ਸਿਓਲ (ਬਿਊਰੋ)— ਜਿਹੜੇ ਉੱਤਰੀ ਕੋਰੀਆਈ ਰਾਜਦੂਤ ਦੀ ਹਾਲ ਹੀ ਵਿਚ ਮੌਤ ਦੀ ਜਾਣਕਾਰੀ ਸਾਹਮਣੇ ਆਈ ਸੀ ਹੁਣ ਉਸ ਦੇ ਜਿਉਂਦੇ ਹੋਣ ਦੀਆਂ ਖਬਰਾਂ ਹਨ। ਖਬਰਾਂ ਮੁਤਾਬਕ ਰਾਜਦੂਤ ਜਿਉਂਦਾ ਹੈ ਅਤੇ ਉਸ ਨੂੰ ਕੁਝ ਵੀ ਨਹੀਂ ਹੋਇਆ। ਅਸਲ ਵਿਚ ਖਬਰ ਆਈ ਸੀ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਲ ਵੀਅਤਨਾਮ ਵਿਚ ਹੋਈ ਸਿਖਰ ਵਾਰਤਾ ਅਸਫਲ ਰਹਿਣ ਦੇ ਬਾਅਦ ਕਿਮ ਨੇ ਆਪਣੇ ਖਾਸ ਅਧਿਕਾਰੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਕ ਮੀਡੀਆ ਰਿਪੋਰਟ ਨੇ ਹੁਣ ਦੱਖਣੀ ਕੋਰੀਆਈ ਸਮਾਚਾਰ ਏਜੰਸੀ ਦੀ ਉਸ ਰਿਪੋਰਟ ਨੂੰ ਖਾਰਿਜ ਕਰ ਦਿੱਤਾ, ਜਿਸ ਵਿਚ ਕਿਹਾ ਗਿਆ ਸੀ ਕਿ ਕੋਰੀਆਈ ਰਾਜਦੂਤ ਨੂੰ ਫਾਇਰਿੰਗ ਦਸਤੇ ਵੱਲੋਂ ਮੌਤ ਦੇ ਘਾਟ ਉਤਾਰ ਦਿੱਤਾ ਗਿਆ।
31 ਮਈ ਨੂੰ ਦੱਖਣੀ ਕੋਰੀਆ ਦੇ ਸਭ ਤੋਂ ਵੱਡੇ ਅਖਬਾਰ ਚੋਸੁਨ ਇਲਬੋ ਨੇ ਆਪਣੀ ਰਿਪੋਰਟ ਵਿਚ ਕਿਹਾ ਸੀ ਕਿ ਉੱਤਰੀ ਕੋਰੀਆ ਦੇ ਵਿਸ਼ੇਸ਼ ਦੂਤ ਕਿਮ ਹਓਕ-ਚੋਲ ਨੂੰ ਮਾਰਚ ਵਿਚ ਗੋਲੀਬਾਰੀ ਦਸਤੇ ਵੱਲੋਂ ਮਾਰ ਦਿੱਤਾ ਗਿਆ। ਰਿਪੋਰਟ ਵਿਚ ਇਹ ਵੀ ਕਿਹਾ ਗਿਆ ਕਿ ਉਸ ਨੂੰ ਟਰੰਪ ਅਤੇ ਕਿਮ ਦੀ ਦੂਜੀ ਸਿਖਰ ਵਾਰਤਾ ਅਸਫਲ ਰਹਿਣ ਦਾ ਜਿੰਮੇਵਾਰ ਮੰਨਿਆ ਗਿਆ ਸੀ। ਸੂਤਰਾਂ ਨੇ ਮੀਡੀਆ ਨੂੰ ਦੱਸਿਆ ਕਿ ਕਿਮ ਹਿਓਕ-ਚੋਲ ਦੀ ਹਨੋਈ ਸਿਖਰ ਸੰਮੇਲਨ ਵਿਚ ਉਸ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ।
ਹਨੋਈ ਵਿਚ ਕਿਮ ਜੋਂਗ-ਉਨ ਦੇ ਅਨੁਵਾਦਕ, ਕਿਮ ਸੋਂਗ-ਹਾਈ ਨੂੰ ਪੁੱਛਗਿੱਛ ਲਈ ਹਿਰਾਸਤ ਵਿਚ ਰੱਖਿਆ ਗਿਆ ਹੈ। ਯੋਂਗ-ਚੋਲ ਅਤੇ ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨਾਲ ਹਾਲ ਹੀ ਵਿਚ ਸੰਪਰਕ ਦੇ ਬਾਅਦ ਦੱਖਣੀ ਕੋਰੀਆ ਦੇ ਇਕ ਅੰਗਰੇਜ਼ੀ ਅਖਬਾਰ ਨੇ ਇਹ ਖਬਰ ਛਾਪੀ ਸੀ। ਉੱਤਰੀ ਅਧਿਕਾਰਕ ਕੋਰੀਅਨ ਸੈਂਟਰਲ ਨਿਊਜ਼ ਏਜੰਸੀ ਨੇ ਸੋਮਵਾਰ ਨੂੰ ਕਿਮ ਯੋਂਗ-ਉਲ ਦਾ ਨਾਮ ਅਧਿਕਾਰੀਆਂ ਦੀ ਇਕ ਸੂਚੀ ਵਿਚ ਸ਼ਾਮਲ ਕੀਤਾ ਜਿਹੜੀ ਕਿਮ ਜੋਂਗ-ਉਨ ਦੇ ਨਾਲ ਐਤਵਾਰ ਨੂੰ ਮਿਲਟਰੀ ਅਧਿਕਾਰੀਆਂ ਦੀਆਂ ਪਤਨੀਆਂ ਵੱਲੋਂ ਦਿੱਤੇ ਗਏ ਇਕ ਕਲਾ ਪ੍ਰਦਰਸ਼ਨ ਵਿਚ ਸ਼ਾਮਲ ਸਨ।
ਚੋਸੁਨ ਇਲਬੋ ਦੀ ਖਬਰ ਸਾਹਮਣੇ ਆਉਣ ਦੇ ਬਾਅਦ ਪੋਮੇਓ ਨੇ ਕਿਹਾ ਕਿ ਅਮਰੀਕਾ ਇਸ ਰਿਪੋਰਟ ਨੂੰ ਦੇਖ ਰਿਹਾ ਹੈ। ਜਦਕਿ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਭਵਨ ਬਲੂ ਹਾਊਸ ਨੇ ਕਿਹਾ ਕਿ ਮੀਡੀਆ ਰਿਪੋਰਟ ਦੇ ਉਸ ਹਿੱਸੇ ਦੇ ਬਾਰੇ ਵਿਚ ਕੋਈ ਵੀ ਜਲਦਬਾਜ਼ੀ ਵਿਚ ਫੈਸਲਾ ਜਾਂ ਟਿੱਪਣੀ ਕਰਨਾ ਠੀਕ ਨਹੀਂ। ਰਿਪੋਰਟ ਦੇ ਬਾਰੇ ਵਿਚ ਪੁੱਛੇ ਜਾਣ 'ਤੇ ਮੰਗਲਵਾਰ ਨੂੰ ਮੀਡੀਆ ਨਾਲ ਗੱਲ ਕਰਨ ਵਾਲੇ ਸੂਤਰਾਂ ਵਿਚੋਂ ਇਕ ਨੇ ਕਿਹਾ,''ਖਬਰ ਗਲਤ ਸੀ।''
UAE 'ਚ ਭਾਰਤੀ ਨੇ ਜਿੱਤੀ 27 ਲੱਖ ਡਾਲਰ ਦੀ ਲਾਟਰੀ
NEXT STORY