ਲੰਡਨ (ਬਿਊਰੋ): ਭਾਰਤੀ ਮੂਲ ਦੇ ਬ੍ਰਿਟਿਸ਼ ਨਾਗਰਿਕ ਅਤੇ ਪੰਜਾਬ ਰੈਸਟੋਰੈਂਟ ਦੇ ਮੈਨੇਜਿੰਗ ਡਾਇਰੈਕਟਰ ਅੰਮ੍ਰਿਤਪਾਲ ਸਿੰਘ ਮਾਨ ਨੂੰ ਓਬੀਈ ਵੱਲੋਂ ਸਨਮਾਨਿਤ ਕੀਤਾ ਗਿਆ ਹੈ।ਅੰਮ੍ਰਿਤਪਾਲ ਸਿੰਘ ਕੋਰੋਨਾ ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਦੋ ਲੱਖ ਤੋਂ ਵੱਧ ਫੂਡ ਪੈਕੇਟ ਵੰਡ ਚੁੱਕੇ ਹਨ। ਇਸ ਦੇ ਨਾਲ ਹੀ ਲੋੜਵੰਦਾਂ ਦੀ ਹਰ ਸੰਭਵ ਮਦਦ ਕੀਤੀ ਗਈ ਹੈ। ਉਹ ਨਵੇਂ ਸਾਲ ਦੀ ਸਨਮਾਨ ਸੂਚੀ 2022 ਵਿੱਚ ਮਹਾਰਾਣੀ ਦੁਆਰਾ ਸਨਮਾਨਿਤ ਕੀਤੇ ਗਏ ਲੋਕਾਂ ਵਿੱਚੋਂ ਇੱਕ ਹਨ। ਅੰਮ੍ਰਿਤਪਾਲ ਸਮੇਤ ਉਥੋਂ ਦੇ ਸਿੱਖ ਭਾਈਚਾਰੇ ਅਤੇ ਭਾਰਤੀਆਂ ਲਈ ਇਹ ਮਾਣ ਵਾਲੀ ਗੱਲ ਹੈ।
ਪੜ੍ਹੋ ਇਹ ਅਹਿਮ ਖ਼ਬਰ- ਇੰਡੋ-ਕੈਨੇਡੀਅਨ ਮੀਡੀਆ ਕਲੱਬ ਵੱਲੋਂ ਸਰਬੱਤ ਦੇ ਭਲੇ ਲਈ ਅਰਦਾਸ ਨਾਲ ਨਵੇਂ ਸਾਲ ਦੀ ਸ਼ੁਰੂਆਤ (ਤਸਵੀਰਾਂ)
ਇੱਥੇ ਦੱਸ ਦਈਏ ਕਿ ਅੰਮ੍ਰਿਤਪਾਲ ਸਿੰਘ ਮਾਨ ਪਿਛਲੇ ਕਈ ਸਾਲਾਂ ਤੋਂ ਉੱਥੇ ਗੈਰ ਸਰਕਾਰੀ ਸੰਗਠਨਾਂ ਦੇ ਸਹਿਯੋਗ ਨਾਲ ਬੇਘਰਿਆਂ, ਹਥਿਆਰਬੰਦ ਸੈਨਾਵਾਂ ਅਤੇ ਕਲਾਕਾਰਾਂ ਲਈ ਚੈਰਿਟੀ ਅਤੇ ਸੰਸਥਾਵਾਂ ਦਾ ਸਮਰਥਨ ਕਰ ਰਹੇ ਹਨ।ਤੁਹਾਨੂੰ ਦੱਸ ਦੇਈਏ ਕਿ ਕੋਵੈਂਟ ਗਾਰਡਨ ਵਿੱਚ ਪੰਜਾਬ ਰੈਸਟੋਰੈਂਟ ਦੇ ਐਮਡੀ ਅਤੇ ਮਾਲਕ ਅੰਮ੍ਰਿਤਪਾਲ ਸਿੰਘ ਮਾਨ ਲੰਡਨ ਵਿੱਚ ਬਹੁਤ ਮਸ਼ਹੂਰ ਹਨ। 1946 ਵਿੱਚ ਉਹਨਾਂ ਦੇ ਪੜਦਾਦੇ ਨੇ ਯੂਨਾਈਟਿਡ ਕਿੰਗਡਮ ਵਿੱਚ ਪਹਿਲਾ ਪੰਜਾਬੀ ਰੈਸਟੋਰੈਂਟ ਸ਼ੁਰੂ ਕੀਤਾ ਸੀ।ਇਕ ਬਿਆਨ ਮੁਤਾਬਕ ਇਸ ਤੋਂ ਇਲਾਵਾ, ਇੱਕ ਵਕੀਲ ਦੇ ਤੌਰ 'ਤੇ ਉਹਨਾਂ ਨੇ ਅਪਰਾਧ ਅਤੇ ਦੁਖਦਾਈ ਘਟਨਾਵਾਂ ਦੇ ਸੈਂਕੜੇ ਪੀੜਤਾਂ ਨੂੰ ਮੁਫਤ ਸਹਾਇਤਾ ਪ੍ਰਦਾਨ ਕੀਤੀ ਅਤੇ ਛੋਟੇ ਕਾਰੋਬਾਰਾਂ ਅਤੇ ਸੰਸਥਾਵਾਂ ਨੂੰ ਮੁਫ਼ਤ ਕਾਨੂੰਨੀ ਅਤੇ ਵਪਾਰਕ ਸਲਾਹ ਦਿੱਤੀ।
2018 ਦੇ ਅਖੀਰ ਵਿੱਚ ਕਲਾ ਦੇ ਪ੍ਰਤੀ ਉਹਨਾਂ ਦੇ ਨਿੱਜੀ ਪਿਆਰ ਨੇ ਉਹਨਾਂ ਨੂੰ ਬ੍ਰਿਟਿਸ਼ ਪੰਜਾਬੀ ਕਲਾਕਾਰਾਂ ਨੂੰ ਪ੍ਰਦਰਸ਼ਿਤ ਕਰਨ ਲਈ ਇਕ ਸਮਾਜਿਕ ਉੱਦਮ ਸਥਾਪਿਤ ਕਰਨ ਲਈ ਪ੍ਰੇਰਿਤ ਕੀਤਾ ਅਤੇ ਉਹ ਅੰਡਰ ਵਨ ਸਕਾਈ, ਦ ਸੇਵਨ ਡਾਇਲਸ ਟਰੱਸਟ, ਖਾਲਸਾ ਅਕੈਡਮੀਜ਼ ਟਰੱਸਟ ਸਮੇਤ ਕਈ ਹੋਰ ਸੰਸਥਾਵਾਂ ਲਈ ਵਿਸ਼ਵਾਸਯੋਗ ਸਲਾਹਕਾਰ ਹਨ। ਅੰਮ੍ਰਿਤ ਮਾਨ ਨੇ ਕਿਹਾ ਕਿ ਜਦੋਂ ਮੈਨੂੰ ਸਨਮਾਨ ਦੀ ਈਮੇਲ ਸੂਚਨਾ ਮਿਲੀ, ਤਾਂ ਮੈਂ ਹੈਰਾਨ ਰਹਿ ਗਿਆ। ਉਹਨਾਂ ਨੇ ਅੱਗੇ ਕਿਹਾ ਕਿ 'ਆਫਿਸਰ ਆਫ ਦਾ ਆਰਡਰ ਆਫ ਬ੍ਰਿਟਿਸ਼ ਐਂਪਾਇਰ' ਦੀ ਮਾਨਤਾ ਪਰਉਪਕਾਰੀ ਕੰਮ ਜਾਰੀ ਰੱਖਣ ਦੇ ਉਨ੍ਹਾਂ ਦੇ ਇਰਾਦੇ ਨੂੰ ਮਜ਼ਬੂਤ ਕਰੇਗੀ।ਲੈਫਟੀਨੈਂਟ ਕਰਨਲ ਡੇਵਿਡ ਉਟਿੰਗ LLM RWXY ਨੇ ਅੰਮ੍ਰਿਤ ਮਾਨ ਦੇ ਕੰਮ ਦੀ ਸ਼ਲਾਘਾ ਕੀਤੀ। ਯੂਕੇ ਪੰਜਾਬ ਹੈਰੀਟੇਜ ਐਸੋਸੀਏਸ਼ਨ ਦੇ ਪ੍ਰਧਾਨ ਅਮਨਦੀਪ ਮਦਰਾ ਓਬੀਈ ਨੇ ਵੀ ਅੰਮ੍ਰਿਤ ਮਾਨ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ ਅਤੇ ਉਹਨਾਂ ਨੂੰ ਸਨਮਾਨ ਲਈ ਵਧਾਈ ਦਿੱਤੀ।
ਚੀਨ : ਅੰਡਰਗਰਾਊਂਡ ਮਾਰਕੀਟ 'ਚ ਲੱਗੀ ਅੱਗ, 9 ਲੋਕਾਂ ਦੀ ਮੌਤ
NEXT STORY