ਸਿਓਲ (ਏਪੀ)- ਉੱਤਰੀ ਕੋਰੀਆ ਦੇ ਤਾਨਾਸ਼ਾਹ ਨੇਤਾ ਕਿਮ ਜੋਂਗ ਉਨ ਇੱਕ ਮਹੀਨੇ ਦੀ ਬ੍ਰੇਕ ਤੋਂ ਪਰਤਣ ਤੋਂ ਬਾਅਦ ਜਨਤਕ ਤੌਰ ‘ਤੇ ਸਾਹਮਣੇ ਆਏ ਅਤੇ ਉਹਨਾਂ ਨੇ ਚੀਨ ਨਾਲ ਲੱਗਦੀ ਸਰਹੱਦ ਦੇ ਨੇੜੇ ਇੱਕ ਵੱਡੇ ਵਿਕਾਸ ਪ੍ਰਾਜੈਕਟ ਦਾ ਨਿਰੀਖਣ ਕੀਤਾ। ਕਿਮ ਜੋਂਗ ਨੇ ਕਿਹਾ ਕਿ ਇਹ ਵਿਕਾਸ ਪ੍ਰਾਜੈਕਟ ਅੰਤਰਰਾਸ਼ਟਰੀ ਇਕੱਲਤਾ ਅਤੇ ਦਬਾਅ ਦੇ ਬਾਵਜੂਦ ਖੁਸ਼ਹਾਲੀ ਪ੍ਰਾਪਤ ਕਰਨ ਲਈ ਦੇਸ਼ ਦੀ ਮਜ਼ਬੂਤਇੱਛਾ ਸ਼ਕਤੀ ਦਾ ਪ੍ਰਤੀਕ ਹੈ।
ਉੱਤਰੀ ਕੋਰੀਆ ਦੀ ਸਰਕਾਰੀ ਸਮਾਚਾਰ ਏਜੰਸੀ ਕੋਰੀਅਨ ਸੈਂਟਰਲ ਨਿਊਜ਼ ਏਜੰਸੀ ਨੇ ਮੰਗਲਵਾਰ ਨੂੰ ਕਿਹਾ ਕਿ ਕਿਮ ਜੋਂਗ ਨੇ ਸੈਮਜੀਓਨ ਸ਼ਹਿਰ ਦੀ ਆਪਣੀ ਯਾਤਰਾ ਦੌਰਾਨ ਵਿਕਾਸ ਪ੍ਰਾਜੈਕਟ ਦੇ ਖੇਤਰ ਵਿੱਚ ਨਿਰਮਾਣ ਦੀ ਪ੍ਰਗਤੀ 'ਤੇ ਤਸੱਲੀ ਪ੍ਰਗਟ ਕੀਤੀ, ਇਸ ਨੂੰ "ਸੂਰਜ ਦਾ ਪਵਿੱਤਰ ਸਥਾਨ" ਕਿਹਾ। ਸੈਮਜੀਓਨ ਸ਼ਹਿਰ ਮਾਊਂਟ ਪੈਕਟੂ ਪਹਾੜ ਦੇ ਹੇਠਲੇ ਹਿੱਸੇ ਵਿੱਚ ਸਥਿਤ ਹੈ। ਇਹ ਸ਼ਹਿਰ ਉੱਤਰੀ ਕੋਰੀਆ ਦੀ ਸਥਾਪਨਾ ਨਾਲ ਜੁੜੀ ਇੱਕ ਮਿੱਥ ਦਾ ਕੇਂਦਰ ਹੈ। ਮਿੱਥ ਕਿਮ ਜੋਂਗ ਦੇ ਪਰਿਵਾਰ ਦੇ ਆਲੇ-ਦੁਆਲੇ ਘੁੰਮਦੀ ਹੈ ਅਤੇ ਸਰਕਾਰੀ ਬਿਰਤਾਂਤਾਂ ਦੁਆਰਾ ਦੇਸ਼ ਦੀ ਕ੍ਰਾਂਤੀ ਦਾ ਅਧਿਆਤਮਿਕ ਕੇਂਦਰ ਦੱਸਿਆ ਗਿਆ ਹੈ।
ਪੜ੍ਹੋ ਇਹ ਅਹਿਮ ਖਬਰ -ਅਫਗਾਨਿਸਤਾਨ 'ਚ ਫਸੇ ਹੋਰ ਲੋਕਾਂ ਨੂੰ ਕੱਢਣ ਲਈ ਅਮਰੀਕਾ ਤੋਂ ਮੰਗੀ ਗਈ ਮਦਦ
ਉੱਤਰੀ ਕੋਰੀਆ ਵਿੱਚ ਕੀਤੇ ਜਾ ਰਹੇ ਰਾਸ਼ਟਰਵਿਆਪੀ ਨਿਰਮਾਣ ਕਾਰਜ ਦਾ ਉਦੇਸ਼ ਸੈਮਜੀਓਨ ਸ਼ਹਿਰ ਨੂੰ ਇੱਕ ਅਤਿ-ਆਧੁਨਿਕ ਸੱਭਿਆਚਾਰਕ ਸ਼ਹਿਰ ਬਣਾਉਣਾ ਹੈ। ਇਸ ਦਾ ਨਿਰਮਾਣ ਪਿਛਲੇ ਸਾਲ ਅਕਤੂਬਰ ਵਿੱਚ ਸੱਤਾਧਾਰੀ ਪਾਰਟੀ ਦੀ ਸਥਾਪਨਾ ਦੀ 75ਵੀਂ ਵਰ੍ਹੇਗੰਢ ਵਿੱਚ ਪੂਰਾ ਹੋਣਾ ਸੀ ਪਰ ਕੋਵਿਡ-19 ਮਹਾਮਾਰੀ ਅਤੇ ਪਰਮਾਣੂ ਹਥਿਆਰਾਂ ਅਤੇ ਮਿਜ਼ਾਈਲ ਪ੍ਰੋਗਰਾਮ 'ਤੇ ਅੰਤਰਰਾਸ਼ਟਰੀ ਪਾਬੰਦੀਆਂ ਕਾਰਨ ਇਸਦੀ ਰਫ਼ਤਾਰ ਮੱਠੀ ਪੈ ਗਈ। ਕਿਮ ਜੋਂਗ ਨੇ ਨਿਰਮਾਣ ਕਾਰਜ 'ਚ ਲੱਗੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਵੀ ਤਾਰੀਫ਼ ਕੀਤੀ।
ਉੱਤਰੀ ਮਿਸ਼ੀਗਨ ’ਚ ਜਹਾਜ਼ ਹਾਦਸੇ ’ਚ 2 ਲੋਕਾਂ ਦੀ ਮੌਤ
NEXT STORY