ਸਿਓਲ (ਭਾਸ਼ਾ)— ਉੱਤਰੀ ਕੋਰੀਆ ਦੀ ਸਰਕਾਰੀ ਸਮਾਚਾਰ ਏਜੰਸੀ ਵਿਚ ਐਤਵਾਰ ਨੂੰ ਇਕ ਖਬਰ ਪ੍ਰਕਾਸ਼ਿਤ ਹੋਈ। ਇਸ ਖਬਰ ਮੁਤਾਬਕ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੇਸ਼ ਦੇ ਨੇਤਾ ਕਿਮ ਜੋਂਗ ਉਨ ਨੂੰ ਇਕ ਸ਼ਾਨਦਾਰ ਚਿੱਠੀ ਭੇਜੀ। ਭਾਵੇਂਕਿ ਵ੍ਹਾਈਟ ਹਾਊਸ ਨੇ ਇਸ ਖਬਰ ਦੀ ਪੁਸ਼ਟੀ ਕਰਨ ਤੋਂ ਇਨਕਾਰ ਕੀਤਾ ਹੈ। ਗੌਰਤਲਬ ਹੈ ਕਿ ਵੀਅਤਨਾਮ ਵਿਚ ਫਰਵਰੀ ਵਿਚ ਟਰੰਪ ਅਤੇ ਕਿਮ ਵਿਚਾਲੇ ਹੋਏ ਅਸਫਲ ਸਿਖਰ ਵਾਰਤਾ ਸੰਮੇਲਨ ਦੇ ਬਾਅਦ ਦੋਹਾਂ ਦੇਸ਼ਾਂ ਵਿਚਾਲੇ ਪਰਮਾਣੂ ਵਾਰਤਾ ਰੁਕ ਗਈ ਸੀ। ਇਸੇ ਪਿੱਠਭੂਮੀ ਵਿਚ ਟਰੰਪ ਨੇ ਕਿਮ ਨੂੰ ਇਹ ਚਿੱਠੀ ਲਿਖੀ।
ਜਿੱਥੇ ਅਮਰੀਕਾ ਦੀ ਮੰਗ ਹੈ ਕਿ ਅੰਤਰਰਾਸ਼ਟਰੀ ਪਾਬੰਦੀ ਹਟਾਏ ਜਾਣ ਤੋਂ ਪਹਿਲਾਂ ਉੱਤਰੀ ਕੋਰੀਆ ਆਪਣੇ ਪਰਮਾਣੂ ਹਥਿਆਰਾਂ ਨੂੰ ਪੂਰੀ ਤਰ੍ਹਾਂ ਨਸ਼ਟ ਕਰ ਦੇਵੇ। ਉੱਥੇ ਉੱਤਰੀ ਕੋਰੀਆ ਚਾਹੁੰਦਾ ਹੈ ਕਿ ਦੋਵੇਂ ਪੱਖ ਇਕੱਠੇ ਕਦਮ ਚੁੱਕਣ। ਮਤਲਬ ਇਕ ਪਾਸੇ ਉੱਤਰੀ ਕੋਰੀਆ ਜਿੱਥੇ ਆਪਣੇ ਪਰਮਾਣੂ ਹਥਿਆਰ ਨਸ਼ਟ ਕਰੇ ਉੱਥੇ ਦੂਜੇ ਪਾਸੇ ਉਸ ਨੂੰ ਅਮਰੀਕੀ ਪਾਬੰਦੀਆਂ ਤੋਂ ਮੁਕਤੀ ਮਿਲ ਜਾਵੇ। ਪਿਓਂਗਯਾਂਗ ਦੀ 'ਕੋਰੀਅਨ ਸੈਂਟਰਲ ਨਿਊਜ਼ ਏਜੰਸੀ' ਦੀ ਖਬਰ ਮੁਤਾਬਕ ਕਿਮ ਨੇ ਬਹੁਤ ਸੰਤੁਸ਼ਟੀ ਨਾਲ ਕਿਹਾ ਕਿ ਇਹ ਚਿੱਠੀ ਸ਼ਾਨਦਾਰ ਹੈ। ਉੱਥੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਭਵਨ ਨੇ ਕਿਹਾ ਕਿ ਟਰੰਪ ਅਤੇ ਕਿਮ ਵਿਚਾਲੇ ਪੱਤਰ ਵਿਹਾਰ ਨੂੰ ਉਹ ਵਾਰਤਾ ਦੇ ਲਿਹਾਜ ਨਾਲ ਸਕਰਾਤਮਕ ਮੰਨਦਾ ਹੈ।
ਦੇਖਦੇ ਹੀ ਦੇਖਦੇ ਡਿਗੀ ਕਮਰੇ ਦੀ ਛੱਤ, ਵਾਲ-ਵਾਲ ਬਚੀ ਬੱਚੇ ਦੀ ਜਾਨ
NEXT STORY