ਵੈਲਿੰਗਟਨ (ਬਿਊਰੋ): ਨਿਊਜ਼ੀਲੈਂਡ ਵਿਚ 15 ਮਾਰਚ, 2019 ਦੇ ਦਿਨ ਕ੍ਰਾਈਸਟਚਰਚ ਦੀਆਂ ਦੋ ਮਸਜਿਦਾਂ ਵਿਚ ਜਾਨਲੇਵਾ ਹਮਲਾ ਹੋਇਆ ਸੀ। ਇਸ ਹਮਲੇ ਦੀ ਪਹਿਲੀ ਬਰਸੀ 'ਤੇ ਵੱਡੀ ਗਿਣਤੀ ਵਿਚ ਲੋਕ ਅਲ ਨੂਰ ਮਸਜਿਦ ਦੇ ਬਾਹਰ ਇਕੱਠੇ ਹੋਏ ਅਤੇ ਮਾਰੇ ਗਏ ਲੋਕਾਂ ਨੂੰ ਯਾਦ ਕੀਤਾ। ਕੋਰੋਨਾਵਾਇਰਸ ਦੇ ਕਾਰਨ ਹਮਲੇ ਦੀ ਪਹਿਲੀ ਬਰਸੀ 'ਤੇ ਐਤਵਾਰ ਨੂੰ ਪ੍ਰਸਤਾਵਿਤ ਰਾਸ਼ਟਰੀ ਸਮਾਰਕ ਪ੍ਰੋਗਰਾਮ ਨੂੰ ਰੱਦ ਕਰ ਦਿੱਤਾ ਗਿਆ ਸੀ।
ਪ੍ਰੋਗਰਾਮ ਰੱਦ ਹੋਣ ਦੇ ਬਾਵਜੂਦ ਲੋਕ ਨੂਰ ਮਸਜਿਦ ਦੇ ਬਾਹਰ ਇਕੱਠੇ ਹੋਏ ਅਤੇ ਮ੍ਰਿਤਕਾਂ ਨੂੰ ਯਾਦ ਕੀਤਾ। ਇਸ ਦੌਰਾਨ ਟੂ ਟਗਾਂਟਾ ਕਲੱਬ ਨਾਲ ਜੁੜੇ ਲੋਕਾਂ ਨੇ ਨਿਊਜ਼ੀਲੈਂਡ ਦਾ ਰਵਾਇਤੀ ਹਾਉਰੋ ਹਕਾ ਨਾਚ ਪੇਸ਼ ਕੀਤਾ। ਮਸਜਿਦ ਦੇ ਇਮਾਮ ਜਮਾਲ ਫੌਜਾ ਨੇ ਟੰਗਾਟਾ ਕਲੱਬ ਦਾ ਸਵਾਗਤ ਕੀਤਾ।
ਲਿਨਵੁੱਡ ਮਸਜਿਦ 'ਤੇ ਹੋਏ ਹਮਲੇ ਵਿਚ ਵਾਲ-ਵਾਲ ਬਚੇ ਮਜ਼ਹਰੂਦੀਨ ਸੈਯਦ ਅਹਿਮਦ ਨੇ ਕਿਹਾ ਕਿ ਆਮਤੌਰ 'ਤੇ ਬਰਸੀ ਮੁਸਲਿਮ ਪਰੰਪਰਾ ਦਾ ਹਿੱਸਾ ਨਹੀਂ ਹੈ ਪਰ ਅਸੀਂ ਮ੍ਰਿਤਕਾਂ ਨੂੰ ਯਾਦ ਕਰਨ ਲਈ ਇੱਥੇ ਇਕੱਠੇ ਹੋਏ ਹਾਂ। ਅਹਿਮਦ ਨੇ ਕਿਹਾ,''ਇਕ ਸਾਲ ਪਹਿਲਾਂ ਹੋਏ ਹਮਲੇ ਵਿਚ ਅਸੀਂ ਆਪਣੇ ਦੋਸਤਾਂ, ਪਰਿਵਾਰਾਂ ਅਤੇ ਕਰੀਬੀ ਲੋਕਾਂ ਨੂੰ ਗਵਾਇਆ ਸੀ।''
ਪੜ੍ਹੋ ਇਹ ਅਹਿਮ ਖਬਰ - 157 ਦੇਸ਼ਾਂ 'ਚ ਫੈਲਿਆ ਕੋਰੋਨਾ ਇਨਫੈਕਸ਼ਨ, ਮ੍ਰਿਤਕਾਂ ਦੀ ਗਿਣਤੀ 6,500 ਦੇ ਪਾਰ
ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਰਾਸ਼ਟਰੀ ਸਮਾਰਕ ਪ੍ਰੋਗਰਾਮ ਰੱਦ ਹੋਣ ਦੀ ਜਾਣਕਾਰੀ ਦਿੱਤੀ। ਐਤਵਾਰ ਨੂੰ ਉਹਨਾਂ ਨੇ ਟਵੀਟ ਕੀਤਾ,''ਇਹ ਬਹੁਤ ਭਾਵੁਕ ਪਲ ਹੈ। ਅੱਜ ਸਵੇਰੇ ਜਦੋਂ ਮੈਂ ਉੱਠੀ ਤਾਂ ਮੈਂ ਹੈਰਾਨ ਸੀ। ਮੈਂ ਦੱਸ ਨਹੀਂ ਸਕਦੀ ਕਿ ਮੈਂ ਕਿਹੋ-ਜਿਹਾ ਮਹਿਸੂਸ ਕਰ ਰਹੀ ਹਾਂ।'' ਇੱਥੇ ਦੱਸ ਦਈਏ ਕਿ ਇਕ ਸਾਲ ਪਹਿਲਾਂ ਨਿਊਜ਼ੀਲੈਂਡ ਦੀਆਂ ਦੋ ਮਸਜਿਦਾਂ 'ਤੇ ਹੋਏ ਹਮਲੇ ਵਿਚ ਕਰੀਬ 50 ਲੋਕਾਂ ਦੀ ਮੌਤ ਹੋ ਗਈ ਸੀ।ਇਹ ਹਮਲਾ 26 ਸਾਲਾ ਨੌਜਵਾਨ ਬ੍ਰੈਂਟਨ ਟੈਰੇਂਟ ਵੱਲੋਂ ਕੀਤਾ ਗਿਆ ਸੀ।
ਨਿਊਜਰਸੀ 'ਚ ਵਾਧੂ ਮੁੱਲ 'ਤੇ ਸੈਨੇਟਾਈਜ਼ਰ ਤੇ ਮਾਸਕ ਵੇਚਣ ਵਾਲਿਆਂ ਨੂੰ ਲੱਗੇਗਾ ਭਾਰੀ ਜੁਰਮਾਨਾ
NEXT STORY