ਇਸਲਾਮਾਬਾਦ (ਬਿਊਰੋ): ਪਾਕਿਸਤਾਨ ਨੇ ਹਾਲ ਹੀ ਵਿਚ ਆਪਣੇ ਵੀਜ਼ਾ ਨਿਯਮਾਂ ਵਿਚ ਸੋਧ ਕੀਤੀ ਹੈ। ਇਸ ਦੇ ਤਹਿਤ ਮੈਡੀਕਲ ਵੀਜ਼ਾ ਸ਼੍ਰੇਣੀ ਦੀ ਸ਼ੁਰੂਆਤ ਕੀਤੀ ਗਈ ਹੈ ਜੋ ਲੋਕਾਂ ਨੂੰ ਸਿਹਤ ਐਮਰਜੈਂਸੀ ਸਥਿਤੀ ਅਤੇ ਕੰਮ ਲਈ ਦੇਸ਼ ਵਿਚ ਦਾਖਲ ਹੋਣ ਦੇ ਨਿਯਮਾਂ ਨੂੰ ਸੌਖਾ ਬਣਾਉਂਦੀ ਹੈ। 2 ਫਰਵਰੀ ਨੂੰ ਫੈਡਰਲ ਕੈਬਨਿਟ ਵੱਲੋਂ ਨਵੇਂ ਨਿਯਮਾਂ ਨੂੰ ਮਨਜ਼ੂਰੀ ਦਿੱਤੀ ਗਈ ਸੀ।ਇਸ ਤੋਂ ਪਹਿਲਾਂ ਸਰਕਾਰ ਨੇ ਪ੍ਰਵਾਸੀਆਂ ਅਤੇ ਦੇਸ਼ ਦੀ ਯਾਤਰਾ ਕਰਨ ਦੇ ਚਾਹਵਾਨ ਲੋਕਾਂ ਨੂੰ ਇਲੈਕਟ੍ਰੋਨਿਕ ਮਾਧਿਅਮ ਨਾਲ ਵੀਜ਼ਾ ਲਈ ਅਰਜ਼ੀ ਦੇਣ ਲਈ ਕਿਹਾ ਸੀ।
ਨਵੇਂ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਥੋੜ੍ਹੇ ਸਮੇਂ ਲਈ ਮੈਡੀਕਲ ਵੀਜ਼ਾ ਜਾਂ ਨਿੱਜੀ ਕੰਮ ਵੀਜ਼ਾ ਦੀ ਮੰਗ ਕਰਨ ਵਾਲਿਆਂ ਲਈ ਸੁਰੱਖਿਆ ਮਨਜ਼ੂਰੀ ਦੀ ਲੋੜ ਨਹੀਂ ਹੋਵੇਗੀ। ਇਸ ਵਿਚੋਂ ਇੰਟਰ-ਸਰਵਿਸਿਜ਼ ਇੰਟੈਂਲੀਜੈਂਸ (ਆਈ.ਐੱਸ.ਆਈ.), ਸੰਘੀ ਜਾਂਚ ਏਜੰਸੀ (ਐੱਫ.ਆਈ.ਏ.) ਅਤੇ ਇੰਟੈਂਲੀਜੈਂਸ ਬਿਊਰੋ (ਆਈ.ਬੀ.) ਨੂੰ ਹਟਾ ਦਿੱਤਾ ਜਾਵੇਗਾ। ਇਸ ਦੇ ਇਲਾਵਾ ਸਰਕਾਰ ਨੇ ਕਈ ਵੀਜ਼ਾ ਸ਼੍ਰੇਣੀਆਂ ਨੂੰ ਵੀ ਮਿਲਾ ਦਿੱਤਾ ਹੈ, ਜਿਹਨਾਂ ਦੀ ਗਿਣਤੀ 18 ਤੋਂ ਘਟਾ ਕੇ 11 ਕਰ ਦਿੱਤੀ ਗਈ ਹੈ।
ਪੜ੍ਹੋ ਇਹ ਅਹਿਮ ਖਬਰ- ਵਿਦੇਸ਼ਾਂ 'ਚ ਭਾਰਤੀਆਂ ਦਾ ਦਬਦਬਾ, 15 ਦੇਸ਼ਾਂ 'ਚ ਪ੍ਰਮੁੱਖ ਅਹੁਦਿਆਂ 'ਤੇ ਭਾਰਤੀ ਮੂਲ ਦੇ 200 ਲੋਕ
ਨਵੀਆਂ ਸ਼੍ਰੇਣੀਆਂ ਵਿਚ ਸੈਲਾਨੀ/ਯਾਤਰਾ ਵੀਜ਼ਾ (ਸੈਰ-ਸਪਾਟਾ ਯਾਤਰਾ, ਪਰਬਤਾਰੋਹਨ ਅਤੇ ਟ੍ਰੈਕਿੰਗ ਲਈ) ਵੀਜ਼ਾ ਇਨ ਯੂਅਰ ਇਨਬਾਕਸ (ਸੈਰ-ਸਪਾਟਾ ਅਤੇ ਕਾਰੋਬਾਰੀ ਉਦੇਸ਼ਾਂ ਲਈ), ਫੈਮਿਲੀ ਵੀਜਿਟ ਵੀਜ਼ਾ, ਵਪਾਰ ਵੀਜ਼ਾ, ਵਰਕ ਵੀਜ਼ਾ (ਕੰਮ, ਘਰੇਲੂ ਸਹਿਯੋਗੀ ਅਤੇ ਪੱਤਰਕਾਰੀ), ਅਧਿਐਨ ਵੀਜ਼ਾ (ਵਿਦਿਆਰਥੀਆਂ ਅਤੇ ਡੇਨੀ ਮਦਾਰਿਸ) ਧਾਰਮਿਕ ਟੂਰਿਸਟ ਵੀਜ਼ਾ (ਟੈਬਲਿਗ, ਮਿਸ਼ਨਰੀਆਂ ਅਤੇ ਤੀਰਥ ਯਾਤਰੀਆਂ ਲਈ), ਅਧਿਕਾਰਤ ਵੀਜ਼ਾ (ਅਧਿਕਾਰਤ ਅਤੇ ਡਿਪਲੋਮੈਟਿਕ ਉਦੇਸ਼ਾਂ ਲਈ) ਐੱਨ.ਜੀ.ਓ./ਈ.ਐੱਨ.ਜੀ.ਓ. ਵੀਜ਼ਾ, ਮੈਡੀਕਲ ਵੀਜ਼ਾ ਅਤੇ ਹੋਰ ਸ਼ਾਮਲ ਹਨ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ 'ਵੀਜ਼ਾ ਇਨ ਯੂਅਰ ਇਨਬਾਕਸ' ਲਈ ਅਰਜ਼ੀ ਦੇਣ ਵਾਲੇ ਬਿਨੈਕਾਰ ਆਨਲਾਈਨ ਐਪਲੀਕੇਸ਼ਨ ਦੇ ਸਕਣਗੇ ਅਤੇ ਈਮੇਲ 'ਤੇ ਅਥਾਰਿਟੀ ਪ੍ਰਾਪਤ ਕਰ ਸਕਣਗੇ। ਸਿਕਓਰਿਟੀ ਕਲੀਅਰੈਂਸ ਦੇ ਬਿਨਾਂ ਵੀਜ਼ਾ ਜਾਰੀ ਕਰਨ 'ਤੇ ਟਿੱਪਣੀ ਕਰਦੇ ਹੋਏ, ਅੰਦਰੂਨੀ ਮੰਤਰਾਲੇ ਦੇ ਬੁਲਾਰੇ ਜਫਰਯਾਬ ਖਾਨ ਨੇ ਦੱਸਿਆ ਕਿ ਕਿਸੇ ਵੀ ਅਰਜ਼ੀ ਨੂੰ ਮਨਜ਼ੂਰੀ ਦੇਣ ਤੋਂ ਪਹਿਲਾਂ ਅਧਿਕਾਰੀ ਉਚਿਤ ਪ੍ਰਕਿਰਿਆ ਦਾ ਪਾਲਨ ਕਰਦੇ ਹਨ। ਉਹਨਾਂ ਨੇ ਕਿਹਾ ਕਿ ਮੈਡੀਕਲ ਇਲਾਜ ਪ੍ਰਾਪਤ ਕਰਨ ਲਈ ਦੇਸ਼ ਵਿਚ ਆਉਣ ਵਾਲੇ ਲੋਕ ਸਿਰਫ ਕੁਝ ਅਧਿਕਾਰਤ ਹਸਪਤਾਲਾਂ ਵਿਚ ਜਾ ਸਕਦੇ ਹਨ।
ਪੜ੍ਹੋ ਇਹ ਅਹਿਮ ਖਬਰ - ਆਸਟ੍ਰੇਲੀਆ 'ਚ ਐਸਟਰਾਜ਼ੇਨੇਕਾ ਕੋਵਿਡ-19 ਟੀਕੇ ਦੀ ਵਰਤੋਂ ਨੂੰ ਹਰੀ ਝੰਡੀ
ਉਹਨਾਂ ਨੇ ਕਿਹਾ ਕਿ ਮੈਡੀਕਲ ਵੀਜ਼ਾ ਲਈ ਸੁਰੱਖਿਆ ਮਨਜ਼ੂਰੀ ਦੁਨੀਆ ਵਿਚ ਕਿਤੇ ਵੀ ਲੋੜੀਂਦੀ ਨਹੀਂ ਹੈ। ਇਕ ਵਿਅਕਤੀ ਜਾਂ ਕਿਸੇ ਪਰਿਵਾਰ ਨੂੰ ਐਮਰਜੈਂਸੀ ਹਾਲਤਾਂ ਵਿਚ ਤਿੰਨ ਮਹੀਨੇ ਤੱਕ ਦਾ ਮਤਲਬ ਥੋੜ੍ਹੇ ਸਮੇਂ ਲਈ ਮੈਡੀਕਲ ਵੀਜ਼ਾ ਜਾਰੀ ਕੀਤਾ ਜਾ ਸਕਦਾ ਹੈ। ਨਵੇਂ ਦਿਸ਼ਾ ਨਿਰਦੇਸ਼ਾਂ ਮੁਤਾਬਕ ਅਰਜ਼ੀ ਦੇਣ ਦੇ 48 ਘੰਟੇ ਦੇ ਅੰਦਰ ਵੀਜ਼ਾ ਜਾਰੀ ਕੀਤਾ ਜਾਵੇਗਾ। ਇਸ ਦੇ ਇਲਾਵਾ ਏਜੰਸੀਆਂ ਤੋਂ ਮਨਜ਼ੂਰੀ ਦੇ ਬਾਅਦ ਇਕ ਮਹੀਨੇ ਦੇ ਅੰਦਰ ਇਕ ਸਾਲ ਤੱਕ ਦਾ ਵਿਸਥਾਰਤ ਮੈਡੀਕਲ ਵੀਜ਼ਾ ਜਾਰੀ ਕੀਤਾ ਜਾਵੇਗਾ।
ਨੋਟ- ਪਾਕਿ ਨੇ ਵੀਜ਼ਾ ਨਿਯਮਾਂ 'ਚ ਕੀਤੀ ਸੋਧ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਆਸਟ੍ਰੇਲੀਆ 'ਚ ਐਸਟਰਾਜ਼ੇਨੇਕਾ ਕੋਵਿਡ-19 ਟੀਕੇ ਦੀ ਵਰਤੋਂ ਨੂੰ ਹਰੀ ਝੰਡੀ
NEXT STORY