ਵਿਰੋਨਾਂ/ਰੋਮ (ਵਿੱਕੀ ਬਟਾਲਾ)— ਯੂਰਪ ਦੀ ਧਰਤੀ ਇਟਲੀ 'ਚ ਸਿੱਖ ਧਰਮ ਨੂੰ ਮਾਨਤਾ ਨਾ ਮਿਲਣ ਕਰਕੇ ਇਟਲੀ ਸਰਕਾਰ ਦੇ ਕਾਨੂੰਨਾਂ ਅਨੁਸਾਰ ਕਾਫੀ ਲੰਬੇ ਸਮੇਂ ਤੋਂ ਸ੍ਰੀ ਸਾਹਿਬ ਪਾਉਣ ਉੱਤੇ ਪੂਰਨਤੌਰ ਉੱਤੇ ਪਾਬੰਦੀ ਲਗਾਈ ਗਈ ਹੈ, ਜਿਸ ਸਬੰਧੀ ਇਟਲੀ ਵਿਚ ਆਪਣੀ ਸਿਆਸਤ ਖੇਡਣ ਦੇ ਮਨਸੂਬੇ ਨੂੰ ਤਿਆਰ ਕਰਕੇ ਇਟਲੀ ਦੀਆਂ ਸਿੱਖ ਸੰਗਤਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।ਇਹ ਸ਼ਬਦ ਇਟਲੀ ਦੀਆਂ ਪੰਥਕ ਜੱਥੇਬੰਦੀਆਂ ਅਤੇ ਸਿੱਖ ਨੈਸ਼ਨਲ ਧਰਮ ਪ੍ਰਚਾਰ ਕਮੇਟੀ ਇਟਲੀ, ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਸਤਿਕਾਰ ਕਮੇਟੀ ਦਮਦਮੀ ਟਕਸਾਲ ਇਟਲੀ ਅਤੇ ਸਿੱਖ ਇੰਟਰਨੈਸਨਲ ਪੰਥਕ ਦਲ ਇਟਲੀ ਦੇ ਮੁੱਖ ਸੇਵਾਦਾਰਾਂ ਜਿਨ੍ਹਾਂ ਵਿਚ ਭਾਈ ਹਰਵੰਤ ਸਿੰਘ ਦਾਦੂਵਾਲ, ਭਾਈ ਸਤਵਿੰਦਰ ਸਿੰਘ ਸੱਤੀ ਪ੍ਰਧਾਨ ਗੁਰਦੁਆਰਾ ਪੋਰਦੇਨੋਨੇ, ਇਕਬਾਲ ਸਿੰਘ ਸੋਢੀ ਰੱਜੋਮਿਲਿਆ, ਕੁਲਵਿੰਦਰ ਸਿੰਘ ਵਿਰੋਨਾਂ, ਭਾਈ ਪ੍ਰਗਟ ਸਿੰਘ ਖਾਲਸਾ, ਭਾਈ ਤਲਵਿੰਦਰ ਸਿੰਘ ਸਿੱਖ ਸਟੂਡੈਂਟ ਫੈਡਰੇਸਨ ਇਟਲੀ, ਜਸਬੀਰ ਸਿੰਘ, ਬਲਜਿੰਦਰ ਸਿੰਘ ਕਥਾਵਾਚਕ, ਭਾਈ ਜਸਪਾਲ ਸਿੰਘ, ਭਾਈ ਰਣਜੀਤ ਸਿੰਘ, ਭਾਈ ਗੂਰਪਾਲ ਸਿੰਘ, ਭਾਈ ਸੁਖਵਿੰਦਰ ਸਿੰਘ ਪ੍ਰਧਾਨ ਗੁਰਦੁਆਰਾ ਕੈਸਤੋਲੇਨੋ, ਭਾਈ ਕੁਲਵਿੰਦਰ ਸਿੰਘ, ਭਾਈ ਸੁਰਜੀਤ ਸਿੰਘ ਖੰਡੇਵਾਲ, ਭਾਈ ਹਰਜਿੰਦਰ ਸਿੰਘ ਲੋਧੀ ਆਦਿ ਨੇ ਪ੍ਰੈਸਨੋਟ ਰਾਹੀਂ ਕਹੇ। ਉਨ੍ਹਾਂ ਕਿਹਾ ਕਿ ਇਟਲੀ ਸਰਕਾਰ ਵਲੋਂ (2011) ਸਾਲ ਵਿਚ ਸ੍ਰੀ ਸਾਹਿਬ ਪਾਉਣ ਦੀ ਇਜਾਜ਼ਤ ਦੇ ਦਿੱਤੀ ਸੀ, ਪਰ ਉਸ ਵੇਲੇ ਵੀ ਇਹੀ ਮਿਕਸ ਧਾਂਤ ਵਾਲੀ ਕ੍ਰਿਪਾਨ ਤਿਆਰ ਕੀਤੀ ਗਈ ਸੀ, ਜਿਸ ਨੂੰ ਇਟਲੀ ਦੀਆਂ ਸਿੱਖ ਸੰਗਤਾਂ ਨੇ ਨਕਾਰ ਦਿੱਤਾ ਸੀ ਕਿਉਂਕਿ ਸ੍ਰੀ ਸਾਹਿਬ ਕ੍ਰਿਪਾਨ ਸਾਨੂੰ ਸਾਡੇ ਗੁਰੂਆਂ ਵਲੋ ਬਖਸ਼ੀ ਗਈ ਹੈ, ਜੋ ਸੁੱਧ ਸਰਬਲੋਹ ਦੀ ਹੈ ਅਤੇ ਜੋ ਇਹ ਮਿਕਸ ਧਾਂਤ ਵਾਲੀ ਸ੍ਰੀ ਸਾਹਿਬ ਜਿਸ ਨੂੰ ਸਿੱਖ ਕੌਮ ਕਦੇ ਵੀ ਕਿਸੇ ਹੋਰ ਧਾਂਤ ਵਿਚ ਮਨਜ਼ੂਰ ਨਹੀਂ ਕਰੇਗੀ।ਉਨ੍ਹਾਂ ਕਿਹਾ ਕਿ ਇਹ ਸਿੱਖ ਕੌਮ ਦਾ ਬਹੁਤ ਵੱਡਾ ਨਿੱਜੀ ਮਾਮਲਾ ਹੈ, ਜਿਸ ਨੂੰ ਇੱਕ ਜਾਂ ਦੋ ਵਿਆਕਤੀ ਆਪਣੀ ਮਰਜ਼ੀ ਅਨੁਸਰਾ ਨਹੀਂ ਚਲਾ ਸਕਦੇ ਅਤੇ ਨਾ ਹੀ ਕਿਸੇ ਨੂੰ ਇਸ ਸੰਬਧੀ ਇਜਾਜ਼ਤ ਦਿੱਤੀ ਜਾਵੇਗ। ਉਨ੍ਹਾਂ ਕਿਹਾ ਕਿ ਸ੍ਰੀ ਸਾਹਿਬ ਕ੍ਰਿਪਾਨ ਦੇ ਮਸਲੇ ਵਿਚ ਕਿਸੇ ਵੀ ਤਰ੍ਹਾਂ ਦੀ ਸਿਆਸਤ ਨਹੀਂ ਚੱਲਣ ਦਿੱਤੀ ਜਾਵੇਗੀ ਤੇ ਇਸ ਸਬੰਧੀ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜੱਥੇਦਾਰ ਸਿੰਘ ਸਾਹਿਬ ਨੂੰ ਵੀ ਸੂਚਿਤ ਕੀਤਾ ਗਿਆ ਹੈ, ਜੋ ਜਲਦੀ ਹੀ ਇਸ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਦੇ ਉੱਘੇ ਉਚ ਸਿੱਖ ਵਿਦਵਾਨਾਂ ਤੇ ਪੰਜ ਤਖ਼ਤ ਸਾਹਿਬਾਨ ਦੇ ਜੱਥੇਦਾਰਾਂ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਪੰਜ ਪਿਆਰਿਆਂ ਨਾਲ ਤਾਲਮੇਲ ਕਰਕੇ ਆਪਣਾ ਫੈਸਲਾ ਇਟਲੀ ਦੀਆਂ ਸਿੱਖ ਸੰਗਤਾਂ ਦੇ ਰੂਬਰੂ ਕਰਨਗੇ।ਉਨ੍ਹਾਂ ਕਿਹਾ ਕਿ ਸ੍ਰੀ ਗੂਰੁ ਗੋਬਿੰਦ ਸਿੰਘ ਸਾਹਿਬ ਜੀ ਦੀ ਬਖਸ਼ਿਸ਼ ਸ੍ਰੀ ਸਹਿਬ ਕ੍ਰਿਪਾਨ ਨੂੰ ਕਿਸੇ ਵੀ ਵਿਆਕਤੀ ਨੂੰ ਵਪਾਰ ਬਨਾਉਣ ਦੀ ਇਜਾਜਤ ਨਹੀਂ ਦਿੱਤੀ ਜਾਵੇਗੀ ਤੇ ਨਾ ਹੀ ਸਿੱਖ ਕੌਮ ਦੇ ਮਸਲੇ ਗਲਤ ਢੰਗ ਨਾਲ ਕਰਨ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਇਟਲੀ ਦੀਆਂ ਸਿੱਖ ਸੰਗਤਾਂ ਨੂੰ ਬੇਨਤੀ ਹੈ ਕਿ ਉਹ ਸ੍ਰੀ ਸਾਹਿਬ ਜੀ ਦੇ ਮਸਲੇ ਵਿਚ ਗੁੰਮਰਾਹ ਨਾ ਹੋਣ ਤੇ ਨਾ ਹੀ ਇਹ ਸ੍ਰੀ ਸਾਹਿਬ ਮਿਕਸ ਧਾਂਤ ਵਾਲੇ ਪਾਉਣ ਕਿਉਂਕਿ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਸਰਬਲੋਹ ਦੀ ਕ੍ਰਿਪਾਨ ਹੈ ਭਾਵੇਂ ਉਹ ਛੋਟੀ ਜਾਂ ਵੱਡੀ ਹੋਵੇ। ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਵਿਚਾਰ ਅਧੀਨ ਲੈ ਲਿਆ ਹੈ ਤੇ ਇਟਲੀ ਦੀਆਂ ਸਾਰੀਆਂ ਹੀ ਧਾਰਮਿਕ ਜੱਥੇਬੰਦੀਆਂ ਅਤੇ ਗੁਰਦੁਆਰਾ ਕਮੇਟੀਆਂ ਦੇ ਸਹਿਯੋਗ ਨਾਲ ਇਟਲੀ ਸਰਕਾਰ ਨੂੰ ਜਲਦੀ ਹੀ ਜਾਣੂੰ ਕਰਵਾਇਆ ਜਾਵੇਗਾ ਤੇ ਸਰਬਲੋਹ ਦੀ ਤਿਆਰ ਕ੍ਰਿਪਾਨ ਸ੍ਰੀ ਸਾਹਿਬ ਪਾਉਣ ਦੀ ਮੰਨਜੂਰੀ ਲਈ ਬੇਨਤੀ ਕੀਤੀ ਜਾਵੇਗੀ।
ਕੁਦਰਤ ਦਾ ਚਮਤਕਾਰ, ਮਾਈਨਸ 22 ਡਿਗਰੀ ਤਾਪਮਾਨ 'ਚ ਜੰਮ ਚੁੱਕੀ ਸੀ ਔਰਤ ਫਿਰ ਵੀ ਬੱਚ ਗਈ ਜਾਨ (ਤਸਵੀਰਾਂ)
NEXT STORY