ਆਕਲੈਂਡ (ਹਰਮੀਕ ਸਿੰਘ): ਨਿਊਜੀਲੈਂਡ ਦਾ ਮਾਲਵਾ ਸਪੋਰਟਸ ਅਤੇ ਕਲਚਰਲ ਕਲੱਬ ਹਮੇਸ਼ਾ ਹੀ ਕਮਿਊਨਿਟੀ ਕਾਰਜਾਂ ਵਿੱਚ ਮੋਹਰੀ ਰਿਹਾ ਹੈ ਅਤੇ ਪਿਛਲੇ ਲੰਬੇ ਸਮੇਂ ਤੋਂ ਕਬੱਡੀ ਮੇਲੇ ਅਤੇ ਲੇਡੀਜ਼ ਕਲਚਰਲ ਨਾਇਟ ਦਾ ਆਯੋਜਨ ਕਰਦਾ ਆ ਰਿਹਾ ਹੈ। ਪਿਛਲੇ ਦੋ ਸਾਲ ਤੋਂ ਕੋਵਿਡ ਦੇ ਚੱਲਦਿਆਂ ਇਹਨਾਂ ਈਵੈਂਟਸ 'ਤੇ ਰੋਕ ਰਹੀ ਪਰ ਹੁਣ ਹਾਲਾਤ ਸਾਜਗਰ ਹੁੰਦਿਆ ਹੀ ਇੱਕ ਵਾਰ ਫੇਰ ਮਾਲਵਾ ਪੰਜਾਬੀ ਮੁਟਿਆਰਾਂ ਅਤੇ ਸੁਆਣੀਆਂ ਲਈ “ਫੁਲਕਾਰੀ ਨਾਇਟ” ਲੈ ਕੇ ਆ ਰਿਹਾ ਹੈ ਤਾਂ ਜੋ ਉਹਨਾਂ ਨੂੰ ਵੀ ਹਰ ਰੋਜ ਦੀ ਭੱਜ ਦੌੜ ਵਾਲੀ ਜ਼ਿੰਦਗੀ ਵਿਚੋਂ ਕੁਝ ਪਲ ਆਪਣੀਆਂ ਸਖੀਆਂ ਸਹੇਲੀਆਂ ਨਾਲ ਹਾਸਾ ਠੱਠਾ, ਨੱਚਣ ਟੱਪਣ , ਸਜਣ ਸੰਵਰਨ ਅਤੇ ਇਕੱਠਿਆਂ ਖਾਣ ਪੀਣ ਦੇ ਮਿਲ ਸਕਣ।
ਇਸੇ ਪ੍ਰੋਗਰਾਮ ਦੇ ਮੱਦੇਨਜ਼ਰ ਮਾਲਵਾ ਕਲੱਬ ਦੇ ਸਮੂਹ ਮੈਂਬਰਾ ਵੱਲੋ ਪਰਿਵਾਰਾਂ ਸਮੇਤ “ਲਵ ਪੰਜਾਬ” ਰੈਸਟੋਰੈਂਟ ‘ਚ ਮੀਡੀਆ ਦੀ ਹਾਜ਼ਰੀ ਵਿੱਚ ਆਉਣ ਵਾਲੀ “ਫੁਲਕਾਰੀ ਨਾਇਟ” ਦਾ ਰੰਗਦਾਰ ਪੋਸਟਰ ਰਿਲੀਜ਼ ਕੀਤਾ ਗਿਆ। ਕਲੱਬ ਦੇ ਪ੍ਰਧਾਨ ਸ. ਜਗਦੀਪ ਸਿੰਘ ਵੜੈਚ ਹੋਰਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਈਵੈਂਟ 3 ਸਤੰਬਰ ਦਿਨ ਸ਼ਨੀਵਾਰ ਨੂੰ ਸ਼ਾਮ 6 ਵਜੇ ਤੋਂ ਵੋਡਾਫੌਨ ਈਵੈਂਟ ਸੈਂਟਰ ਮੈਨੂੰਕਾਉ ਵਿਖੇ ਹੋਵੇਗਾ ਅਤੇ ਇਸ ਈਵੈਂਟ ਦੀ ਐਂਟਰੀ ਬਿਲਕੁਲ ਫਰੀ ਰੱਖੀ ਗਈ ਹੈ ਪਰ ਐਂਟਰੀ ਲਈ ਪਾਸ ਜ਼ਰੂਰੀ ਹੋਣਗੇ ਜੋ ਲੋਕਲ ਗਰੋਸਰੀ ਸਟੋਰਜ਼ ਅਤੇ ਮਾਲਵਾ ਕਲੱਬ ਦੀ ਟੀਮ ਕੋਲੋਂ ਉਪਲੱਬਧ ਹੋਣਗੇ।
ਪੜ੍ਹੋ ਇਹ ਅਹਿਮ ਖ਼ਬਰ- ਅਹਿਮ ਖ਼ਬਰ : ਨਿਊਜ਼ੀਲੈਂਡ ਨੇ ਅੰਤਰਰਾਸ਼ਟਰੀ ਸੈਲਾਨੀਆਂ ਲਈ ਖੋਲ੍ਹੇ ਦਰਵਾਜ਼ੇ
ਈਵੈਂਟ ਵਿੱਚ ਜਿਥੇ ਮੁਟਿਆਰਾਂ ਵੱਲੋਂ ਗਿੱਧੇ, ਭੰਗੜੇ ਦੀਆਂ ਪੇਸ਼ਕਾਰੀਆਂ ਹੋਣਗੀਆਂ ਨਾਲ ਹੀ ਈਵੈਂਟ ਵਿਚ ਆਉਣ ਵਾਲੀਆਂ ਲੇਡੀਜ਼ ਲਈ ਇਨਾਮਾਂ ਵਿੱਚ ਡਰਾਅ ਰਾਹੀਂ ਸੋਹਣੀਆਂ ਅਤੇ ਸ਼ਾਨਦਾਰ ਫੁਲਕਾਰੀਆਂ ਵੀ ਦਿੱਤੀਆਂ ਜਾਣਗੀਆਂ। ਅੰਤ ਵਿੱਚ ਜਿਥੇ ਉਹਨਾਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ, ਉਥੇ ਹੀ ਅਪੀਲ ਕੀਤੀ ਕਿ ਲੇਡੀਜ ਆਪਣੇ ਪਾਸ ਜਲਦੀ ਹੀ ਲੈ ਲੈਣ ਤਾਂ ਜੋ ਉਹ ਇਸ ਈਵੈਂਟ ਦਾ ਹਿੱਸਾ ਬਣ ਸਕਣ।
ਚੀਨ 'ਚ ਗਰਮੀ ਦਾ ਕਹਿਰ, ਉੱਚ ਤਾਪਮਾਨ ਨੂੰ ਲੈ ਕੇ 'ਯੈਲੋ ਅਲਰਟ' ਜਾਰੀ
NEXT STORY