ਵੈਲਿੰਗਟਨ (ਯੂਐਨਆਈ/ਸ਼ਿਨਹੂਆ): ਨਿਊਜ਼ੀਲੈਂਡ ਵਿੱਚ ਉਪਲਬਧ ਕੋਵਿਡ-19 ਦਵਾਈਆਂ ਦੀ ਖੇਪ ਵਿੱਚ ਇੱਕ ਹੋਰ ਦਵਾਈ ਸ਼ਾਮਲ ਕੀਤੀ ਗਈ ਹੈ। ਇਹ ਮਰੀਜ਼ਾਂ ਅਤੇ ਸਿਹਤ ਪ੍ਰਣਾਲੀ ਲਈ ਚੰਗੀ ਖ਼ਬਰ ਹੈ। ਸਿਹਤ ਮੰਤਰੀ ਐਂਡਰਿਊ ਲਿਟਲ ਨੇ ਸ਼ੁੱਕਰਵਾਰ ਨੂੰ ਇਕ ਬਿਆਨ ਵਿਚ ਇਹ ਜਾਣਕਾਰੀ ਦਿੱਤੀ।
ਲਿਟਲ ਨੇ ਇੱਕ ਬਿਆਨ ਵਿੱਚ ਕਿਹਾ ਕਿ ਰਾਸ਼ਟਰੀ ਫਾਰਮਾਸਿਊਟੀਕਲ-ਖਰੀਦਣ ਵਾਲੀ ਏਜੰਸੀ ਫਾਰਮੈਕ ਨੇ ਕੋਵਿਡ-19 ਵਾਇਰਸ ਵਿਰੁੱਧ ਕੰਮ ਕਰਨ ਲਈ ਦਿਖਾਈ ਗਈ ਇੱਕ ਹੋਰ ਦਵਾਈ "ਬਾਰੀਸੀਟਿਨਿਬ" (Baricitinib) ਦੀ ਸਪਲਾਈ ਸੁਰੱਖਿਅਤ ਕਰ ਲਈ ਹੈ।ਉਹਨਾਂ ਨੇ ਦੱਸਿਆ,"ਬਾਰੀਸੀਟਿਨਿਬ ਪੰਜਵੀਂ ਦਵਾਈ ਹੈ ਜੋ ਫਾਰਮਾਕ ਨੇ ਸੁਰੱਖਿਅਤ ਕੀਤੀ ਹੈ। ਇਹ ਰੀਮਡੇਸਿਵਿਰ, ਟੋਸੀਲੀਜ਼ੁਮਾਬ, ਮੋਲਨੂਪੀਰਾਵੀਰ ਅਤੇ ਰੋਨਾਪ੍ਰੀਵ ਵਰਗੀ ਹੈ।ਉਹਨਾਂ ਮੁਤਾਬਕ ਟੋਸੀਲੀਜ਼ੁਮਾਬ ਵਾਂਗ ਬੈਰੀਸੀਟਿਨਿਬ ਦੀ ਵਰਤੋਂ ਉਹਨਾਂ ਮਰੀਜ਼ਾਂ ਦੇ ਇਲਾਜ ਲਈ ਕੀਤੀ ਜਾ ਸਕਦੀ ਹੈ ਜੋ ਬਹੁਤ ਬਿਮਾਰ ਹਨ, ਕਿਉਂਕਿ ਇਹ ਲੱਛਣਾਂ ਦੀ ਗੰਭੀਰਤਾ ਨੂੰ ਘਟਾਉਂਦੀ ਹੈ, ਹਸਪਤਾਲ ਵਿੱਚ ਸਮਾਂ ਬਚਾਉਂਦੀ ਹੈ ਅਤੇ ਮੌਤ ਦੀ ਸੰਭਾਵਨਾ ਨੂੰ ਘਟਾਉਂਦੀ ਹੈ।
ਪੜ੍ਹੋ ਇਹ ਅਹਿਮ ਖ਼ਬਰ- ਪਾਕਿ : ਸਿੰਧ ਦੇ ਮੁੱਖ ਮੰਤਰੀ ਨੇ ਦੀਵਾਲੀ ਮੌਕੇ ਦਿੱਤੀ ਹੋਲੀ ਦੀ ਵਧਾਈ, ਹੋਏ ਟਰੋਲ
ਮੰਤਰੀ ਨੇ ਅੱਗੇ ਕਿਹਾ ਕਿ ਫਾਰਮੈਕ ਨੂੰ ਇਸ ਮਹੀਨੇ ਬੈਰੀਸੀਟਿਨਿਬ ਦੀਆਂ 500 ਖੁਰਾਕਾਂ ਮਿਲਣ ਦੀ ਉਮੀਦ ਹੈ, ਜੋਕਿ ਮਹੱਤਵਪੂਰਨ ਹੈ ਕਿਉਂਕਿ ਟੋਸੀਲੀਜ਼ੁਮਾਬ ਦੀ ਵਿਸ਼ਵਵਿਆਪੀ ਘਾਟ ਹੈ ਅਤੇ ਇਹ ਡਾਕਟਰਾਂ ਨੂੰ ਇੱਕ ਹੋਰ ਵਿਕਲਪ ਪ੍ਰਦਾਨ ਕਰਦਾ ਹੈ।ਸਾਰੀਆਂ ਪੰਜ ਦਵਾਈਆਂ ਲਈ ਪੈਸਾ ਸਰਕਾਰ ਦੇ ਕੋਵਿਡ-19 ਫੰਡ ਵਿੱਚੋਂ ਆਵੇਗਾ। ਉਹਨਾਂ ਨੇ ਕਿਹਾ ਕਿ ਇਸ ਦਵਾਈਨੂੰ ਕੋਵਿਡ-19 ਦੇ ਵਿਰੁੱਧ ਵਰਤਣ ਲਈ ਮੇਡਸੇਫ ਦੁਆਰਾ ਮਨਜ਼ੂਰੀ ਮਿਲਣੀ ਬਾਕੀ ਹੈ ਪਰ ਡਾਕਟਰੀ ਕਰਮਚਾਰੀ ਦਵਾਈ ਐਕਟ ਦੀ ਧਾਰਾ 25 ਦੇ ਤਹਿਤ ਤੁਰੰਤ ਇਸਦੀ ਵਰਤੋਂ ਕਰਨ ਦੇ ਯੋਗ ਹੋਣਗੇ।
ਨੋਟ- ਨਿਊਜ਼ੀਲੈਂਡ ਨੇ ਇੱਕ ਹੋਰ ਕੋਵਿਡ-19 ਦਵਾਈ ਕੀਤੀ ਸੁਰੱਖਿਅਤ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਇਟਲੀ ਵਿਖੇ ਸ਼੍ਰੀ ਹਰੀ ਓਮ ਮੰਦਰ 'ਚ ਮਨਾਈ ਗਈ ਦੀਵਾਲੀ
NEXT STORY