ਲੰਡਨ-ਕੋਰੋਨਾ ਮਹਾਮਾਰੀ 'ਤੇ ਕੰਟਰੋਲ ਲਈ ਬ੍ਰਿਟਿਸ਼ ਸਰਕਾਰ ਵੱਲੋਂ ਪਿਛਲੇ ਦੋ ਸਾਲਾ ਤੋਂ ਲਾਗੂ ਆਖਿਰੀ ਪਾਬੰਦੀ ਵੀ ਖ਼ਤਮ ਕਰ ਦਿੱਤੇ ਜਾਣ ਤੋਂ ਬਾਅਦ ਟੀਕੇ ਲੈ ਚੁੱਕੇ ਯਾਤਰੀ ਸ਼ੁੱਕਰਵਾਰ ਤੋਂ ਬਿਨਾਂ ਕਿਸੇ ਜਾਂਚ ਦੇ ਦੇਸ਼ 'ਚ ਦਾਖਲ ਹੋ ਸਕਦੇ ਹਨ। ਟੀਕੇ ਦੀ ਘਟੋ-ਘੱਟ ਇਕ ਖੁਰਾਕ ਲੈ ਚੁੱਕੇ ਲੋਕਾਂ ਨੂੰ ਹੁਣ ਬ੍ਰਿਟੇਨ 'ਚ ਦਾਖਲ ਹੋਣ ਤੋਂ ਪਹਿਲਾਂ ਸਿਰਫ਼ ਇਕ ਫਾਰਮ ਭਰਨ ਦੀ ਲੋੜ ਹੋਵੇਗੀ ਜਿਸ ਦੇ ਰਾਹੀਂ ਉਨ੍ਹਾਂ ਦੇ ਰਹਿਣ ਦੇ ਸਥਾਨ ਦਾ ਪਤਾ ਲਾਇਆ ਜਾ ਸਕੇਗਾ। ਟੀਨਾ ਨਾ ਲੈਣ ਵਾਲਿਆਂ ਨੂੰ ਯਾਤਰਾ ਤੋਂ ਪਹਿਲਾਂ ਅਤੇ ਪਹੁੰਚਣ 'ਤੇ ਕੋਰੋਨਾ ਦੀ ਜਾਂਚ ਕਰਵਾਉਣੀ ਹੋਵੇਗੀ।
ਇਹ ਵੀ ਪੜ੍ਹੋ : ਪਾਕਿ-ਚੀਨ ਸੰਯੁਕਤ ਬਿਆਨ 'ਤੇ ਭਾਰਤ ਦੇ ਬਿਆਨ ਨੂੰ ਪਾਕਿਸਤਾਨ ਨੇ ਕੀਤਾ ਖਾਰਿਜ
ਇਨਫੈਕਟਿਡ ਨਾ ਪਾਏ ਜਾਣ 'ਤੇ ਇਕਾਂਤਵਾਸ 'ਚ ਨਹੀਂ ਰਹਿਣਾ ਹੋਵੇਗਾ। ਆਵਾਜਾਈ ਮੰਤਰੀ ਗ੍ਰਾਂਟ ਸ਼ਾਪਸ ਨੇ ਕਿਹਾ ਕਿ ਬ੍ਰਿਟੇਨ ਹੁਣ ਦੁਨੀਆ 'ਚ ਸਭ ਤੋਂ ਜ਼ਿਆਦਾ ਮੁਕਤ ਆਵਾਜਾਈ ਵਾਲੇ ਖੇਤਰ 'ਚੋਂ ਇਕ ਹੈ। ਇਹ ਸਪੱਸ਼ਟ ਸੰਦੇਸ਼ ਹੈ ਕਿ ਅਸੀਂ ਵਪਾਰ ਲਈ ਖੁੱਲ੍ਹੇ ਹਾਂ। ਜਹਾਜ਼ ਕੰਪਨੀਆਂ ਅਤੇ ਸੈਰ-ਸਪਾਟਾ ਖੇਤਰ ਨਾਲ ਜੁੜੀਆਂ ਕੰਪਨੀਆਂ ਨੇ ਦੋ ਸਾਲ ਤੋਂ ਯਾਤਰਾ 'ਤੇ ਲੱਗੀ ਪਾਬੰਦੀ ਤੋਂ ਬਾਅਦ ਇਸ ਬਦਲਾਅ ਨੂੰ ਜੀਵਨ ਰੇਖਾ ਦੇ ਰੂਪ 'ਚ ਮੰਨਿਆ ਹੈ। ਲੰਡਨ ਦੇ ਦੂਜੇ ਸਭ ਤੋਂ ਵਿਅਸਤ ਹਵਾਈ ਅੱਡੇ ਗੈਟਵਿਕ ਨੇ ਕਿਹਾ ਕਿ ਉਹ ਜੂਨ 2020 ਤੋਂ ਬੰਦ ਆਪਣੇ ਦੋ ਟਰਮੀਨਲ 'ਚੋਂ ਦੂਜੇ ਨੂੰ ਅਗਲੇ ਮਹੀਨੇ ਫ਼ਿਰ ਤੋਂ ਖੁੱਲ੍ਹਣ ਦੀ ਯੋਜਨਾ ਬਣਾ ਰਿਹਾ ਹੈ।
ਇਹ ਵੀ ਪੜ੍ਹੋ : ਅੰਤਰਰਾਸ਼ਟਰੀ ਡਰੱਗ ਰੈਕੇਟ ਦਾ ਪਰਦਾਫਾਸ਼, ਕਬੱਡੀ ਖਿਡਾਰੀ ਸਮੇਤ ਰਿਟਾਇਰਡ DSP ਗ੍ਰਿਫ਼ਤਾਰ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਯੂਕਰੇਨ ਤਣਾਅ ਦਰਮਿਆਨ ਯੂਕੇ ਦੇ ਰੱਖਿਆ ਮੰਤਰੀ ਵੈਲੇਸ ਨੇ ਕੀਤਾ ਰੂਸ ਦਾ ਦੌਰਾ
NEXT STORY