ਵਾਸ਼ਿੰਗਟਨ— ਦੁਨੀਆ ਵਿਚ ਹਰ ਵਿਅਕਤੀ ਖਰਚ ਦੇ ਨਾਲ-ਨਾਲ ਥੋੜ੍ਹੀ ਬਚੱਤ ਜ਼ਰੂਰ ਕਰਦਾ ਹੈ। ਆਮ ਇਨਸਾਨ ਆਪਣੀ ਮਿਹਨਤ ਦੀ ਕਮਾਈ ਜਾਂ ਤਾਂ ਬੈਂਕ ਵਿਚ ਰੱਖਦਾ ਹੈ ਜਾਂ ਫਿਰ ਕਿਤੇ ਇਨਵੈਸਟ ਕਰ ਦਿੰਦਾ ਹੈ। ਉੱਥੇ ਕੁਝ ਅਮੀਰ ਲੋਕ ਜਿਨ੍ਹਾਂ ਕੋਲ ਕਾਲਾ ਧਨ ਹੁੰਦਾ ਹੈ ਉਹ ਜ਼ਮੀਨ ਅੰਦਰ ਇਸ ਧਨ ਨੂੰ ਅੰਡਰਗ੍ਰਾਊਂਡ ਰੱਖਦੇ ਹਨ।
ਇਨ੍ਹਾਂ ਸਾਰਿਆਂ ਵਿਚ ਕੁਝ ਲੋਕ ਅਜਿਹੇ ਵੀ ਹਨ ਜਿਨ੍ਹਾਂ ਕੋਲ ਨਾ ਤਾਂ ਇੰਨਾ ਸਫੇਦ ਧਨ ਹੁੰਦਾ ਹੈ ਕਿ ਉਹ ਬੈਂਕ ਵਿਚ ਰੱਖਣ, ਨਾ ਹੀ ਉਨ੍ਹਾਂ ਕੋਲ ਇੰਨਾ ਕਾਲ ਧਨ ਹੁੰਦਾ ਹੈ ਕਿ ਘਰ ਦੇ ਤਹਿਖਾਨੇ ਵਿਚ ਲੁਕਾਉਣ। ਇਨ੍ਹਾਂ ਵਿਚੋਂ ਕੁਝ ਲੋਕਾਂ ਨੇ ਆਪਣਾ ਧਨ ਅਜਿਹੀਆਂ ਥਾਵਾਂ 'ਤੇ ਲੁਕੋਇਆ ਕਿ ਬਾਅਦ ਵਿਚ ਉਨ੍ਹਾਂ ਨੂੰ ਪਛਤਾਉਣਾ ਪਿਆ।
1. ਟਾਇਲਟ
ਅਮਰੀਕਾ ਦੇ ਵਪਾਰੀ ਪੈਟ੍ਰਿਕ ਡਿਊਨ ਨੇ ਆਪਣੇ ਟਾਇਲਟ ਵਿਚ ਕਰੀਬ 1 ਕਰੋੜ 20 ਲੱਖ ਰੁਪਏ ਲੁਕੋ ਕੇ ਰੱਖੇ ਸਨ। ਉਸ ਦੇ ਘਰ ਵਿਚ ਕੰਮ ਕਰ ਰਹੇ ਇਕ ਠੇਕੇਦਾਰ ਨੂੰ ਇਹ ਗੱਲ ਪਤਾ ਲੱਗ ਗਈ ਪਰ ਠੇਕੇਦਾਰ ਨੇ 'ਈਮਾਨਦਾਰੀ' ਦਿਖਾਉਂਦੇ ਹੋਏ ਪੈਟ੍ਰਿਕ ਨੂੰ ਦੱਸਿਆ ਕਿ ਉਸ ਨੂੰ ਉਸ ਦਾ ਰਾਜ਼ ਪਤਾ ਚੱਲ ਗਿਆ ਹੈ। ਮਾਮਲਾ ਉਦੋਂ ਵਿਗੜ ਗਿਆ ਜਦੋਂ ਦੋਹਾਂ ਵਿਚਕਾਰ ਪੈਸੇ ਦੀ ਵੰਡ ਨੂੰ ਲੈ ਕੇ ਬਹਿਸ ਛਿੜ ਪਈ। ਦੇਖਦੇ ਹੀ ਦੇਖਦੇ ਕੁੱਲ 21 ਲੋਕਾਂ ਨੂੰ ਇਸ ਬਾਰੇ ਪਤਾ ਲੱਗ ਗਿਆ। ਅਖੀਰ ਇਨ੍ਹਾਂ ਸਾਰਿਆਂ ਵਿਚ ਪੈਸਿਆਂ ਦੀ ਵੰਡ ਕਰ ਮਾਮਲੇ ਨੂੰ ਸ਼ਾਂਤ ਕੀਤਾ ਗਿਆ।
2. ਸੈਂਡਲ ਦੀ ਹੀਲ
ਅਮਰੀਕਾ ਦੇ ਕੋਲੰਬੀਆ ਵਿਚ ਹਵਾਈ ਅੱਡੇ 'ਤੇ ਇਕ ਔਰਤ ਦੇ ਪਰਸ ਵਿਚੋਂ ਸਾਢੇ 4 ਲੱਖ ਰੁਪਏ ਬਰਾਮਦ ਕੀਤੇ ਗਏ। ਜਾਂਚ ਦੌਰਾਨ ਪੁਲਸ ਨੂੰ ਉਸ 'ਤੇ ਸ਼ੱਕ ਹੋਇਆ ਅਤੇ ਉਸ ਦੀ ਪੂਰੀ ਜਾਂਚ ਕੀਤੀ ਗਈ। ਪੁਲਸ ਅਤੇ ਹਵਾਈ ਅੱਡੇ ਦੇ ਅਧਿਕਾਰੀ ਉਦੋਂ ਹੈਰਾਨ ਰਹਿ ਗਏ ਜਦੋਂ ਇਸ ਔਰਤ ਦੀ ਸੈਂਡਲ ਦੀ ਹੀਲ ਵਿਚੋਂ 500 ਨੋਟ ਬਰਾਮਦ ਕੀਤੇ ਗਏ। ਇਨ੍ਹਾਂ ਨੋਟਾਂ ਦੀ ਕੀਮਤ 50,000 ਯੂਰੋ (ਕਰੀਬ 1 ਕਰੋੜ 15 ਲੱਖ ) ਸੀ।
3. ਪੇਟ
ਅਮਰੀਕਾ ਦੇ ਕੋਲੰਬੀਆ ਵਿਚ ਰਹਿਣ ਵਾਲੀ ਸੈਂਡਰਾ ਮਿਲੇਨਾ ਅਲਮੇਡਾ ਨੂੰ ਜਦੋਂ ਪਤੀ ਦੀ ਬੇਵਫਾਈ ਦਾ ਪਤਾ ਚੱਲਿਆ ਤਾਂ ਉਸ ਨੇ ਫੈਸਲਾ ਕੀਤਾ ਕਿ ਉਹ ਉਸ ਤੋਂ ਵੱਖ ਹੋ ਜਾਵੇਗੀ। ਘਰ ਵਿਚ ਰੱਖੇ ਪੈਸੇ ਪਤੀ ਦੇ ਹੱਥ ਨਾ ਆਉਣ, ਇਸ ਲਈ ਉਸ ਨੇ ਸਾਰੇ ਨੋਟ ਖਾ ਲਏ। ਹਾਲਾਂਕਿ ਬਾਅਦ ਵਿਚ ਉਸ ਦੇ ਪੇਟ ਵਿਚ ਤੇਜ਼ ਦਰਦ ਹੋਇਆ ਅਤੇ ਉਸ ਨੂੰ ਹਸਪਤਾਲ ਦਾਖਿਲ ਹੋਣਾ ਪਿਆ।
4. ਟਾਇਲਟ ਪੇਪਰ
ਕਈ ਲੋਕ ਅਜਿਹੇ ਵੀ ਹਨ ਜੋ ਟਾਇਲਟ ਪੇਪਰ ਵਿਚ ਪੈਸੇ ਲੁਕਾਉਂਦੇ ਹਨ। ਇਕ ਲੜਕਾ ਇਸ ਮਾਮਲੇ ਵਿਚ ਫੜਿਆ ਗਿਆ। ਉਸ ਨੇ ਨਾਂ ਨਾ ਦੱਸਣ ਦੀ ਸ਼ਰਤ 'ਤੇ ਦੱਸਿਆ ਕਿ ਨੋਟਾਂ ਨੂੰ ਲੁਕਾਉਣ ਲਈ ਪਹਿਲਾਂ ਉਸ ਨੇ ਗੂੰਦ ਦੀ ਮਦਦ ਨਾਲ ਨੋਟਾਂ ਨੂੰ ਚਿਪਕਾ ਕੇ ਇਕ ਲੜੀ ਬਣਾਈ, ਫਿਰ ਟਾਇਲਟ ਪੇਪਰ ਦਾ ਰੋਲ ਖਾਲੀ ਕੀਤਾ, ਉਸ ਵਿਚ ਪਹਿਲੇ ਨੋਟ ਦੀ ਲੜੀ ਰੋਲ ਕੀਤੀ ਅਤੇ ਫਿਰ ਉੱਪਰੋਂ ਟਾਇਲਟ ਪੇਪਰ ਲਪੇਟ ਦਿੱਤਾ। ਉਸ ਨੇ ਦੱਸਿਆ ਕਿ ਨੋਟਾਂ ਵਾਲੇ ਇਸ ਟਾਇਲਟ ਪੇਪਰ ਨੂੰ ਉਸ ਨੇ ਕਮੋਡ ਨੇੜੇ ਹੋਲਡਰ ਵਿਚ ਟੰਗ ਦਿੱਤਾ। ਕਈ ਲੋਕਾਂ ਨੇ ਇਸ ਟਾਇਲਟ ਪੇਪਰ ਦੀ ਵਰਤੋਂ ਕੀਤੀ ਪਰ ਕਾਫੀ ਦਿਨਾਂ ਬਾਅਦ ਉਨ੍ਹਾਂ ਨੂੰ ਸੱਚਾਈ ਦਾ ਪਤਾ ਚੱਲਿਆ।
ਇਸ ਪਾਣੀ ਵਾਲੀ ਬੋਤਲ ਦੀ ਕੀਮਤ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼
NEXT STORY