ਖਾਰਤੂਮ (ਵਾਰਤਾ)- ਪੱਛਮੀ ਸੂਡਾਨ ਦੇ ਉੱਤਰੀ ਦਾਰਫੁਰ ਸੂਬੇ ਦੀ ਰਾਜਧਾਨੀ ਅਲ ਫਸ਼ੀਰ 'ਚ ਰੈਪਿਡ ਸਪੋਰਟ ਫੋਰਸੇਜ਼ (ਆਰ.ਐੱਸ.ਐੱਫ.) ਦੇ ਹਵਾਈ ਹਮਲੇ 'ਚ ਕਰੀਬ 9 ਬੱਚੇ ਮਾਰੇ ਗਏ ਅਤੇ 11 ਹੋਰ ਜ਼ਖ਼ਮੀ ਹੋ ਗਏ। ਇਕ ਸਥਾਨਕ ਪ੍ਰਤੀਰੋਧ ਕਮੇਟੀ ਨੇ ਇਹ ਜਾਣਕਾਰੀ ਦਿੱਤੀ। ਗੈਰ-ਸਰਕਾਰੀ ਸਮੂਹ ਨੇ ਸੋਮਵਾਰ ਨੂੰ ਇਕ ਬਿਆਨ 'ਚ ਕਿਹਾ,''ਇਕ ਆਰ.ਐੱਸ.ਐੱਫ. ਡਰੋਨ ਨੇ ਅਲ-ਫਸ਼ੀਰ 'ਚ ਅਲ-ਤਿਜਾਨੀਆ ਦੇ ਗੁਆਂਢ ਦੀ ਅਲ-ਹਿਜਰਾ ਮਸਜਿਦ 'ਤੇ ਗੋਲੇ-ਬਾਰੂਦ ਸੁੱਟੇ, ਜਿਸ 'ਚ 9 ਬੱਚਿਆਂ ਦੀ ਮੌਤ ਹੋ ਗਈ ਅਤੇ 11 ਹੋਰ ਜ਼ਖ਼ਮੀ ਹੋ ਗਏ।'' ਸੂਡਾਨ ਟ੍ਰਿਬਿਊਨ ਸਮਾਚਾਰ ਪੋਰਟਲ ਨੇ ਦੱਸਿਆ ਕਿ ਹਵਾਈ ਹਮਲਿਆਂ 'ਚ ਟੀਚਾ ਬਣਾਏ ਗਏ ਸਥਾਨ 'ਤੇ ਵਿਸਥਾਪਤਾਂ ਨੂੰ ਭੋਜਨ ਉਪਲੱਬਧ ਕਰਵਾਉਣ ਵਾਲੀ ਇਕ ਰਸੋਈ ਚਲਾਈ ਜਾ ਰਹੀ ਸੀ। ਆਰ.ਐੱਸ.ਐੱਫ. ਨੇ ਅਜੇ ਤੱਕ ਇਸ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।
ਦੱਸਣਯੋਗ ਹੈ ਕਿ ਐੱਲ ਫਸ਼ੀਰ 'ਚ 10 ਮਈ ਤੋਂ ਭਿਆਨਕ ਸੰਘਰਸ਼ ਚੱਲ ਰਿਹਾ ਹੈ। ਅਲ ਫਸ਼ੀਰ 'ਚ ਚੱਲ ਰਹੀ ਜੰਗ 15 ਅਪ੍ਰੈਲ 2023 ਦੇ ਬਾਅਦ ਤੋਂ ਦੇਸ਼ ਭਰ 'ਚ ਆਰ.ਐੱਸ.ਐੱਫ. ਅਤੇ ਸੂਡਾਨੀ ਹਥਿਆਰਬੰਦ ਫ਼ੋਰਸਾਂ ਵਿਚਾਲੇ ਵੱਡੇ ਸੰਘਰਸ਼ 'ਚ ਤਬਦੀਲ ਹੋ ਗਈ ਹੈ। ਮਨੁੱਖੀ ਮਾਮਲਿਆਂ ਦੇ ਤਾਲਮੇਲ ਲਈ ਸੰਯੁਕਤ ਰਾਸ਼ਟਰ ਦਫ਼ਤਰ (ਓਸੀਐੱਚਏ) ਨੇ ਪਿਛਲੇ ਮਹੀਨੇ ਇਕ ਰਿਪੋਰਟ 'ਚ ਕਿਹਾ ਸੀ ਕਿ ਸੰਘਰਸ਼ 'ਚ ਹੁਣ ਤੱਕ 16,650 ਲੋਕਾਂ ਦੀ ਜਾਨ ਜਾ ਚੁੱਕੀ ਹੈ। ਸੰਯੁਕਤ ਰਾਸ਼ਟਰ ਅੰਤਰਰਾਸ਼ਟਰੀ ਪ੍ਰਵਾਸਨ ਸੰਗਠਨ ਨੇ ਜੂਨ ਦੀ ਸ਼ੁਰੂਆਤ 'ਚ ਆਪਣੇ ਅਨੁਮਾਨ 'ਚ ਦੱਸਿਆ ਸੀ ਕਿ ਸੂਡਾਨ 'ਚ ਘੱਟੋ-ਘੱਟ 7.3 ਕਰੋੜ ਲੋਕ ਮੌਜੂਦਾ ਸੰਘਰਸ਼ 'ਚ ਅੰਦਰੂਨੀ ਰੂਪ ਨਾਲ ਵਿਸਥਾਪਿਤ ਹੋਏ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪ੍ਰਿੰਸ ਜੋਰਜ਼ ਦੇ ਗੁਰੂ ਘਰ 'ਚ 15 ਤੋਂ 19 ਜੁਲਾਈ ਤੱਕ ਲੱਗੇਗਾ 'ਸਮਰ ਗੁਰਮਤਿ ਕੈਂਪ'
NEXT STORY