ਵਾਸ਼ਿੰਗਟਨ — ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇਨਾਂ ਦਿਨੀਂ ਮੈਕਸੀਕੋ ਸਰਹੱਦ 'ਤੇ ਕੰਧ ਬਣਾਉਣ ਲਈ ਅੜੇ ਹੋਏ ਹਨ। ਇਸ ਤੋਂ ਇਲਾਵਾ ਉਹ ਅਮਰੀਕਾ ਆਉਣ ਵਾਲੇ ਰਫਿਊਜ਼ੀਆਂ ਦੇ ਮੁੱਦੇ 'ਤੇ ਅਧਿਕਾਰੀਆਂ ਨਾਲ ਮੀਟਿੰਗ ਵੀ ਕਰ ਰਹੇ ਹਨ। ਟਰੰਪ ਇਸੇ ਮੁੱਦੇ 'ਤੇ ਜਦੋਂ ਅਧਿਕਾਰੀਆਂ ਨਾਲ ਗੱਲ ਕਰ ਰਹੇ ਸਨ ਤਾਂ ਉਨ੍ਹਾਂ ਨੇ ਪੁੱਛਿਆ ਕਿ ਏਜੰਸੀਆਂ ਨੇ ਇਸ ਹਫਤੇ ਪਾਕਿਸਤਾਨ ਤੋਂ ਆਉਣ ਵਾਲੇ ਕਿੰਨੇ ਰਫਿਊਜ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਗੈਰ-ਕਾਨੂੰਨੀ ਤੌਰ 'ਤੇ ਅਮਰੀਕਾ 'ਚ ਦਾਖਲ ਹੋਏ ਹਨ। ਟਰੰਪ ਦਾ ਇਹ ਸਵਾਲ ਮੈਕਸੀਕੋ ਬਾਰਡਰ ਦੇ ਜ਼ਰੀਏ ਦੇਸ਼ 'ਚ ਦਾਖਲ ਹੋਏ ਵਾਲੇ ਦੱਖਣੀ ਏਸ਼ੀਆਈ ਨਾਗਰਿਕਾਂ ਦੇ ਮੱਦੇਨਜ਼ਰ ਸੀ।
ਟਰੰਪ ਨੇ ਪਾਕਿਸਤਾਨ ਤੋਂ ਆਉਣ ਵਾਲੇ ਗੈਰ-ਕਾਨੂੰਨੀ ਰਫਿਊਜ਼ੀਆਂ ਦੇ ਬਾਰੇ 'ਚ ਏਜੰਸੀਆਂ ਤੋਂ ਉਸ ਸਮੇਂ ਸਵਾਲ ਕੀਤਾ ਜਦੋਂ ਅਧਿਕਾਰੀ ਉਨਾਂ ਦੇਸ਼ਾਂ ਦੇ ਬਾਰੇ 'ਚ ਉਨ੍ਹਾਂ ਨੂੰ ਦੱਸ ਰਹੇ ਸਨ, ਜਿਥੋਂ ਸਭ ਤੋਂ ਜ਼ਿਆਦਾ ਰਫਿਊਜ਼ੀਆਂ ਨੂੰ ਇਕ ਦਿਨ ਪਹਿਲਾਂ ਹੀ ਗ੍ਰਿਫਤਾਰ ਕੀਤਾ ਗਿਆ ਸੀ। ਏਜੰਸੀ ਦੇ ਇਕ ਅਧਿਕਾਰੀ ਵੱਲੋਂ ਟਰੰਪ ਨੂੰ ਦੱਸਿਆ ਗਿਆ ਕਿ ਹੁਣ ਤੱਕ 41 ਵੱਖ-ਵੱਖ ਦੇਸ਼ਾਂ ਦੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸ਼ੁੱਕਰਵਾਰ ਨੂੰ ਸੈਂਟ੍ਰਲ ਅਮਰੀਕਾ ਅਤੇ ਮੈਕਸੀਕੋ ਦੇ 133 ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ, ਜਿਨ੍ਹਾਂ 'ਚੋਂ ਕੁਝ ਭਾਰਤ ਦੇ ਵੀ ਹਨ। ਕੁਝ ਪਾਕਿਸਤਾਨ ਦੇ ਅਤੇ ਕੁਝ ਰੋਮਾਨੀਆ ਤੋਂ ਵੀ ਹਨ। ਇਸ ਤੋਂ ਬਾਅਦ ਟਰੰਪ ਨੇ ਸਵਾਲ ਕੀਤਾ ਕਿ ਪਾਕਿਸਤਾਨ ਤੋਂ ਕਿੰਨੇ ਲੋਕ ਹਨ?
ਮੈਕਸੀਕੋ 'ਤੇ ਕੰਧ ਬਣਾਉਣ ਕਾਰਨ ਅਮਰੀਕਾ 'ਚ ਸ਼ੱਟਡਾਊਨ ਪਿਛਲੇ 21 ਦਿਨਾਂ ਤੋਂ ਜਾਰੀ ਹੈ। ਅਮਰੀਕੀ ਇਤਿਹਾਸ 'ਚ ਇਹ ਪਹਿਲਾ ਮੌਕਾ ਹੈ ਜਦੋਂ ਸ਼ੱਟਡਾਊਨ ਇੰਨੇ ਜ਼ਿਆਦਾ ਦਿਨਾਂ ਤੱਕ ਚੱਲਿਆ ਹੈ। ਟਰੰਪ ਨੇ ਸਾਫ ਕਰ ਦਿੱਤਾ ਹੈ ਕਿ ਜਦ ਤੱਕ ਅਮਰੀਕੀ ਕਾਂਗਰਸ ਕੰਧ ਬਣਾਉਣ ਲਈ ਫੰਡ ਨਹੀਂ ਦਿੰਦੀ ਉਦੋਂ ਤੱਕ ਸ਼ੱਟਡਾਊਨ ਜਾਰੀ ਰਹੇਗਾ। ਟਰੰਪ ਨੂੰ ਕੰਧ ਬਣਾਉਣ ਲਈ 5.7 ਬਿਲੀਅਨ ਡਾਲਰ ਦਾ ਫੰਡ ਦੀ ਲੋੜ ਹੈ। ਟਰੰਪ ਨੇ ਚੋਣ ਪ੍ਰਚਾਰ 'ਚ ਹਾਲਾਂਕਿ ਦਾਅਵਾ ਕੀਤਾ ਸੀ ਕਿ ਇਸ ਸਰਹੱਦੀ ਕੰਧ ਲਈ ਸਾਰਾ ਫੰਡ ਉਹ ਖੁਦ ਦੇਣਗੇ। ਟਰੰਪ ਨੇ ਹਾਲ ਹੀ ਦੇ ਕੁਝ ਦਿਨਾਂ 'ਚ ਕਿਹਾ ਹੈ ਕਿ ਜੇਕਰ ਕਾਂਗਰਸ ਨੇ ਫੰਡ ਨਹੀਂ ਦਿੱਤਾ ਤਾਂ ਫਿਰ ਉਹ ਨੈਸ਼ਨਲ ਐਮਰਜੰਸੀ ਐਲਾਨ ਕਰ ਸਕਦੇ ਹਨ।
ਮੈਸੋਡੋਨੀਆ ਨੇ ਦੇਸ਼ ਦਾ ਨਾਂ ਬਦਲ ਕੇ ਰੱਖਿਆ 'ਰਿਪਬਿਲਕਨ ਆਫ ਨਾਰਥ ਮੈਸੇਡੋਨੀਆ'
NEXT STORY