ਟੋਕੀਓ (ਵਾਰਤਾ)— ਉੱਤਰੀ ਕੋਰੀਆ ਨੇ ਕਿਹਾ ਕਿ ਜੇਕਰ ਭਵਿੱਖ 'ਚ ਕੋਰੀਆਈ ਪ੍ਰਾਯਦੀਪ 'ਚ ਜੰਗ ਹੁੰਦੀ ਹੈ ਤਾਂ ਜਾਪਾਨ ਨੂੰ ਇਸ ਦਾ ਸਭ ਤੋਂ ਵੱਡਾ ਖਾਮਿਆਜ਼ਾ ਭੁਗਤਣਾ ਪਵੇਗਾ ਅਤੇ ਉਹ ਟੋਟੇ-ਟੋਟੇ ਹੋ ਜਾਵੇਗਾ। ਨਿਊਜ਼ ਏਜੰਸੀ 'ਦਿ ਐਕਸਪ੍ਰੈਸ' ਵਿਚ ਅੱਜ ਪ੍ਰਕਾਸ਼ਿਤ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ ਗਈ। ਉੱਤਰੀ ਕੋਰੀਆ ਦੀ ਸਰਕਾਰੀ ਨਿਊਜ਼ ਏਜੰਸੀ ਕੇ.ਸੀ.ਐਨ.ਏ. ਨੇ ਕਲ ਜਾਰੀ ਇਕ ਬਿਆਨ 'ਚ ਕਿਹਾਸੀ ਕਿ ਕਿਸੇ ਵੀ ਤਰ੍ਹਾਂ ਨਾਲ ਜੰਗ ਨਾਲ ਸਿੱਝਣ ਲਈ ਦੇਸ਼ 'ਚ ਜੰਗ ਲਈ ਸਾਰੀਆਂ ਤਿਆਰੀਆਂ ਮੁਕੰਮਲ ਹਨ ਅਤੇ ਇਸ ਲੜਾਈ 'ਚ ਜਾਪਾਨ ਟੋਟੇ-ਟੋਟੇ ਹੋ ਜਾਵੇਗਾ। ਬਿਆਨ ਮੁਤਾਬਕ ਕੀ ਜਪਾਨ ਨੂੰ ਅਮਰੀਕਾ ਤੋਂ ਮਿਲਣ ਵਾਲੇ ਸਹਾਰੇ ਦਾ ਲਾਭ ਲੈਣਾ ਚਾਹੀਦਾ, ਕੀ ਉਹ ਸਾਡੇ ਦੇਸ਼ ਦੀ ਸ਼ਕਤੀਸ਼ਾਲੀ ਫੌਜ ਦੀਆਂ ਖਤਰਨਾਕ ਮਿਸਾਈਲਾਂ ਦਾ ਨਿਸ਼ਾਨਾ ਨਹੀਂ ਬਣ ਸਕਦਾ ਹੈ। ਜੇਕਰ ਕੋਰੀਆਈ ਪ੍ਰਾਯਦੀਪ 'ਚ ਕਿਸੇ ਵੀ ਤਰ੍ਹਾਂ ਦੀ ਕੋਈ ਜੰਗ ਛਿੜਦੀ ਹੈ ਤਾਂ ਜਪਾਨ ਕਦੇ ਵੀ ਸੁਰੱਖਿਅਤ ਨਹੀਂ ਰਹਿ ਸਕਦਾ ਹੈ ਅਤੇ ਉਹ ਤਬਾਹ ਹੋ ਜਾਵੇਗਾ ਅਤੇ ਅਮਰੀਕਾ ਦੀ ਕੋਈ ਹਮਾਇਤ ਉਸ ਨੂੰ ਇਥੇ ਨਹੀਂ ਮਿਲ ਸਕੇਗੀ। ਜਾਪਾਨ ਨੂੰ ਇਹ ਚਿਤਾਵਨੀ ਦਿੱਤੀ ਜਾਂਦੀ ਹੈ ਕਿ ਜੇਕਰ ਉਹ ਅਮਰੀਕਾ ਦੇ ਦਮ 'ਤੇ ਕੋਈ ਅਨਿਸ਼ਚਿਤਤਾ ਕਰਦਾ ਹੈ ਤਾਂ ਇਹ ਜਾਪਾਨ ਲਈ ਅਜਿਹਾ ਨੁਕਸਾਨ ਹੋਵੇਗਾ ਜਿਸ ਦੀ ਕੋਈ ਭਰਪਾਈ ਸੰਭਵ ਨਹੀਂ ਹੈ। ਨਿਊਜ਼ ਪੇਪਰ 'ਚ ਕਿਹਾ ਗਿਆ ਹੈ ਕਿ ਉੱਤਰੀ ਕੋਰੀਆ 'ਚ ਜੰਗ ਲਈ ਤਿਆਰੀਆਂ ਜ਼ੋਰਾਂ 'ਤੇ ਹਨ ਅਤੇ ਸਾਰੇ ਫੌਜੀ ਅਤੇ ਦੇਸ਼ ਦੇ ਲੋਕ ਜੰਗ ਦੀਆਂ ਤਿਆਰੀਆਂ 'ਚ ਜੁੱਟ ਗਏ ਹਨ ਅਤੇ ਹਮਲਾ ਕਰਨ ਦੇ ਸਾਰੇ ਸਾਧਨਾਂ ਨੂੰ ਅਲਰਟ 'ਤੇ ਰੱਖਿਆ ਗਿਆ ਹੈ।
ਟਰੰਪ ਦੀ ਪਹਿਲੀ ਪਤਨੀ ਇਵਾਨਾ 'ਸਵਾਰਥੀ' : ਪ੍ਰਥਮ ਮਹਿਲਾ ਮੇਲਾਨੀਆ
NEXT STORY