ਪਿਓਂਗਯਾਂਗ (ਭਾਸ਼ਾ)— ਉੱਤਰੀ ਕੋਰੀਆ ਨੇ ਬਿ੍ਰਟੇਨ, ਫਰਾਂਸ ਅਤੇ ਜਰਮਨੀ ’ਤੇ ਦੋਸ਼ ਲਗਾਇਆ ਹੈ ਕਿ ਉਹ ਸਵੈ-ਰੱਖਿਆ ਲਈ ਹਥਿਆਰਾਂ ਦੇ ਆਧੁਨਿਕੀਕਰਨ ਦੇ ਉਸ ਦੇ ਕਦਮਾਂ ਵਿਚ ਦਖਲ ਅੰਦਾਜ਼ੀ ਕਰ ਰਹੇ ਹਨ। ਉੱਤਰੀ ਕੋਰੀਆ ਨੇ ਕਿਹਾ ਕਿ ਅਜਿਹਾ ਸੋਚਣ ਨਾਲੋਂ ਵੱਡੀ ਕੋਈ ਹੋਰ ਗਲਤੀ ਨਹੀਂ ਹੋਵੇਗੀ ਕਿ ਪਿਓਂਗਯਾਂਗ ਹਥਿਆਰ ਰੱਖਣ ਦੇ ਆਪਣੇ ਅਧਿਕਾਰਾਂ ਨੂੰ ਛੱਡ ਦੇਵੇਗਾ। ਪਿਓਂਗਯਾਂਗ ਦਾ ਕਹਿਣਾ ਹੈ ਕਿ ਸ਼ਾਂਤੀ ਯਕੀਨੀ ਕਰਨ ਲਈ ਹਥਿਆਰ ਜ਼ਰੂਰੀ ਹਨ।
ਉੱਤਰੀ ਕੋਰੀਆ ਦੀ ਅਧਿਕਾਰਕ ‘ਕੋਰੀਅਨ ਸੈਂਟਰਲ ਨਿਊਜ਼ ਏਜੰਸੀ’ ਨੇ ਕਿਮ ਸੋਨ ਗਿਓਂਗ ਵੱਲੋਂ ਇਕ ਬਿਆਨ ਜਾਰੀ ਕੀਤਾ ਹੈ। ਗਿਓਂਗ ਕੋਰੀਆ-ਯੂਰਪ ਐਸੋਸੀਏਸ਼ਨ ਦੇ ਸਲਾਹਕਾਰ ਹਨ। ਅਸਲ ਵਿਚ ਅਮਰੀਕਾ ਦੇ ਇੰਨ੍ਹਾਂ ਤਿੰਨ ਮਹੱਤਵਪੂਰਣ ਸਹਿਯੋਗੀਆਂ ਨੇ ਮੰਗਲਵਾਰ ਨੂੰ ਪਿਓਂਗਯਾਂਗ ਵੱਲੋਂ ਭੜਕਾਉਣ ਲਈ ਬੈਲਿਸਟਿਕ ਮਿਜ਼ਾਈਲਾਂ ਦੇ ਲਗਾਤਾਰ ਪਰੀਖਣ ਦੀ ਨਿੰਦਾ ਕੀਤੀ ਸੀ। ਇਨ੍ਹਾਂ ਯੂਰਪੀ ਦੇਸ਼ਾਂ ਦਾ ਦੋਸ਼ ਹੈ ਕਿ ਉੱਤਰੀ ਕੋਰੀਆ ਸੰਯੁਕਤ ਰਾਸ਼ਟਰ ਦੀਆਂ ਪਾਬੰਦੀਆਂ ਦੀ ਉਲੰਘਣਾ ਕਰ ਰਿਹਾ ਹੈ। ਉੱਥੇ ਇਨ੍ਹਾਂ ਨੇ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੂੰ ਅਮਰੀਕਾ ਨਾਲ ਨਿਸ਼ਸਤਰੀਕਨ ਨੂੰ ਲੈ ਕੇ ਹੋਈ ਗੱਲਬਾਤ ਵਿਚ ਤਰੱਕੀ ਲਿਆਉਣ ਲਈ ਕਿਹਾ।
ਉਨ੍ਹਾਂ ਦਾ ਕਹਿਣਾ ਸੀ ਕਿ ਉੱਤਰੀ ਕੋਰੀਆ ਵਿਚ ਸੁਰੱਖਿਆ ਅਤੇ ਸਥਿਰਤਾ ਨੂੰ ਯਕੀਨੀ ਕਰਨ ਦਾ ਇਹੀ ਇਕੋਇਕ ਤਰੀਕਾ ਹੈ। ਉੱਤਰੀ ਕੋਰੀਆ ਨੇ ਬਿਆਨ ਵਿਚ ਕਿਹਾ ਕਿ ਰਾਸ਼ਟਰੀ ਸੁਰੱਖਿਆ ਯਕੀਨੀ ਕਰਨਾ ਉਦੋਂ ਹੋਰ ਵੀ ਮਹੱਤਵਪੂਰਣ ਹੋ ਜਾਂਦਾ ਹੈ ਜਦੋਂ ਤੁਸੀਂ ਅਜਿਹੇ ਦੇਸ਼ ਦੇਖੇ ਹੋਣ ਜਿਨ੍ਹਾਂ ਦੇ ਭਵਿੱਖ ਨੂੰ ਪੱਛਮੀ ਸ਼ਕਤੀਆਂ ਨੇ ਟੁੱਕੜੇ-ਟੁੱਕੜੇ ਕਰ ਦਿੱਤਾ ਹੋਵੇ।
ਕਰਤਾਰਪੁਰ ਕੋਰੀਡੋਰ ਨੂੰ ਲੈ ਕੇ ਅੱਜ ਹੋਵੇਗੀ ਭਾਰਤ-ਪਾਕਿ ਦਰਮਿਆਨ ਬੈਠਕ
NEXT STORY