ਲੰਡਨ (ਭਾਸ਼ਾ) : ਭਗੌੜੇ ਨੀਰਵ ਮੋਦੀ ਖਿਲਾਫ ਹੁਣ ਸ਼ਿਕੰਜਾ ਕੱਸਣਾ ਸ਼ੁਰੂ ਹੋ ਗਿਆ ਹੈ। 13,000 ਕਰੋੜ ਰੁਪਏ ਦੇ ਪੰਜਾਬ ਨੈਸ਼ਨਲ ਬੈਂਕ (ਪੀ.ਐਨ.ਬੀ.) ਘਪਲੇ ਦੇ ਦੋਸ਼ੀ ਦੀ ਭਾਰਤ ਹਵਾਲਗੀ ਲਈ 5 ਦਿਨੀਂ ਸੁਣਵਾਈ ਲੰਡਨ 'ਚ ਸ਼ੁਰੂ ਹੋ ਗਈ ਹੈ। ਸੋਮਵਾਰ ਨੂੰ ਵੈਸਟਮਿੰਸਟਰ ਮੈਜਿਸਟ੍ਰੇਟ ਅਦਾਲਤ 'ਚ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਉਸ ਦੀ ਪੇਸ਼ੀ ਹੋਈ। ਸੁਣਵਾਈ 'ਚ ਥੋੜੀ ਦੇਰੀ ਹੋਈ ਕਿਉਂਕਿ ਅਧਿਕਾਰੀ ਅਦਾਲਤ ਅਤੇ ਜੇਲ ਵਿਚਾਲੇ ਸੰਪਰਕ ਸਥਾਪਿਤ ਕਰਨ 'ਚ ਕੁਝ ਤਕਨੀਕੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਸੀ। ਜੇਲ ਅਤੇ ਅਦਾਲਤ 'ਚ ਲਾਗੂ ਕੀਤੇ ਗਏ ਸੋਸ਼ਲ ਡਿਸਟੈਂਸ਼ਿੰਗ ਦੇ ਉਪਾਅ ਨੂੰ ਦੇਖਦੇ ਹੋਏ ਜ਼ਿਲ੍ਹਾ ਜੱਜ ਸੈਮੁਅਲ ਗੂਜੀ ਨੇ ਨੀਰਵ ਮੋਦੀ ਦੀ ਵੀਡੀਓ ਕਾਲ ਦੇ ਜ਼ਰੀਏ ਅਦਾਲਤ ਸਾਹਮਣੇ ਹਾਜ਼ਰ ਹੋਣ ਦੀ ਇਜਾਜ਼ਤ ਦਿੱਤੀ।
ਚੀਨ ਨੇ ਪੱਤਰਕਾਰਾਂ ਦੀ ਵੀਜ਼ਾ ਮਿਆਦ ਸੀਮਤ ਕਰਨ ਲਈ ਅਮਰੀਕਾ ਦੀ ਕੀਤੀ ਨਿੰਦਾ
NEXT STORY