ਆਕਲੈਂਡ (ਰਮਨਦੀਪ ਸਿੰਘ ਸੋਢੀ)- ਅੱਜ ਹਫ਼ਤਾਵਾਰੀ ਦੀਵਾਨ ਵਿੱਚ ਟਾਕਾਨਿਨੀ ਗੁਰੂ ਘਰ ਵਿੱਚ ਭਾਈ ਗੁਰਮੁੱਖ ਸਿੰਘ ਐਮ. ਏ ਦੇ ਕਵੀਸ਼ਰੀ ਜਥੇ ਨੇ ਸਵਾ ਘੰਟੇ ਦੇ ਦੀਵਾਨ ਵਿੱਚ ਭਾਈ ਪੱਲੇ ਦੇ ਪ੍ਰਸੰਗ ਕਰਵਾਏ ਤੇ ਸਾਰੀ ਸੰਗਤ ਮੰਤਰ ਮੁਗਧ ਹੋ ਗਈ। ਸਾਰੇ ਹਾਲ ਵਿੱਚ ਐਸੀ ਚੁੱਪ ਵਰਤੀ ਸੀ ਜਿਵੇ ਜਥੇ ਨੇ ਕੀਲ ਲਏ ਹੋਣ। ਜਦੋਂ ਸੰਗਤਾਂ ਦੇ ਵਿਚਾਰ ਜਾਨਣੇ ਚਾਹੇ ਤਾ ਆਪ ਮੁਹਾਰੇ ਕਹਿ ਰਹੇ ਸਨ ਕੇ ਉਨ੍ਹਾਂ ਨਿਊਜ਼ੀਲੈਡ ਵਿੱਚ ਅੱਜ ਤੱਕ ਅਜਿਹਾ ਕਵੀਸ਼ਰੀ ਜਥਾ ਨਹੀ ਸੁਣਿਆ।


ਪੜ੍ਹੋ ਇਹ ਅਹਿਮ ਖ਼ਬਰ-ਨਿਊਜ਼ੀਲੈਂਡ 'ਚ ਕਾਰ ਹਾਦਸੇ 'ਚ 2 ਮਲੇਸ਼ੀਅਨ ਵਿਦਿਆਰਥੀਆਂ ਦੀ ਮੌਤ

ਸੰਗਤਾਂ ਵਾਰ-ਵਾਰ ਉਨ੍ਹਾਂ ਦੇ ਅਗਲੇ ਪ੍ਰੋਗਰਾਮਾਂ ਦਾ ਵੇਰਵਾ ਪੁੱਛ ਰਹੀਆਂ ਸਨ। ਭਾਈ ਸੁਖਬੀਰ ਸਿੰਘ ਹੈਡ ਗ੍ਰੰਥੀ ਖਡੂਰ ਸਾਹਿਬ ਨੇ ਸੰਗਤ ਨੂੰ ਕਥਾ ਸਰਵਣ ਕਰਵਾਈ ਅਤੇ ਭਾਈ ਕੁਲਵਿੰਦਰ ਸਿੰਘ ਅਰਦਾਸੀਏ ਨੇ ਅਰਦਾਸ ਦੀ ਸੇਵਾ ਕੀਤੀ। ਦੋਨੋ ਜਥਿਆਂ ਦੇ ਅਗਲੇ ਦੀਵਾਨ ਕੱਲ੍ਹ ਸੋਮਵਾਰ ਤੋ ਬੁੱਧਵਾਰ ਤੱਕ ਸ਼ਾਮ 6:30 ਤੋ 8:30 ਸ਼ਾਮ ਟਾਕਾਨਿਨੀ ਗੁਰੂ ਘਰ ਅਤੇ ਵੀਰਵਾਰ ਅਤੇ ਸ਼ੁੱਕਰਵਾਰ ਸ਼ਾਮ ਉਟਾਹੂਹੂ ਗੁਰੂ ਘਰ ਵਿੱਚ ਸਜਣਗੇ ਅਤੇ ਸ਼ਨੀਵਾਰ ਸਵੇਰੇ ਨਗਰ ਕੀਰਤਨ ਵਿੱਚ 10-12 ਵਜੇ ਸਵੇਰੇ ਹਾਜਰੀ ਭਰਨਗੇ ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਇਜ਼ਰਾਈਲ 'ਚ PM ਨੇਤਨਯਾਹੂ ਖ਼ਿਲਾਫ਼ ਸੜਕਾਂ 'ਤੇ ਉਤਰੇ ਲੋਕ, 16 ਪ੍ਰਦਰਸ਼ਨਕਾਰੀ ਗ੍ਰਿਫ਼ਤਾਰ
NEXT STORY