ਸਿਓਲ (ਵਾਰਤਾ): ਉੱਤਰੀ ਕੋਰੀਆ ਆਪਣੇ ਮਰਹੂਮ ਨੇਤਾ ਕਿਮ ਜੋਂਗ-ਇਲ ਦੀ ਜਯੰਤੀ ਨੂੰ ਯਾਦਗਾਰ ਬਣਾਉਣ ਲਈ ਸਮਾਰਕ 'ਸਿੱਕੇ' ਜਾਰੀ ਕਰੇਗਾ। ਉੱਤਰੀ ਕੋਰੀਆ ਦੀ ਅਧਿਕਾਰਤ ਸਮਾਚਾਰ ਏਜੰਸੀ ਕੋਰੀਅਨ ਸੈਂਟਰਲ ਨਿਊਜ਼ ਏਜੰਸੀ (ਕੇਸੀਐਨਏ) ਨੇ ਮੰਗਲਵਾਰ ਨੇ ਇਹ ਜਾਣਕਾਰੀ ਦਿੱਤੀ।
ਪੜ੍ਹੋ ਇਹ ਅਹਿਮ ਖ਼ਬਰ- ਯੂਕੇ : ਪੁਲਸ ਨੇ ਛਾਪੇਮਾਰੀ ਦੌਰਾਨ ਜ਼ਬਤ ਕੀਤੀ ਲੱਖਾਂ ਪੌਂਡ ਦੀ 'ਭੰਗ'
ਕੇਸੀਐਨਏ ਦੇ ਅਨੁਸਾਰ, ਸੁਪਰੀਮ ਪੀਪਲਸ ਅਸੈਂਬਲੀ ਦੀ ਸਥਾਈ ਕਮੇਟੀ ਬੁੱਧਵਾਰ ਨੂੰ ਨੇਤਾ ਕਿਮ ਜੋਂਗ-ਉਨ ਦੇ ਪਿਤਾ ਕਿਮ ਜੋਂਗ-ਇਲ ਦੇ 80ਵੇਂ ਜਨਮਦਿਨ ਦੀ ਤਸਵੀਰ ਵਾਲੇ ਸਿੱਕੇ ਜਾਰੀ ਕਰੇਗੀ। ਯੋਨਹਾਪ ਸਮਾਚਾਰ ਏਜੰਸੀ ਨੇ ਦੱਸਿਆ ਕਿ ਸਿੱਕੇ ਦੇ ਦੂਜੇ ਭਾਗ ਵਿੱਚ ਮਰਹੂਮ ਨੇਤਾ ਦੇ ਕੋਰੀਆਈ ਪ੍ਰਾਇਦੀਪ ਦੀ ਸਭ ਤੋਂ ਉੱਚੀ ਚੋਟੀ ਪੈਕਡੂ ਪਹਾੜ 'ਤੇ ਸਥਿਤ ਜਨਮ ਭੂਮੀ ਦੀ ਤਸਵੀਰ ਹੋਵੇਗੀ। ਉੱਤਰੀ ਕੋਰੀਆ ਆਪਣੇ ਮਰਹੂਮ ਨੇਤਾ ਦੀ ਵਰ੍ਹੇਗੰਢ 'ਤੇ ਵੱਖ-ਵੱਖ ਪ੍ਰੋਗਰਾਮਾਂ ਦਾ ਆਯੋਜਨ ਕਰਦਾ ਆਇਆ ਹੈ।
ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ ਦੇ ਸਿੱਖਾਂ ਵਲੋਂ ਡਾਕਟਰ ਵਰਿੰਦਰਪਾਲ ਸਿੰਘ ਦਾ ਗੋਲ਼ਡ ਮੈਡਲ ਨਾਲ 'ਸਨਮਾਨ'
ਯੂਕੇ : ਪੁਲਸ ਨੇ ਛਾਪੇਮਾਰੀ ਦੌਰਾਨ ਜ਼ਬਤ ਕੀਤੀ ਲੱਖਾਂ ਪੌਂਡ ਦੀ 'ਭੰਗ'
NEXT STORY