ਵੈਲਿੰਗਟਨ (ਵਾਰਤਾ) : ਨਿਊਜ਼ੀਲੈਂਡ ਵਿਚ ਸ਼ਨੀਵਾਰ ਨੂੰ ਕੋਵਿਡ-19 ਦੇ 29 ਨਵੇਂ ਭਾਈਚਾਰਕ ਮਾਮਲੇ ਦਰਜ ਕੀਤੇ ਗਏ ਹਨ। ਸਿਹਤ ਮੰਤਰਾਲਾ ਮੁਤਾਬਕ ਨਵੇਂ ਭਾਈਚਾਰਕ ਮਾਮਲਿਆਂ ਵਿਚ 11 ਸਭ ਤੋਂ ਵੱਡੇ ਸ਼ਹਿਰ ਆਕਲੈਂਡ ਵਿਚ, 14 ਝੀਲ ਖੇਤਰ ਵਿਚ, 2 ਨੌਰਥਲੈਂਡ ਵਿਚ, 1 ਬੇ ਆਫ ਪਲੇਂਟੀ ਵਿਚ ਅਤੇ 1 ਵੈਲਿੰਗਟਨ ਵਿਚ ਦਰਜ ਕੀਤੇ ਗਏ ਹਨ। ਮੰਤਰਾਲਾ ਮੁਤਾਬਕ ਇਸ ਤੋਂ ਇਲਾਵਾ 25 ਨਵੇਂ ਮਾਮਲੇ ਬਾਹਰੋਂ ਆਏ ਹਨ, ਜਿਨ੍ਹਾਂ ਦਾ ਬਾਰਡਰ ’ਤੇ ਜਾਂਚ ਦੌਰਾਨ ਪਤਾ ਲੱਗਾ।
ਮੰਤਰਾਲਾ ਨੇ ਕਿਹਾ ਕਿ ਨਿਊਜ਼ੀਲੈਂਡ ਭਾਈਚਾਰੇ ਵਿਚ ਮੌਜੂਦਾ ਡੈਲਟਾ ਵੇਰੀਐਂਟ ਪ੍ਰਕੋਪ ਦੌਰਾਨ ਕੋਵਿਡ-19 ਦੇ ਕੁੱਲ ਮਾਮਲਿਆਂ ਦੀ ਗਿਣਤੀ 11,281 ਤੱਕ ਪਹੁੰਚ ਗਈ ਹੈ। ਮੁੱਖ ਤੌਰ ’ਤੇ ਆਕਲੈਂਡ ਅਤੇ ਬਾਹਰੀ ਖੇਤਰਾਂ ਵਿਚੋਂ ਮਾਮਲੇ ਸਾਹਮਣੇ ਆਏ ਹਨ। ਨਿਊਜ਼ੀਲੈਂਡ ਦੇ ਹਸਪਤਾਲਾਂ ਵਿਚ 29 ਕੋਵਿਡ-19 ਮਰੀਜਾਂ ਦਾ ਇਲਾਜ ਚੱਲ ਰਿਹਾ ਹੈ।
ਪਾਕਿਸਤਾਨ: ਨਵਾਜ਼ ਸ਼ਰੀਫ਼ ਦੀ ਮੈਡੀਕਲ ਰਿਪੋਰਟ ਲਈ ਬੋਰਡ ਗਠਿਤ
NEXT STORY