ਬਰਲਿਨ-ਯੂਰਪੀਨ ਮੈਡੀਸਨਸ ਏਜੰਸੀ ਦਾ ਕਹਿਣਾ ਹੈ ਕਿ ਐਸਟ੍ਰਾਜੇਨੇਕਾ ਦੇ ਟੀਕੇ ਨਾਲ ਖੂਨ ਦੇ ਥੱਕੇ ਜੰਮਣ ਦੇ ਕੁਝ ਦੁਰਲਭ ਮਾਮਲੇ ਸਾਹਮਣੇ ਆਉਣ ਦੇ ਬਾਵਜੂਦ ਅਜਿਹਾ 'ਕੋਈ ਸਬੂਤ ਨਹੀਂ' ਹੈ ਜੋ ਕਿਸੇ ਆਬਾਦੀ 'ਚ ਐਸਟ੍ਰਾਜੇਨੇਕਾ ਦੇ ਟੀਕੇ ਦੇ ਇਸਤੇਮਾਲ 'ਤੇ ਰੋਕ ਲਾਉਣ ਦਾ ਸਮਰਥਨ ਕਰੇ। ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਆਈ ਏਜੰਸੀ ਦੀ ਇਹ ਟਿੱਪਣੀ ਇਕ ਦਿਨ ਪਹਿਲਾਂ ਜਰਮਨੀ 'ਚ ਮਾਹਰ ਪੈਨਲ ਵੱਲੋਂ ਦਿੱਤੀ ਗਈ ਸਲਾਹ ਤੋਂ ਬਿਲਕੁਲ ਵੱਖ ਹੈ।
ਇਹ ਵੀ ਪੜ੍ਹੋ-ਮਹਿਲਾ ਫੌਜ ਲਈ ਸਰਕਾਰ ਵੱਲੋਂ ਵੱਡੀ ਪਹਿਲ, ਦਿੱਤੀ ਇਹ ਛੋਟ
ਪੈਨਲ ਦੀ ਸਲਾਹ 'ਤੇ ਜਰਮਨੀ ਦੀ ਸਰਕਾਰ ਨੇ 60 ਸਾਲ ਤੋਂ ਘੱਟ ਉਮਰ ਦੋ ਲੋਕਾਂ ਨੂੰ ਐਸਟ੍ਰਾਜੇਨੇਕਾ ਦਾ ਟੀਕਾ ਲਾਉਣ 'ਤੇ ਪਾਬੰਦੀ ਲਗਾ ਦਿੱਤੀ ਹੈ। ਏਜੰਸੀ ਦੇ ਪ੍ਰਮੁੱਖ ਏਮੇਰ ਕੂਕ ਨੇ ਕਿਹਾ ਕਿ ਮੌਜੂਦਾ ਵਿਗਿਆਨਕ ਜਾਣਕਾਰੀ ਮੁਤਾਬਕ ਅਜਿਹਾ ਕੋਈ ਸਬੂਤ ਨਹੀਂ ਹੈ ਜੋ ਕਿਸੇ ਆਬਾਦੀ 'ਚ ਇਸ ਟੀਕੇ ਦੇ ਲਾਉਣ 'ਤੇ ਪਾਬੰਦੀ ਦੇ ਪੱਖ 'ਚ ਹੋਵੇ। ਉਨ੍ਹਾਂ ਨੇ ਕਿਹਾ ਕਿ ਇਹ 22 ਮਾਰਚ ਤੱਕ ਏਜੰਸੀ ਕੋਲ ਆਏ ਖੂਨ ਦੇ ਥੱਕੇ ਜੰਮਣ ਦੇ 62 ਮਾਮਲੇ 'ਤੇ ਆਧਾਰਿਤ ਹਨ ਜਿਨ੍ਹਾਂ 'ਚੋਂ 14 ਲੋਕਾਂ ਦੀ ਮੌਤ ਵੀ ਹੋਈ ਸੀ।
ਇਹ ਵੀ ਪੜ੍ਹੋ-ਨਾਸਾ ਨੇ ਭਾਰਤ, ਚੀਨ ਤੇ UAE ਨਾਲ ਆਪਣੇ ਮੰਗਲ ਮਿਸ਼ਨ ਦਾ ਡਾਟਾ ਕੀਤਾ ਸਾਂਝਾ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਪਾਕਿ ਨੇ ਭਾਰਤ ਨਾਲ ਮੁੜ ਬਹਾਲ ਕੀਤੇ 'ਵਪਾਰਕ ਰਿਸ਼ਤੇ', ਖਰੀਦੇਗਾ ਖੰਡ ਤੇ ਕਪਾਹ
NEXT STORY