ਵੈਲਿੰਗਟਨ (ਬਿਊਰੋ): ਦੁਨੀਆ ਵਿਚ ਇਕ ਪਾਸੇ ਜਿੱਥੇ ਯੂਰਪੀ ਅਤੇ ਅਮਰੀਕੀ ਦੇਸ਼ ਰਿਕਾਰਡ ਤੋੜ ਗਰਮੀ ਨਾਲ ਜੂਝ ਰਹੇ ਹਨ ਉੱਥੇ 50 ਲੱਖ ਦੀ ਆਬਾਦੀ ਵਾਲਾ ਨਿਊਜ਼ੀਲੈਂਡ 55 ਸਾਲ ਦੀ ਰਿਕਾਰਡ ਸਰਦੀ ਦਾ ਸਾਹਮਣਾ ਕਰ ਰਿਹਾ ਹੈ।ਬਰਫ਼ੀਲੇ ਤੂਫਾਨ ਕਾਰਨ ਨਿਊਜ਼ੀਲੈਂਡ ਵਿਚ ਕਈ ਰਾਸ਼ਟਰੀ ਹਾਈਵੇਅ ਬੰਦ ਹਨ। ਰੋਜ਼ਾਨਾ ਕਈ ਉਡਾਣਾਂ ਰੱਦ ਕਰਨੀਆਂ ਪੈ ਰਹੀਆਂ ਹਨ। ਮੌਸਮ ਵਿਭਾਗ ਮੁਤਾਬਕ ਆਮਤੌਰ 'ਤੇ ਨਿਊਜ਼ੀਲੈਂਡ ਵਿਚ ਜੁਲਾਈ ਦੇ ਅਖੀਰ ਜਾਂ ਅਗਸਤ ਦੇ ਸ਼ੁਰੂਆਤ ਵਿਚ ਬਰਫਬਾਰੀ ਸ਼ੁਰੂ ਹੁੰਦੀ ਹੈ ਪਰ ਆਰਕਟਿਕ ਬਲਾਸਟ ਕਾਰਨ ਇਕ ਮਹੀਨੇ ਪਹਿਲਾਂ ਜੂਨ ਵਿਚ ਹੀ ਬਰਫ਼ਬਾਰੀ ਸ਼ੁਰੂ ਹੋ ਚੁੱਕੀ ਹੈ।
ਕੁਝ ਸ਼ਹਿਰਾਂ ਵਿਚ ਇਕ ਦਹਾਕੇ ਬਾਅਦ ਬਰਫ਼ਬਾਰੀ ਹੋਈ। ਇਸ ਕਾਰਨ ਨਿਊਜ਼ੀਲੈਂਡ ਵਿਚ ਜੂਨ ਦਾ ਮਹੀਨਾ ਪਿਛਲ਼ੇ 55 ਸਾਲ ਵਿਚ ਸਭ ਤੋਂ ਠੰਡਾ ਰਿਹਾ।ਇਸ ਦੌਰਾਨ ਕਈ ਸ਼ਹਿਰਾਂ ਦਾ ਤਾਪਮਾਨ 1 ਡਿਗਰੀ ਤੋਂ ਮਾਈਨਸ 4 ਡਿਗਰੀ ਸੈਲਸੀਅਸ ਤੱਕ ਦਰਜ ਕੀਤਾ ਗਿਆ। ਜੂਨ ਵਿਚ ਨਿਊਜ਼ੀਲੈਂਡ ਦਾ ਤਾਪਮਾਨ 11 ਤੋਂ 15 ਡਿਗਰੀ ਦੇ ਵਿਚਕਾਰ ਰਹਿੰਦਾ ਹੈ। ਸਥਾਨਕ ਮੀਡੀਆ ਮੁਤਾਬਕ ਰਾਜਧਾਨੀ ਵੈਲਿੰਗਟਨ ਵਿਚ ਸਥਾਨਕ ਸਟੇਟ ਐਮਰਜੈਂਸੀ ਦੀ ਘੋਸ਼ਣਾ ਕਰ ਦਿੱਤੀ ਗਈ ਹੈ। ਬਰਫ਼ਬਾਰੀ ਵਾਲੇ ਇਲਾਕਿਆਂ ਵਿਚ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਦੇ ਨਿਰਦੇਸ਼ ਦਿੱਤੇ ਗਏ ਹਨ।
ਪੜ੍ਹੋ ਇਹ ਅਹਿਮ ਖਬਰ- ਜੈਫ ਬੇਜ਼ੋਸ ਨਾਲ ਪੁਲਾੜ 'ਚ ਉਡਾਣ ਭਰੇਗੀ 82 ਸਾਲਾ ਔਰਤ, ਕੀਤਾ 28 ਮਿਲੀਅਨ ਡਾਲਰ ਦਾ ਭੁਗਤਾਨ
ਮੌਸਮ ਵਿਭਾਗਦਾ ਕਹਿਣਾ ਹੈ ਕਿ ਆਰਕਟਿਕ ਵੱਲੋਂ ਚੱਲ ਰਹੀਆਂ ਬਰਫ਼ੀਲੀਆਂ ਹਵਾਵਾਂ ਕਾਰਨ ਸਮੁੰਦਰੀ ਕਿਨਾਰਿਆਂ 'ਤੇ 12 ਮੀਟਰ ਉੱਚੀਆਂ ਲਹਿਰਾਂ ਉੱਠ ਰਹੀਆਂ ਹਨ। ਗੜੇਮਾਰੀ ਨਾਲ ਤੇਜ਼ ਮੀਂਹ ਵੀ ਪੈ ਸਕਦਾ ਹੈ, ਜਿਸ ਨਾਲ ਠੰਡ ਹੋਰ ਵੱਧ ਸਕਦੀ ਹੈ। ਆਰਕਟਿਕ ਬਲਾਸਟ ਕਾਰਨ ਆਸਟ੍ਰੇਲੀਆ ਵਿਚ ਵੀ ਠੰਡ ਵੱਧ ਸਕਦੀ ਹੈ।
ਜਾਣੋ ਆਰਕਟਿਕ ਬਲਾਸਟ ਬਾਰੇ
ਧਰਤੀ 'ਤੇ ਸਭ ਤੋਂ ਠੰਡੀ ਜਗ੍ਹਾ ਅੰਟਾਰਕਟਿਕਾ ਮਹਾਸਾਗਰ ਹੈ ਜੋ ਉੱਤਰੀ ਧਰੁਵ 'ਤੇ ਮੌਜੂਦ ਹੈ। ਇੱਥੇ ਹਰ ਵੇਲੇ ਤਾਪਮਾਨ ਮਾਈਨਸ 80 ਡਿਗਰੀ ਤੋਂ ਹੇਠਾਂ ਰਹਿੰਦਾ ਹੈ। ਠੰਡ ਦੇ ਮੌਸਮ ਵਿਚ ਤਾਪਮਾਨ ਬਹੁਤ ਘੱਟ ਹੋ ਜਾਣ 'ਤੇ ਵਿਥਕਾਰ ਖੇਤਰਾਂ ਵਿੱਚ ਬਰਫ਼ੀਲਾ ਤੂਭਾਨ ਚੱਲਣ ਲੱਗਦਾ ਹੈ। ਇਸ ਨਾਲ ਪੂਰੇ ਇਲਾਕੇ ਵਿਚ ਮੋਟੀ ਬਰਫ ਜੰਮ ਜਾਂਦੀ ਹੈ।ਇਸ ਨੂੰ ਹੀਆਰਕਟਿਕ ਬਲਾਸਟ ਕਿਹਾ ਜਾਂਦਾ ਹੈ। ਵਿਗਿਆਨੀ ਦੱਸਦੇ ਹਨ ਕਿ ਪਾਰਾ ਹੇਠਾਂ ਡਿੱਗਣ ਨਾਲ ਉੱਥੇ ਉੱਚ ਦਾਬ ਬਣਦਾ ਹੈ। ਹਵਾਵਾਂ ਤੇਜ਼ੀ ਨਾਲ ਘੱਟ ਦਬਾਅ ਖੇਤਰ ਵੱਲ ਚੱਲਦੀਆਂ ਹਨ ਜੋ ਬਰਫ਼ਬਾਰੀ ਕਰਾਉਂਦੀਆਂ ਹਨ ਅਤੇ ਠੰਡ ਵੱਧਦੀ ਹੈ।
ਨੋਟ- ਨਿਊਜ਼ੀਲੈਂਡ 'ਚ ਰਿਕਾਰਡ ਬਰਫ਼ਬਾਰੀ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅਮਰੀਕਾ ’ਚ ਡੈਲਟਾ ਵੇਰੀਐਂਟ ਨੂੰ ਰੋਕਣ ਲਈ ਫੇਸ ਮਾਸਕ ਨਹੀਂ ਹਨ ਜ਼ਰੂਰੀ : ਸੀ. ਡੀ. ਸੀ.
NEXT STORY