ਪਿਯੋਗਯਾਂਗ— ਉੱਤਰੀ ਕੋਰੀਆ ਨੇ ਸ਼ਨੀਵਾਰ ਤੜਕੇ ਘੱਟ ਦੂਰੀ ਦੀਆਂ ਕਈ ਬੈਲਿਸਟਿਕ ਮਿਜ਼ਾਇਲਾਂ ਦਾ ਪ੍ਰੀਖਣ ਕੀਤਾ, ਜਿਸ ਦੀ ਅਮਰੀਕਾ ਜਾਂਚ ਕਰ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ ਕਿਮ ਅਤੇ ਟਰੰਪ ਦੀ ਦੂਜੀ ਮੁਲਾਕਾਤ ਦੇ ਦੋ ਮਹੀਨੇ ਬਾਅਦ ਹੀ ਉੱਤਰੀ ਕੋਰੀਆ ਨੇ ਇਹ ਪ੍ਰੀਖਣ ਕੀਤੇ ਹਨ। ਹਾਲਾਂਕਿ 12 ਜੂਨ 2018 ਨੂੰ ਦੋਹਾਂ ਦੇਸ਼ਾਂ ਦੀ ਹੋਈ ਪਹਿਲੀ ਮੁਲਾਕਾਤ ਮਗਰੋਂ ਉੱਤਰੀ ਕੋਰੀਆ ਨੇ ਕੋਈ ਪ੍ਰੀਖਣ ਨਹੀਂ ਕੀਤਾ ਸੀ। ਉੱਤਰੀ ਕੋਰੀਆ ਦੇ 'ਜੁਆਇੰਟ ਚੀਫ ਆਫ ਸਟਾਫ' ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਉੱਤਰੀ ਕੋਰੀਆ ਨੇ ਸਥਾਨਕ ਸਮੇਂ ਮੁਤਾਬਕ ਰਾਤ 12.07 ਵਜੇ ਵਾਸਨ ਸ਼ਹਿਰ ਦੇ ਪੂਰਬੀ ਤਟੀ ਇਲਾਕੇ 'ਚ ਜਾਪਾਨ ਵੱਲ 70 ਤੋਂ 200 ਕਿਲੋਮੀਟਰ ਤਕ ਦੀ ਮਾਰਕ ਸਮਰੱਥਾ ਵਾਲੀਆਂ ਕਈ ਮਿਜ਼ਾਇਲਾਂ ਦਾ ਪ੍ਰੀਖਣ ਕੀਤਾ।
ਅਮਰੀਕਾ ਨੇ ਇਸ ਕਦਮ ਨੂੰ ਗੰਭੀਰਤਾ ਨਾਲ ਦੇਖਿਆ ਹੈ ਅਤੇ ਜਾਂਚ ਹੋ ਰਹੀ ਹੈ। ਬਿਆਨ 'ਚ ਕਿਹਾ ਗਿਆ ਹੈ ਕਿ ਦੇਸ਼ ਮਿਜ਼ਾਇਲ ਪ੍ਰੀਖਣ ਦੇ ਮਸਲੇ 'ਤੇ ਅਮਰੀਕੀ ਫੌਜ ਨਾਲ ਸੰਪਰਕ 'ਚ ਹੈ ਅਤੇ ਇਸ 'ਤੇ ਕੰਮ ਕੀਤਾ ਜਾ ਰਿਹਾ ਹੈ। ਜਾਪਾਨ ਨੇ ਕਿਹਾ ਕਿ ਉਸ ਕੋਲ ਵਿਸ਼ੇਸ਼ ਆਰਥਿਕ ਜ਼ੋਨ ਵਲੋਂ ਕਿਸੇ ਤਰ੍ਹਾਂ ਦੀ ਬੈਲਿਸਟਿਕ ਮਿਜ਼ਾਇਲ ਪ੍ਰੀਖਣ ਦੀ ਕੋਈ ਰਿਪੋਰਟ ਨਹੀਂ ਹੈ। ਇਸ ਤੋਂ ਪਹਿਲਾਂ ਜਾਪਾਨੀ ਸੰਵਾਦ ਕਮੇਟੀ ਨੇ ਉੱਤਰੀ ਕੋਰੀਆ ਵਲੋਂ ਮਿਜ਼ਾਇਲ ਪ੍ਰੀਖਣ ਕੀਤੇ ਜਾਣ ਦੀ ਖਬਰ ਦਿੱਤੀ ਸੀ। ਇਸ ਦੌਰਾਨ ਅਮਰੀਕੀ ਰੱਖਿਆ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਉੱਤਰੀ ਕੋਰੀਆ ਵਲੋਂ ਕੀਤੇ ਗਏ ਮਿਜ਼ਾਇਲ ਪ੍ਰੀਖਣਾਂ ਦੀ ਰਿਪੋਰਟ ਦੀ ਜਾਂਚ ਕੀਤੀ ਜਾ ਰਹੀ ਹੈ।
ਇਜ਼ਰਾਇਲ ਫੌਜ ਅਤੇ ਫਲਸਤੀਨੀ ਨਾਗਰਿਕਾਂ ਵਿਚਕਾਰ ਝੜਪ, 20 ਜ਼ਖਮੀ
NEXT STORY