ਹਰਾਰੇ- ਜ਼ਿੰਬਾਬਵੇ ਵਿਚ ਵੀਰਵਾਰ ਨੂੰ ਦੋ ਵੱਖ-ਵੱਖ ਸੜਕੀ ਹਾਦਸਿਆਂ ਵਿਚ 9 ਲੋਕਾਂ ਦੀ ਮੌਤ ਹੋ ਗਈ ਤੇ ਹੋਰ ਕਈ ਲੋਕ ਜ਼ਖਮੀ ਹੋ ਗਏ। ਇਸ ਦੀ ਜਾਣਕਾਰੀ ਪੁਲਸ ਵਲੋਂ ਦਿੱਤੀ ਗਈ ਹੈ। ਪੁਲਸ ਮੁਤਾਬਕ ਵੀਰਵਾਰ ਸਵੇਰੇ ਹਰਾਰੇ ਦੇ ਹਰਾਰੇ ਡਰਾਈਵ ਤੇ ਬੋਰੋਡੇਲ ਰੋਡ 'ਤੇ ਇਕ ਪਿਕ-ਅਪ ਟਰੱਕ ਤੇ ਇਕ ਹੌਲਾਜ ਟਰੱਕ ਦੀ ਟੱਕਰ ਹੋਣ ਕਾਰਨ ਪੰਜ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਤੇ 11 ਹੋਰ ਜ਼ਖਮੀ ਹੋ ਗਏ। ਪੁਲਸ ਦੇ ਬੁਲਾਰੇ ਪਾਲ ਨਿਆਥੀ ਨੇ ਕਿਹਾ ਕਿ ਇਹ ਟੱਕਰ ਸਟ੍ਰੀਟ ਲਾਈਟਾਂ ਨਾ ਚੱਲਣ ਕਾਰਨ ਵਾਪਰਿਆ। ਦੂਜੀ ਘਟਨਾ ਵਿਚ ਮਕੁਤੀ ਵਿਚ ਬੱਸ ਹਾਦਸੇ ਵਿਚ ਚਾਰ ਲੋਕਾਂ ਦੀ ਮੌਤ ਹੋ ਗਈ ਤੇ ਹੋਰ ਕਈ ਲੋਕ ਜ਼ਖਮੀ ਹੋ ਹਏ। ਜ਼ਿੰਬਾਬਵੇ ਦੀਆਂ ਸ਼ਹਿਰੀ ਤੇ ਦਿਹਾਤੀ ਸੜਕਾਂ ਖਸਤਾਹਾਲ ਹਨ, ਜਿਸ ਕਾਰਨ ਅਕਸਰ ਸੜਕੀ ਹਾਦਸੇ ਵਾਪਰਦੇ ਰਹਿੰਦੇ ਹਨ।
ਤੁਰਕੀ 'ਚ ਸ਼ੱਕੀ ਗੈਸ ਲੀਕ ਕਾਰਨ 100 ਤੋਂ ਵਧੇਰੇ ਸਕੂਲੀ ਵਿਦਿਆਰਥਣਾਂ ਹਸਪਤਾਲ ਦਾਖਲ
NEXT STORY