਼ਨੀਵਾਰ ਤੋਂ ਸ਼ੁਰੂ ਕੀਤੀ ਜਾਵੇਗੀ।
ਪਾਕਿ ਨੇ ਵੀਜ਼ਾ ਨਿਯਮਾਂ 'ਚ ਕੀਤੀ ਸੋਧ, 48 ਘੰਟੇ 'ਚ ਮਿਲੇਗਾ ਮੈਡੀਕਲ ਵੀਜ਼ਾ
NEXT STORY