ਬ੍ਰਸਲਸ (ਭਾਸ਼ਾ)- ਯੂਰਪੀ ਯੂਨੀਅਨ (ਈ. ਯੂ.) ਨੇ ਕੋਰੋਨਾ ਵਾਇਰਸ ਦੇ ਨਵੇਂ ਰੂਪ ਓਮੀਕ੍ਰੋਨ ਨੂੰ ਫੈਲਣ ਤੋਂ ਰੋਕਣ ਦੀ ਉਮੀਦ ’ਚ ਦੱਖਣ ਅਫਰੀਕਾ ਤੋਂ ਆਉਣ ਵਾਲੀਆਂ ਉਡਾਣਾਂ ’ਤੇ ਲਾਈਆਂ ਗਈਆਂ ਯਾਤਰਾ ਪਾਬੰਦੀਆਂ ਨੂੰ ਲਗਭਗ ਇਕ ਮਹੀਨੇ ਬਾਅਦ ਸੋਮਵਾਰ ਨੂੰ ਹਟਾ ਦਿੱਤਾ। ਓਮੀਕ੍ਰੋਨ ਦੀ ਪਛਾਣ ਸਭ ਤੋਂ ਪਹਿਲਾਂ ਪਿਛਲੇ ਸਾਲ ਨਵੰਬਰ ਦੇ ਅੰਤ ’ਚ ਦੱਖਣ ਅਫਰੀਕਾ ’ਚ ਹੀ ਹੋਈ ਸੀ। ਇਸ ਤੋਂ ਬਾਅਦ 27 ਦੇਸ਼ਾਂ ਦੇ ਸੰਗਠਨ ਨੇ ਉਸ ਖੇਤਰ ਤੋਂ ਆਉਣ ਵਾਲੇ ਯਾਤਰੀਆਂ ’ਤੇ ਪਾਬੰਦੀ ਲਾ ਦਿੱਤੀ ਸੀ।
ਓਮੀਕ੍ਰੋਨ ਕਾਰਨ ਦੱਖਣ ਅਫਰੀਕਾ ’ਚ ਇਨਫੈਕਸ਼ਨ ਦੇ ਮਾਮਲੀਆਂ ’ਚ ਤੇਜ਼ੀ ਨਾਲ ਵਾਧਾ ਹੋਇਆ ਸੀ। ਕੋਰੋਨਾ ਦੇ ਇਸ ਰੂਪ ਕਾਰਨ ਈ. ਯੂ. ਸਮੇਤ ਦੁਨੀਆਭਰ ਦੇ ਕਈ ਦੇਸ਼ਾਂ ’ਚ ਇਨਫੈਕਸ਼ਨ ਦੇ ਮਾਮਲਿਆਂ ’ਚ ਵਾਧਾ ਹੋਇਆ। ਈ. ਯੂ. ਦੇ ਪ੍ਰਧਾਨ ਫ਼ਰਾਂਸ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਯੂਨੀਅਨ ਨੇ ਦੱਖਣ ਅਫਰੀਕੀ ਦੇਸ਼ਾਂ ਤੋਂ ਹਵਾਈ ਯਾਤਰਾ ਬਹਾਲ ਕਰਨ ਦੀ ਆਗਿਆ ਦੇਣ ’ਤੇ ਸਹਿਮਤੀ ਪ੍ਰਗਟਾਈ ਹੈ।
ਮਹਿੰਗਾਈ ਦੀ ਮਾਰ: ਇਸ ਦੇਸ਼ ’ਚ 700 ਰੁਪਏ ਕਿਲੋ ਹਰੀ ਮਿਰਚ, 200 ਰੁਪਏ ਕਿਲੋ ਮਿਲ ਰਹੇ ਆਲੂ
NEXT STORY