ਵਾਸ਼ਿੰਗਟਨ (ਏਜੰਸੀ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਕਿਹਾ ਕਿ ਜੇਕਰ ਯੂਕ੍ਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੇਂਸਕੀ ਉਨ੍ਹਾਂ ਨੂੰ ਵਾਸ਼ਿੰਗਟਨ ਮਿਲਣ ਆਉਂਦੇ ਹਨ ਤਾਂ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ। ਟਰੰਪ ਨੇ ਕਿਹਾ, "ਮੈਂ ਸੁਣਿਆ ਹੈ ਕਿ ਉਹ ਸ਼ੁੱਕਰਵਾਰ ਨੂੰ ਆ ਰਿਹਾ ਹੈ, ਜੇਕਰ ਉਹ ਆਉਣਾ ਚਾਹੁੰਦੇ ਹਨ ਤਾਂ ਮੈਨੂੰ ਇਸ ਨਾਲ ਕੋਈ ਸਮੱਸਿਆ ਨਹੀਂ ਹੈ।" ਇਸ ਤੋਂ ਪਹਿਲਾਂ ਮੰਗਲਵਾਰ ਨੂੰ ਫੌਕਸ ਨਿਊਜ਼ ਨੇ ਰਿਪੋਰਟ ਦਿੱਤੀ ਸੀ ਕਿ ਜ਼ੇਲੇਂਸਕੀ ਇਸ ਸ਼ੁੱਕਰਵਾਰ ਨੂੰ ਟਰੰਪ ਨਾਲ ਮੁਲਾਕਾਤ ਲਈ ਵਾਸ਼ਿੰਗਟਨ ਦਾ ਦੌਰਾਨ ਕਰਨ ਵਾਲੇ ਹਨ। ਇਨ੍ਹਾਂ ਖਬਰਾਂ ਦਰਮਿਆਨ ਕਿ ਕੀਵ ਮਹੱਤਵਪੂਰਨ ਖਣਿਜਾਂ ਅਤੇ ਦੁਰਲੱਭ ਧਰਤੀ 'ਤੇ ਸਮਝੌਤੇ ਦੇ ਸੋਧੇ ਹੋਏ ਸੰਸਕਰਣ 'ਤੇ ਦਸਤਖਤ ਕਰਨ ਲਈ ਸਹਿਮਤ ਹੋ ਗਿਆ ਹੈ।
ਟਰੰਪ ਨੇ ਕਿਹਾ, "ਅਸੀਂ ਕਹਿ ਰਹੇ ਹਾਂ ਕਿ ਦੇਖੋ... ਅਸੀਂ ਉਹ ਪੈਸਾ ਵਾਪਸ ਪ੍ਰਾਪਤ ਕਰਨਾ ਚਾਹੁੰਦੇ ਹਾਂ।" ਮੰਗਲਵਾਰ ਨੂੰ ਬਲੂਮਬਰਗ ਨੇ ਰਿਪੋਰਟ ਦਿੱਤੀ ਕਿ ਯੂਕ੍ਰੇਨੀ ਸਰਕਾਰ 26 ਫਰਵਰੀ ਨੂੰ ਅਮਰੀਕਾ ਨਾਲ ਸਮਝੌਤੇ 'ਤੇ ਦਸਤਖਤ ਕਰਨ ਦੀ ਸਿਫਾਰਸ਼ ਕਰ ਸਕਦੀ ਹੈ। ਪ੍ਰਸਤਾਵਿਤ ਸਮਝੌਤਾ ਵਾਸ਼ਿੰਗਟਨ ਨੂੰ ਯੂਕ੍ਰੇਨ ਦੇ ਸਰੋਤ ਮਾਲੀਏ ਦਾ ਹਿੱਸਾ ਦੇਵੇਗਾ। ਨਵੀਨਤਮ ਖਰੜੇ ਵਿੱਚ ਇੱਕ ਮੁੱਖ ਸੋਧ ਯੂਕ੍ਰੇਨ ਲਈ ਤੇਲ, ਗੈਸ ਅਤੇ ਖਣਿਜਾਂ ਦੀ ਵਿਕਰੀ ਤੋਂ 500 ਬਿਲੀਅਨ ਅਮਰੀਕੀ ਡਾਲਰ ਦਾ ਮਾਲੀਆ ਦੇਣ ਦੀ ਪਿਛਲੀ ਲੋੜ ਨੂੰ ਹਟਾ ਦਿੰਦੀ ਹੈ। ਸੂਤਰਾਂ ਨੇ ਅਖਬਾਰ ਨੂੰ ਦੱਸਿਆ ਕਿ ਗੱਲਬਾਤ ਜਾਰੀ ਹੈ ਅਤੇ ਅੰਤਿਮ ਸ਼ਰਤਾਂ ਅਜੇ ਵੀ ਬਦਲ ਸਕਦੀਆਂ ਹਨ।
ਬ੍ਰਿਟੇਨ ਨੇ G7 ’ਚ ਰੂਸ ਦੀ ਵਾਪਸੀ ਤੋਂ ਨਹੀਂ ਕੀਤਾ ਇਨਕਾਰ
NEXT STORY