ਓਸਲੇ— ਨਾਰਵੇ ਨੇ ਇਰਾਕ-ਕੁਰਦ ਮੂਲ ਦੇ ਵਿਵਾਦਿਤ ਕੱਟੜਪੰਥੀ ਪ੍ਰਚਾਰਕ ਮੁੱਲਾ ਕ੍ਰੇਕਰ ਨੂੰ ਗ੍ਰਿਫਤਾਰ ਕੀਤਾ ਹੈ। ਅੱਤਵਾਦ ਦੀ ਸਾਜ਼ਿਸ਼ ਦੇ ਲਈ ਇਟਲੀ 'ਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਹੈ। ਸਾਲ 1991 ਤੋਂ ਨਾਰਵੇ 'ਚ ਸ਼ਰਣਾਰਥੀਆਂ ਦੇ ਰੂਪ 'ਚ ਰਹਿਣ ਵਾਲੇ ਕ੍ਰੇਕਰ 'ਤੇ ਇਟਲੀ ਨੇ ਰਾਵਤੀ ਸ਼ਾਕਸ ਸੰਗਠਨ ਚਲਾਉਣ ਦਾ ਦੋਸ਼ ਲਾਇਆ ਹੈ।
ਕਾਵਤੀ ਸ਼ਾਕਸ ਅਜਿਹਾ ਨੈੱਟਵਰਕ ਹੈ, ਜਿਸ ਦੇ ਤਾਰ ਕਥਿਤ ਤੌਰ 'ਤੇ ਇਸਲਾਮਿਕ ਸਟੇਟ ਸਮੂਹ ਨਾਲ ਜੁੜੇ ਹੋਏ ਹਨ ਤੇ ਇਸ 'ਤੇ ਪੱਛਮੀ ਦੇਸ਼ਾਂ 'ਤੇ ਹਮਲੇ ਦੀ ਸਾਜ਼ਿਸ਼ ਰਚਣ ਦਾ ਦੋਸ਼ ਹੈ। ਕ੍ਰੇਕਰ ਦਾ ਅਸਲੀ ਨਾਂ ਨਜ਼ਾਮੁਦੀਨ ਅਹਿਮਦ ਫਰਾਜ਼ ਹੈ। ਉੱਤਰੀ ਇਟਲੀ ਦੇ ਬੋਲਜਾਨੇ 'ਚ ਇਕ ਅਦਾਲਤ ਨੇ ਉਸ ਦੀ ਗੈਰ-ਮੌਜੂਦਗੀ 'ਚ ਸੋਮਵਾਰ ਨੂੰ ਉਸ ਨੂੰ ਅੱਤਵਾਦ ਦੀ ਸਾਜ਼ਿਸ਼ ਦੇ ਲਈ 12 ਸਾਲ ਦੀ ਸਜ਼ਾ ਸੁਣਾਈ ਹੈ। ਉਸ ਦੇ ਸਾਥੀਆਂ ਨੂੰ ਵੀ ਸਜ਼ਾ ਸੁਣਾਈ ਗਈ ਹੈ।
ਮੈਲਬੌਰਨ 'ਚ ਸਫਲ ਹੋ ਨਿਬੜਿਆ ਸਮਾਗਮ 'ਰੌਣਕ ਤ੍ਰਿੰਝਣਾਂ ਦੀ'
NEXT STORY