ਨਿਊਯਾਰਕ- ਅਮਰੀਕਾ ਦੇ ਨਿਊਯਾਰਕ ਵਿਚ ਕੋਰੋਨਾ ਵਾਇਰਸ ਸਬੰਧੀ ਉਪਾਵਾਂ 'ਤੇ ਕੰਮ ਕਰਨ ਲਈ ਸਕੂਲਾਂ ਨੂੰ ਇਕ ਹਫਤੇ ਦੀ ਹੋਰ ਦੇਰੀ ਨਾਲ 16 ਸਤੰਬਰ ਤੋਂ ਖੋਲ੍ਹਣ ਦਾ ਫੈਸਲਾ ਕੀਤਾ ਹੈ।
ਵਿਸ਼ਵ ਮਹਾਮਾਰੀ ਕਾਰਨ ਮਹੀਨਿਆਂ ਤੋਂ ਇੱਥੇ ਸਕੂਲ ਬੰਦ ਹਨ। ਨਿਊਯਾਰਕ ਦੇ ਮੇਅਰ ਬਿਲ ਡੀ ਬਲਾਸੀਓ ਨੇ ਇਸ ਬਾਰੇ ਵਿਚ ਕਿਹਾ ਕਿ ਸਕੂਲ ਹੁਣ 10 ਸਤੰਬਰ ਦੀ ਥਾਂ 16 ਸਤੰਬਰ ਨੂੰ ਖੁੱਲ੍ਹਣਗੇ ਅਤੇ ਸਕੂਲ ਵਿਚ ਪੜ੍ਹਾਈ 21 ਸਤੰਬਰ ਤੋਂ ਸ਼ੁਰੂ ਹੋਵੇਗੀ।
ਮੇਅਰ ਨੇ ਕਿਹਾ,"ਇਹ ਇਕ ਸੋਧ ਹੈ ਜੋ ਸਾਨੂੰ ਸਮਾਂ ਸੀਮਾ ਨਾਲ ਅੱਗੇ ਵਧਣ ਦਾ ਮੌਕਾ ਦਿੰਦੀ ਹੈ ਪਰ ਤਿਆਰੀ ਵਿਚ ਲੱਗਣ ਵਾਲੇ ਵਾਧੂ ਸਮੇਂ ਨਾਲ। ਬਲਾਸੀਓ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਵਾਧੂ ਸਮੇਂ ਨਾਲ ਸੁਰੱਖਿਆ ਸਬੰਧੀ ਚਿੰਤਾਵਾਂ ਦੂਰ ਕਰਨ ਦਾ ਸਮਾਂ ਮਿਲ ਜਾਵੇਗਾ।
FLYGTA ਦਾ ਟੋਰਾਂਟੋ ਤੇ ਕਿੰਗਸਟਨ ਵਾਸੀਆਂ ਨੂੰ ਤੋਹਫਾ, ਸ਼ੁਰੂ ਹੋਵੇਗੀ ਨਵੀਂ ਉਡਾਣ
NEXT STORY