ਆਕਲੈਂਡ (ਹਰਮੀਕ ਸਿੰਘ): ਪੰਜਾਬੀ ਮਲਟੀਮੀਡੀਆ ਟਰੱਸਟ ਵੱਲੋਂ 15 ਅੱਗਸਤ ਦੀ ਸ਼ਾਮ ਨੂੰ ਤੀਜੀ ਹਿੰਦ-ਪਾਕਿ ਮਹਿਫਿਲ ਕਰਵਾਈ ਗਈ। ਇਸ ਮਹਿਫਿਲ ਦਾ ਆਗਾਜ਼ ਸ. ਪਰਮਿੰਦਰ ਸਿੰਘ ਪਾਪਾਟੋੲਟੋਏ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖ ਕੇ ਕੀਤਾ ਗਿਆ ਅਤੇ ਸ਼ਮਾਂ ਰੌਸ਼ਨ ਸ. ਰੁਲੀਆ ਸਿੰਘ ਸਿੱਧੂ ਅਤੇ ਪਾਕਿਸਤਾਨੀ ਮਹਿਮਾਨਾਂ ਵੱਲੋਂ ਕੀਤੀ ਗਈ।
ਨਿਊਜੀਲੈਂਡ ਵੱਸਦੇ ਦੋਨਾਂ ਦੇਸ਼ਾਂ ਦੇ ਬਸ਼ਿੰਦਿਆਂ ਦੀ ਆਪਸੀ ਭਾਈਚਾਰਕ ਸਾਂਝ ਨੂੰ ਸਮਰਪਿਤ ਇਸ ਸ਼ਾਮ ਵਿੱਚ ਦੋਨਾਂ ਦੇਸ਼ਾ ਦੇ ਫਨਕਾਰਾ ਨੇ ਹਿੱਸਾ ਲਿਆ ਜਿਸ ਵਿੱਚ ਕਵਿਤਾਵਾਂ, ਗ਼ਜ਼ਲਾਂ ਅਤੇ ਗੀਤਾਂ ਦਾ ਅਜਿਹਾ ਦੌਰ ਚੱਲਿਆ ਕਿ ਨੱਕੋ ਨੱਕ ਭਰੀ ਮਹਿਫਿਲ ‘ਚ ਲੋਕ ਅਸ਼ ਅਸ਼ ਕਰ ਉੱਠੇ।
ਪੜ੍ਹੋ ਇਹ ਅਹਿਮ ਖਬਰ - ‘ਸਿੱਖਸ ਆਫ ਅਮਰੀਕਾ’ ਦਾ ਵਫਦ ਕਿਸਾਨੀ ਸੰਘਰਸ਼ ਤੇ ਕਰਤਾਰਪੁਰ ਲਾਂਘੇ ਦੇ ਸੰਬੰਧ 'ਚ ਅਨੁਪਮ ਖੇਰ ਨੂੰ ਮਿਲਿਆ
ਆਏ ਹੋਏ ਮਹਿਮਾਨਾਂ ਲਈ ਪ੍ਰਬੰਧਕਾਂ ਵੱਲੋ ਉਚੇਚੇ ਤੌਰ 'ਤੇ ਮੱਕੀ ਦੀ ਰੋਟੀ ਅਤੇ ਸਰੌਂ ਦੇ ਸਾਗ ਦੇ ਖਾਣੇ ਦਾ ਪ੍ਰਬੰਧ ਕੀਤਾ ਗਿਆ ਜਿਸ ਨੂੰ ਆਏ ਹੋਏ ਮਹਿਮਾਨਾਂ ਨੇ ਬਹੁਤ ਚਟਕਾਰੇ ਲੈ ਕੇ ਖਾਧਾ।ਤੀਜੀ ਹਿੰਦ-ਪਾਕਿ ਮਹਿਫਿਲ ਆਏ ਹੋਏ ਸਭ ਮਹਿਮਾਨਾਂ ਦੇ ਦਿਲਾਂ ਤੇ ਇੱਕ ਡੂੰਘੀ ਸ਼ਾਪ ਛੱਡ ਗਈ ਅਤੇ ਅਸਲ ਲਫਜ਼ਾਂ ਵਿੱਚ ਇੱਕ ਯਾਦਗਾਰੀ ਸ਼ਾਮ ਹੋ ਨਿਬੜੀ।
ਅਫਗਾਨਿਸਤਾਨ ਦੇ ਖ਼ੌਫ਼ 'ਚ ਛਲਕਿਆ ਬੱਚੀ ਦਾ ਦਰਦ, ਕਿਹਾ-'ਅਸੀਂ ਹੌਲੀ-ਹੌਲੀ ਮਰ ਜਾਵਾਂਗੇ' (ਵੀਡੀਓ)
NEXT STORY