ਇੰਟਰਨੈਸ਼ਨਲ ਡੈਸਕ- ਆਮਤੌਰ 'ਤੇ ਲੋਕ ਰਿਕਾਰਡ ਬਣਾਉਣ ਲਈ ਅਜੀਬੋਗਰੀਬ ਕਾਰਨਾਮੇ ਕਰਨ ਦੀ ਕੋਸ਼ਿਸ਼ ਕਰਦੇ ਹਨ ਪਰ ਕਈ ਵਾਰ ਉਹਨਾਂ ਨੂੰ ਇਸ ਦਾ ਖਮਿਆਜ਼ਾ ਵੀ ਭੁਗਤਣਾ ਪੈਂਦਾ ਹੈ। ਇਸੇ ਤਰ੍ਹਾਂ ਦਾ ਤਾਜ਼ਾ ਮਾਮਲਾ ਨਾਈਜੀਰੀਆ ਤੋਂ ਸਾਹਮਣੇ ਆਇਆ ਹੈ। ਇੱਥੇ ਇੱਕ ਨਾਈਜੀਰੀਅਨ ਵਿਅਕਤੀ ਗਿਨੀਜ਼ ਵਰਲਡ ਰਿਕਾਰਡ ਬਣਾਉਣ ਦੀ ਕੋਸ਼ਿਸ਼ ਵਿਚ ਇੱਕ ਹਫ਼ਤੇ ਤੱਕ ਰੋਂਦਾ ਰਿਹਾ ਪਰ ਚੁਣੌਤੀ ਦੌਰਾਨ ਉਹ ਅਸਥਾਈ ਤੌਰ 'ਤੇ ਨੇਤਰਹੀਣ ਹੋ ਗਿਆ। ਜਾਣਕਾਰੀ ਮੁਤਾਬਕ ਟੈਂਬੂ ਏਬੇਰੇ ਕਰੀਬ 100 ਘੰਟੇ ਤੱਕ ਰੋਂਦਾ ਰਿਹਾ। ਇਸ ਦੌਰਾਨ ਉਸ ਦੇ ਸਿਰ ਵਿਚ ਤੇਜ਼ ਦਰਦ ਸ਼ੁਰੂ ਹੋਇਆ। ਉਹ ਰਿਕਾਰਡ ਤਾਂ ਨਹੀਂ ਬਣਾ ਸਕਿਆ ਪਰ ਉਸ ਦੀਆਂ ਅੱਖਾਂ ਅਤੇ ਚਿਹਰਾ ਸੁੱਜ ਗਿਆ। ਬੀਬੀਸੀ ਦਾ ਦਾਅਵਾ ਹੈ ਕਿ ਉਹ ਕਰੀਬ 45 ਮਿੰਟ ਤੱਕ ਅੰਸ਼ਕ ਤੌਰ 'ਤੇ ਅੰਨ੍ਹੇਪਨ ਨਾਲ ਪੀੜਤ ਰਿਹਾ।

ਟੈਂਬੂ ਏਬੇਰੇ ਆਪਣੇ ਸੋਸ਼ਲ ਮੀਡੀਆ ਪ੍ਰੋਫਾਈਲਾਂ 'ਤੇ ਇੱਕ ਕਾਮੇਡੀਅਨ ਹੋਣ ਦਾ ਦਾਅਵਾ ਕਰਦਾ ਹੈ। NY ਬ੍ਰੇਕਿੰਗ ਦੀ ਰਿਪੋਰਟ ਮੁਤਾਬਕ ਉਸਨੇ @237_towncryer ਉਪਭੋਗਤਾ ਨਾਮ ਹੇਠ ਆਪਣੇ ਪ੍ਰੰਸ਼ਸਕਾਂ ਨੂੰ ਦੱਸਦੇ ਹੋਏ TikTok 'ਤੇ ਆਪਣੀਆਂ ਕੋਸ਼ਿਸ਼ਾਂ ਨੂੰ ਅੱਗੇ ਵਧਾਇਆ। ਉਸ ਨੇ ਕਿਹਾ ਕਿ "ਮੈਨੂੰ ਆਪਣੀਆਂ ਮੁਸ਼ਕਲਾਂ ਭੇਜੋ, ਮੈਂ ਤੁਹਾਡੇ ਲਈ ਰੋਵਾਂਗਾ,"। ਵੀਡੀਓ ਜੋ ਉਸਨੇ TikTok 'ਤੇ ਅਪਲੋਡ ਕੀਤਾ ਸੀ, ਉਸ ਵਿਚ ਉਹ ਇੱਕ ਲਾਈਵ ਟਾਈਮਰ ਨੇੜੇ ਬੈਠਾ ਸੀ ਜੋ 2 ਘੰਟੇ 7 ਮਿੰਟ ਦਿਖਾ ਰਿਹਾ ਸੀ।

ਟੈਂਬੂ ਐਬੇਰੇ ਨੇ ਬੀਬੀਸੀ ਨੂੰ ਦੱਸਿਆ ਕਿ "ਉਸ ਨੂੰ ਮੁੜ ਰਣਨੀਤੀ ਬਣਾਉਣੀ ਪਈ ਅਤੇ ਆਪਣਾ ਰੋਣਾ ਘਟਾਉਣਾ ਪਿਆ।" ਦੁਨੀਆ ਭਰ ਦੇ ਟਿੱਕਟੋਕਰਜ਼ ਨੇ ਏਬੇਰੇ ਦੇ ਵੀਡੀਓ ਨੂੰ 5.3 ਮਿਲੀਅਨ ਵਾਰ ਦੇਖਿਆ। ਕੁਝ ਲੋਕਾਂ ਨੇ ਖੜ੍ਹੇ ਹੋ ਕੇ ਉਸ ਲਈ ਤਾੜੀਆਂ ਵੀ ਮਾਰੀਆਂ। ਜਦਕਿ ਕੁਝ ਲੋਕਾਂ ਨੇ ਮਜ਼ਾਕ ਉਡਾਇਆ।" ਬੀਬੀਸੀ ਨੇ ਇਹ ਖੁਲਾਸਾ ਨਹੀਂ ਕੀਤਾ ਹੈ ਕਿ ਉਹ ਅਸਥਾਈ ਤੌਰ 'ਤੇ ਨੇਤਰਹੀਣ ਕਿਵੇਂ ਹੋ ਗਿਆ। ਹਾਲਾਂਕਿ ਸਿਰ ਦਰਦ ਅਤੇ ਅੱਖਾਂ ਵਿੱਚ ਦਬਾਅ ਵਧਣ ਕਾਰਨ ਦਰਦ ਹੋ ਸਕਦਾ ਹੈ। ਚੁਣੌਤੀਆਂ ਦਾ ਸਾਹਮਣਾ ਕਰਨ ਦੇ ਬਾਵਜੂਦ ਇਹ ਦੱਸਿਆ ਗਿਆ ਸੀ ਕਿ ਉਸ ਦੀ ਕੋਸ਼ਿਸ਼ ਨੂੰ ਸਵੀਕਾਰ ਨਹੀਂ ਕੀਤਾ ਜਾਵੇਗਾ ਕਿਉਂਕਿ ਉਹ ਰਸਮੀ ਤੌਰ 'ਤੇ ਗਿਨੀਜ਼ ਵਰਲਡ ਰਿਕਾਰਡ ਵਿੱਚ ਸ਼ਾਮਲ ਨਹੀਂ ਹੋਇਆ।

ਪੜ੍ਹੋ ਇਹ ਅਹਿਮ ਖ਼ਬਰ-ਇਹ ਹੈ 2023 'ਚ ਦੁਨੀਆ ਦਾ ਸਭ ਤੋਂ ਮਜ਼ਬੂਤ 'ਪਾਸਪੋਰਟ', ਜਾਣੋ ਭਾਰਤੀ ਪਾਸਪੋਰਟ ਕਿੰਨਾ ਸ਼ਕਤੀਸ਼ਾਲੀ
ਸਰਕਾਰੀ ਰਿਕਾਰਡਾਂ ਦੀ ਵੈੱਬਸਾਈਟ ਅਨੁਸਾਰ ਇੱਕ ਚਾਰ ਦਿਨਾਂ ਸ਼ੈੱਫ ਕੁਕਿੰਗ ਮੈਰਾਥਨ ਜਿਸ ਨੇ ਲੋਕਾਂ ਦਾ ਧਿਆਨ ਖਿੱਚਿਆ, ਨੇ ਨਾਈਜੀਰੀਆ ਵਿੱਚ ਰਿਕਾਰਡ ਕੋਸ਼ਿਸ਼ਾਂ ਲਈ ਜੋਸ਼ ਭਰ ਦਿੱਤਾ। 100 ਘੰਟੇ ਲਗਾਤਾਰ ਕੁਕਿੰਗ ਕਰਨ ਦੀ ਹਿਲਡਾ ਬੇਕੀ ਦੀ ਕੋਸ਼ਿਸ਼ ਦੀ ਪ੍ਰਸਿੱਧੀ ਕਾਰਨ ਅਧਿਕਾਰਤ ਗਿਨੀਜ਼ ਵਰਲਡ ਰਿਕਾਰਡਸ ਦੀ ਵੈੱਬਸਾਈਟ ਨੂੰ ਦੋ ਦਿਨਾਂ ਦੀ ਆਊਟੇਜ ਦਾ ਅਨੁਭਵ ਹੋਇਆ। ਉਸਨੇ "ਨਕਸ਼ੇ 'ਤੇ ਨਾਈਜੀਰੀਆ ਦੇ ਪਕਵਾਨਾਂ ਨੂੰ ਪਾਉਣ" ਦੇ ਯਤਨਾਂ ਲਈ ਆਮ ਲੋਕਾਂ ਅਤੇ ਨਾਈਜੀਰੀਆ ਦੇ ਉਪ ਰਾਸ਼ਟਰਪਤੀ ਤੋਂ ਵੀ ਪ੍ਰਸ਼ੰਸਾ ਪ੍ਰਾਪਤ ਕੀਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
7 ਸਾਲਾ ਭਾਰਤੀ ਮੂਲ ਦੀ ਵਿਦਿਆਰਥਣ ਨੇ ਵਧਾਇਆ ਮਾਣ, ਬ੍ਰਿਟੇਨ 'ਚ 'Points of Light Award' ਨਾਲ ਸਨਮਾਨਿਤ
NEXT STORY