ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਵਿਕਸਿਤ ਦੇਸ਼ਾਂ ਵਿੱਚ ਵੀ ਕਈ ਲੋਕ ਅਜਿਹੇ ਹੁੰਦੇ ਹਨ ਜੋ ਮਿਹਨਤ ਨਾ ਕਰਕੇ ਚੋਰੀ ਦਾ ਰਾਸਤਾ ਅਪਣਾਉਂਦੇ ਹਨ। ਅਜਿਹਾ ਹੀ ਇੱਕ ਮਾਮਲਾ ਸਕਾਟਲੈਂਡ ਦੇ ਇੱਕ ਉਲੰਪਿਕ ਸਿਖਲਾਈ ਕੇਂਦਰ ਦਾ ਸਾਹਮਣੇ ਆਇਆ ਹੈ ਜਿੱਥੇ ਚੋਰਾਂ ਨੇ ਸਕਾਟਲੈਂਡ ਦੇ ਵਿਸ਼ੇਸ਼ ਓਲੰਪਿਕ ਸਾਇਕਲ ਸਵਾਰਾਂ ਦੇ 20,000 ਪੌਂਡ ਤੋਂ ਜਿਆਦਾ ਮੁੱਲ ਦੇ ਸਾਇਕਲ ਚੋਰੀ ਕੀਤੇ ਹਨ, ਜੋ ਖਿਡਾਰੀਆਂ ਨੇ ਖੁਦ ਹੀ ਖਰੀਦੇ ਸਨ।

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ : ਯੂਨੀਵਰਸਿਟੀ 'ਚ ਇਮਾਰਤ ਢਹਿ ਢੇਰੀ, ਘੱਟੋ ਘੱਟ 1 ਦੀ ਮੌਤ
ਇਹ ਸਾਰੇ ਸਾਇਕਲ ਇੱਕ ਸਮੁੰਦਰੀ ਜਹਾਜ਼ ਦੇ ਕੰਟੇਨਰ ਵਿਚ ਰੱਖੇ ਹੋਏ ਸਨ ਅਤੇ ਚੋਰਾਂ ਨੇ ਜ਼ਹਾਜ਼ ਦੇ ਕੰਟੇਨਰ ਨੂੰ ਕੱਟ ਕੇ ਸਾਰੇ ਸਾਇਕਲਾਂ ਨੂੰ ਨਿਸ਼ਾਨਾ ਬਣਾਇਆ। ਇਹਨਾ ਵਿੱਚੋਂ ਕੁਝ ਸਾਇਕਲਾਂ ਦਾ ਮੁੱਲ £5000 ਤੋਂ ਜ਼ਿਆਦਾ ਦੱਸਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਸਕਾਟਲੈਂਡ ਵੈਸਟ ਦੇ ਚਾਰ ਸਾਈਕਲਿਸਟਾਂ ਦੀ ਚੋਣ 2019 ਵਿੱਚ ਅਬੂਧਾਬੀ ਵਿੱਚ ਆਯੋਜਿਤ ਖੇਡਾਂ ਲਈ ਕੀਤੀ ਗਈ ਸੀ ਅਤੇ ਇਸ ਟੀਮ ਨੇ ਐਸ਼ਟਨ ਅੰਡਰ ਲਾਈਮ ਵਿੱਚ ਸਾਲ 2019 ਦੇ ਰਾਸ਼ਟਰੀ ਸਾਈਕਲਿੰਗ ਮੁਕਾਬਲੇ ਵਿੱਚ ਵੀ 11 ਤਮਗੇ ਜਿੱਤੇ ਸਨ। ਇਸ ਚੋਰੀ ਦੀ ਘਟਨਾ ਦੇ ਸੰਬੰਧ ਵਿੱਚ ਪੁੱਛਗਿੱਛ ਫਿਲਹਾਲ ਅਜੇ ਜ਼ਾਰੀ ਹੈ।
ਆਸਟ੍ਰੇਲੀਆ : ਯੂਨੀਵਰਸਿਟੀ 'ਚ ਇਮਾਰਤ ਢਹਿ ਢੇਰੀ, 1 ਵਿਅਕਤੀ ਦੀ ਮੌਤ ਦਾ ਖ਼ਦਸ਼ਾ
NEXT STORY