ਲਾਗੋਸ/ਨਾਈਜੀਰੀਆ (ਭਾਸ਼ਾ)- ਨਾਈਜ਼ੀਰੀਆ ਦੇ ਉੱਤਰੀ-ਪੱਛਮੀ ਹਿੱਸੇ ਵਿਚ ਬੰਦੂਕਧਾਰੀਆਂ ਨੇ ਸਕੂਲ ਤੋਂ ਘਰ ਜਾ ਰਹੇ 9 ਵਿਦਿਆਰਥੀਆਂ ਨੂੰ ਅਗਵਾ ਕਰ ਲਿਆ ਹੈ। ਪੁਲਸ ਬੁਲਾਰੇ ਈਸਾਹ ਗੈਂਬੋ ਨੇ ਵੀਰਵਾਰ ਨੂੰ ਦੱਸਿਆ ਕਿ ਕਾਟਸਿਨਾ ਸੂਬੇ ਵਿਚ ਇਸ ਹਫ਼ਤੇ ਦੇ ਸ਼ੁਰੂ ਵਿਚ ਇਨ੍ਹਾਂ ਬੱਚਿਆਂ ਨੂੰ ਅਗਵਾ ਕਰ ਲਿਆ ਗਿਆ। ਹਸਨ ਮੁਆਵੀਆ ਨਾਂ ਦੇ ਇਕ ਸਥਾਨਕ ਨਿਵਾਸੀ ਨੇ ਦੱਸਿਆ ਕਿ ਹਥਿਆਰਬੰਦ ਲੁਟੇਰੇ ਇਨ੍ਹਾਂ ਬੱਚਿਆਂ ਨੂੰ ਮੋਟਰਸਾਈਕਲ 'ਤੇ ਨੇੜਲੇ ਜੰਗਲੀ ਖੇਤਰ 'ਚ ਲੈ ਗਏ। 2 ਦਿਨ ਪਹਿਲਾਂ ਹੀ ਗੁਆਂਢ ਦੇ ਇਕ ਸੂਬੇ ਵਿਚ ਵੱਡੀ ਗਿਣਤੀ ਵਿਚ ਸਕੂਲੀ ਬੱਚਿਆਂ ਦੇ ਅਗਵਾ ਹੋਣ ਦੀ ਘਟਨਾ ਵਾਪਰੀ ਸੀ।
ਅਗਵਾ ਦੀ ਨਵੀਂ ਘਟਨਾ ਨਾਲ ਨਾਈਜ਼ੀਰੀਆ ਦੀ ਸੁਰੱਖਿਆ ਏਜੰਸੀਆਂ ਦੀ ਅਫਰੀਕਾ ਦੇ ਇਸ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ ਵਿਚ ਸੁਰੱਖਿਆ ਪ੍ਰਦਾਨ ਕਰਨ ਦੀ ਸਮਰੱਥਾ ਨੂੰ ਲੈ ਕੇ ਚਿੰਤਾ ਪੈਦਾ ਹੋ ਗਈ ਹੈ, ਜਿੱਥੇ ਹਥਿਆਰਬੰਦ ਸਮੂਹ ਦੂਰ ਦੁਰਾਡੇ ਖ਼ੇਤਰਾਂ ਵਿਚ ਅਕਸਰ ਹਮਲਾ ਕਰਦੇ ਹਨ। ਕਾਟਸਿਨਾ ਵਿਚ ਅਗਵਾ ਦੀ ਘਟਨਾ ਉਸੇ ਦਿਨ ਵਾਪਰੀ, ਜਿਸ ਦਿਨ ਸੂਬਾਈ ਗਵਰਨਰ ਅਮੀਨੂ ਬੇਲੋ ਮਾਸਰੀ ਨੇ ਲੋਕਾਂ ਨੂੰ ਅਪਰਾਧਿਕ ਤੱਤਾਂ ਦੇ ਹਮਲੇ ਤੋਂ ਬਚਣ ਲਈ ਬੰਦੂਕਾਂ ਖ਼ਰੀਦਣ ਦੀ ਅਪੀਲ ਕੀਤੀ, ਜਦੋਂ ਕਿ ਸੂਬੇ ਅਤੇ ਦੇਸ਼ ਵਿਚ ਨਿੱਜੀ ਬੰਦੂਕਾਂ ਦੀ ਵਰਤੋਂ ਬਹੁਤ ਘੱਟ ਕੀਤੀ ਜਾਂਦੀ ਹੈ।
ਪਾਕਿ : ਸ਼ੀਆ ਮੁਸਲਿਮਾਂ ਦੇ ਜਲੂਸ 'ਚ ਧਮਾਕਾ, 3 ਲੋਕਾਂ ਦੀ ਮੌਤ ਤੇ 50 ਤੋਂ ਜ਼ਿਆਦਾ ਜ਼ਖਮੀ
NEXT STORY