ਵੈੱਬ ਡੈਸਕ - ਅਸੀਂ ਅਕਸਰ ਆਪਣੇ ਬਜ਼ੁਰਗਾਂ ਤੋਂ "ਬੱਚਿਆਂ ਤੋਂ ਬਿਨਾਂ ਘਰ ਖਾਲੀ ਹੈ" ਤੋਂ ਲੈ ਕੇ "ਹਮ ਦੋ, ਹਮ ਦੋ" ਦੇ ਨਾਅਰੇ ਤੱਕ ਸਭ ਕੁਝ ਸੁਣਿਆ ਹੈ। ਇਹ ਸਭ ਸੁਣਦਿਆਂ ਅਤੇ ਦੇਖਦਿਆਂ ਭਾਰਤ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਬਣ ਗਿਆ ਪਰ ਇਸ ਧਰਤੀ 'ਤੇ ਇਕ ਅਜਿਹਾ ਦੇਸ਼ ਹੈ ਜਿੱਥੇ 96 ਸਾਲਾਂ ਤੋਂ ਕੋਈ ਬੱਚਾ ਨਹੀਂ ਪੈਦਾ ਹੋਇਆ ਹੈ। ਇੱਥੋਂ ਉਥੇ ਕੋਈ ਹਸਪਤਾਲ ਵੀ ਨਹੀਂ ਹੈ। 21ਵੀਂ ਸਦੀ ’ਚ ਭਲਾ ਕਿਹੜਾ ਅਜਿਹਾ ਦੇਸ਼ ਹੈ ਜਿੱਥੇ ਹਸਪਤਾਲ ਨਹੀਂ ਹੈ? ਸਾਡੇ ਮਨ ’ਚ ਇਹ ਸਵਾਲ ਸਭ ਤੋਂ ਪਹਿਲਾਂ ਆਉਂਦਾ ਹੈ ਪਰ ਤੁਹਾਨੂੰ ਦੱਸ ਦਈਏ ਕਿ ਸੱਚੀ ਇਕ ਅਜਿਹਾ ਦੇਸ਼ ਹੈ ਪਰ ਮਾਨਤਾ ਪ੍ਰਾਪਤ ਦੇਸ਼ਾਂ ਦੀ ਸੂਚੀ ’ਚ ਇਹ ਸਭ ਤੋਂ ਛੋਟਾ ਹੈ। ਇਸ ਦੇਸ਼ ’ਚ ਰੋਮਨ ਕੈਥੋਲਿਕ ਇਸਾਈ ਧਰਮ ਦੇ ਸਾਰੇ ਧਰਮ ਗੁਰੂ ਨਿਵਾਸ ਕਰਦੇ ਹਨ। ਹੁਣ ਤੱਕ ਤਾਂ ਤੁਸੀਂ ਸਮਝ ਗਏ ਹੋਵੇਗਾ ਪਰ ਜੇਕਰ ਤੁਸੀਂ ਨਹੀਂ ਜਾਣਦੇ ਤਾਂ ਅਸੀਂ ਦੱਸ ਦਿੰਦੇ ਹਾਂ।
ਇਸ ਦੇਸ਼ ਦਾ ਨਾਂ ਹੈ ਵੈਟਿਕਨ ਸਿਟੀ। ਇਹ ਵਿਸ਼ਵ ਦਾ ਸਭ ਤੋਂ ਛੋਟਾ ਵੀ ਹੈ। ਇਸ ਦੇਸ਼ ਦੇ ਬਾਰੇ ’ਚ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਦੇਸ਼ ’ਚ ਹੁਣ ਤੱਕ ਇਕ ਵੀ ਬੱਚਾ ਪੈਦਾ ਨਹੀਂ ਹੋਇਆ। ਜੀ ਹਾਂ, ਇਹ ਦੇਸ਼ 11 ਫਰਵਰੀ 1929 ਨੂੰ ਬਣਿਆ ਸੀ ਪਰ ਉਸ ਦੇ ਬਾਅਦ ਤੋਂ ਇੱਥੇ ਇਕ ਵੀ ਬੱਚਾ ਪੈਦਾ ਨਹੀਂ ਹੋਇਆ ਕੀ ਤੁਸੀਂ ਜਾਣਦੇ ਹੋ ਅਜਿਹਾ ਕਿਉਂ ਹੈ? ਦੁਨੀਆ ਭਰ ਦੇ ਸਾਰੇ ਕੈਥੋਲਿਕ ਚਰਚ ਅਤੇ ਕੈਥੋਲਿਕ ਇਸਾਈ ਇਸ ਨੂੰ ਆਪਣੀ ਜੜ ਮੰਨਦੇ ਹਨ। ਕੈਥੋਲਿਕ ਚਰਚ, ਉ ਦੇ ਪਾਦਰੀ ਅਤੇ ਦੁਨੀਆ ਭਰ ਦੇ ਮੁਖੀ ਧਾਰਮਿਕ ਨੇਤਾਵਾਂ ਨੂੰ ਇੱਥੋਂ ਕੰਟ੍ਰੋਲ ਕੀਤਾ ਜਾਂਦਾ ਹੈ। ਅਹਿਮ ਜਾਣਕਾਰੀ ਇਹ ਹੈ ਕਿ ਇਸ ਦੇਸ਼ ਦੇ ਗਠਨ ਦੇ ਬਾਅਦ ਤੋਂ ਇੱਥੇ ਕੋਈ ਹਸਪਤਾਲ ਨਹੀਂ ਬਣਾਇਆ ਗਿਆ। ਕਈ ਵਾਰ ਹਸਪਤਾਲ ਬਣਾਉਣ ਦੀ ਅਪੀਲ ਕੀਤੀ ਗਈ ਪਰ ਹਰ ਵਾਰ ਨਾਂਹ ਕਰ ਦਿੱਤੀ ਗਈ। ਅਜਿਹੇ ’ਚ ਇੱਥੇ ਕੋਈ ਗੰਭੀਰ ਤੌਰ ’ਤੇ ਬਿਮਾਰ ਹੋਵੇ ਜਾਂ ਕੋਈ ਮਹਿਲਾ ਗਰਭਵਤੀ ਹੁੰਦੀ ਹੈ ਤਾਂ ਉਨ੍ਹਾਂ ਨੂੰ ਰੋਮ ਦੇ ਹਸਪਤਾਲ ਭੇਜ ਦਿੱਤਾ ਜਾਂਦਾ ਹੈ। ਦੱਸ ਦਈਏ ਕਿ ਇਹ ਦੇਸ਼ ਰੋਮ ਸਿਟੀ ਦੇ ਵਿਚਾਲੇ ਹੈ।
ਅਜਿਹਾ ਕਿਹਾ ਜਾ ਰਿਹਾ ਹੈ ਕਿ ਵੈਟੀਕਨ ਸਿਟੀ ’ਚ ਹਸਪਤਾਲ ਨਾ ਖੋਲ੍ਹਣ ਦਾ ਫੈਸਲਾ ਸ਼ਾਇਦ ਇਸ ਦੇ ਛੋਟੇ ਆਕਾਰ ਅਤੇ ਆਲੇ-ਦੁਆਲੇ ਦੇ ਖੇਤਰ ਦੀਆਂ ਮੈਡੀਕਲ ਸਹੂਲਤਾਂ ਦੀ ਗੁਣਵੱਤਾ ਕਾਰਨ ਲਿਆ ਗਿਆ ਹੋਵੇਗਾ। ਅਸਲ ’ਚ ਵੈਟੀਕਨ ਸਿਟੀ ਦਾ ਖੇਤਰਫਲ ਸਿਰਫ 118 ਏਕੜ ਹੈ। ਅਜਿਹੇ ’ਚ ਸਾਰੇ ਮਰੀਜ਼ਾਂ ਨੂੰ ਿਲਾਜ ਲਈ ਰੋਮ ਦੇ ਕਲੀਨਿਕਾਂ ਅਤੇ ਹਸਪਤਾਲਾਂ ’ਚ ਭਰਤੀ ਕਰਾਉਣਾ ਪੈਂਦਾ ਹੈ। ਇੱਥੇ ਕੋਈ ਵੀ ਬੱਚੇ ਨੂੰ ਜਨਮ ਨਹੀਂ ਦੇ ਸਕਦਾ ਕਿਉਂਕਿ ਇੱਥੇ ਕੋਈ ਡਿਲੀਵਰੀ ਰੂਮ ਨਹੀਂ ਹੈ। ਸ਼ਾਿਦ ਇਹੀ ਕਾਰਨ ਹੈ ਕਿ 96 ਸਾਲਾਂ ਤੋਂ ਇਸ ਦੇਸ਼ ’ਚ ਕੋਈ ਬੱਚਾ ਨਹੀਂ ਜੰਮਿਆ।
ਇਸ ਦੇ ਇਲਾਵਾ ਵੈਟੀਕਨ ’ਚ ਸਿਰਫ 800-900 ਲੋਕ ਰਹਿੰਦੇ ਹਨ ਜਿਨ੍ਹਾਂ ’ਚ ਰੋਮਨ ਕੈਥੋਲਿਕ ਇਸਾਈ ਧਰਮ ਨਾਲ ਜੁੜੇ ਸੀਨੀਅਰ ਪਾਦਰੀ ਵੀ ਸ਼ਾਮਲ ਹਨ। ਹਾਲਾਂਕਿ ਇੱਥੇ ਅਪਰਾਧ ਦਰ ਹੋਰ ਦੇਸ਼ਾਂ ਦੀ ਤੁਲਨਾ ’ਚ ਵੱਧ ਹੈ। ਅਜਿਹਾ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਇੱਥੇ ਕਈ ਨਿੱਜੀ ਅਪਰਾਧ ਹੁੰਦੇ ਹਨ। ਇਹ ਅਪਰਾਧ ਆਮ ਤੌਰ ’ਤੇ ਲੱਖਾਂ ਬਾਹਰੀ ਸੈਲਾਨੀਆਂ ਵੱਲੋਂ ਕੀਤੇ ਜਾਂਦੇ ਹਨ। ਆਮ ਅਪਰਾਧਾਂ ’ਚ ਦੁਕਾਨ ਤੋਂ ਚੋਰੀ, ਪਰਸ ਖੋਹਣਾ ਅਤੇ ਜੇਬਕਤਰੀ ਸ਼ਾਮਲ ਹੈ। ਵੈਟੀਕਨ ਸਿਟੀ ’ਚ ਦੁਨੀਆ ਦਾ ਸਭ ਤੋਂ ਛੋਟਾ ਰੇਲਵੇ ਸਟੇਸ਼ਨ ਹੈ। ਇਸ ਸਟੇਸ਼ਨ ’ਤੇ ਦੋ ਟ੍ਰੈਕ ਹਨ, ਹਰੇਕ 300 ਮੀਟਰ ਲੰਬਾ ਹੈ ਅਤੇ ਇਕ ਸਟੇਸ਼ਨ ਹੈ ਜਿਸ ਦਾ ਨਾਂ ਸਿਟੀ ਵੇਟਿਕਨੋ ਹੈ। ਰੇਲਵਾ ਲਾੀਨੁ ਅਤੇ ਰੇਲਵੇ ਸਟੇਸ਼ਨ ਦਾ ਨਿਰਮਾਣ ਪੋਪ ਪਾਇਸ XI ਦੇ ਰਾਜਕਾਲ ਦੌਰਾਨ ਕੀਤਾ ਗਿਆ ਸੀ। ਇਸ ਦੀ ਵਰਤੋਂ ਸਿਰਫ ਮਾਲ ਦੇ ਟ੍ਰਾਂਸਪੋਰਟ ਲਈ ਕੀਤੀ ਜਾਂਦੀ ਹੈ। ਵਰਨਣਯੋਗ ਹੈ ਕਿ ਇਸ ਦੇਸ਼ ’ਚ ਰੋਜ਼ਾਨਾ ਰੇਲਗੱਡੀਆਂ ਨਹੀਂ ਚੱਲਦੀਆਂ।
ਇਸ ਦੇ ਇਲਾਵਾ ਪਿਟਕੇਰਨ ਟਾਪੂ ਸਮੂਹ, ਜੋ ਇਕ ਬ੍ਰਿਟਿਸ਼ ਵਿਦੇਸ਼ੀ ਖ ਹੈ, ਦੀ ਆਾਦੀ 50 ਤੋਂ ਵੀ ਘੱਟ ਹੈ। ਇਸ ਲਈ ਇਹ ਦੱਸਿਆ ਗਿਆ ਹੈ ਕਿ ਇੱਥੇ ਕੁਝ ਸਾਲਾਂ ਤੋਂ ਕੋਈ ਜਨਮ ਰਜਿਸਟ੍ਰੇਸ਼ਨ ਨਹੀਂ ਕੀਤੀ ਗਈ। ਇਨ੍ਹਾਂ ਦੋਵਾਂ ਦੇ ਇਲਾਵਾ ਅੰਟਾਰਟਿਕਾ ’ਚ ਹੁਣ ਤੱਕ ਕਿਸੀ ਦਾ ਜਨਮ ਨਹੀਂ ਹੋਇਆ। ਹਾਂ, ਇਹ ਇਕ ਮਹਾਦੀਪ ਹੈ ਪਰ ਇਕ ਪ੍ਰਭੂਸੱਤਾ ਵਾਲਾ ਦੇਸ਼ ਨਹੀਂ ਹੈ। ਇਸ ਦੇ ਇਲਾਵਾ ਇੱਥੇ ਆਮ ਤੌਰ ’ਤੇ ਜਨਮ ਨਹੀਂ ਹੁੰਦੇ ਕਿਉਂਕਿ ਿਹ ਖੇਤਰ ਸਿਰਫ ਵਿਗਿਆਨੀ ਖੋਜ ਤੱਕ ਹੀ ਸੀਮਤ ਹੈ।
ਕੈਨੇਡਾ ਤੋਂ ਮੰਦਭਾਗੀ ਖ਼ਬਰ, ਪੰਜਾਬੀ ਨੌਜਵਾਨ ਦਾ ਕਤਲ
NEXT STORY