ਬਾਲੀ (ਬਿਊਰੋ) ਕੁਦਰਤ ਵਿਚ ਮਨ ਨੂੰ ਮੋਹ ਲੈਣ ਵਾਲੇ ਸ਼ਾਨਦਾਰ ਨਜ਼ਾਰੇ ਪਾਏ ਜਾਂਦੇ ਹਨ। ਅਜਿਹਾ ਹੀ ਇਕ ਸ਼ਾਨਦਾਰ ਨਜ਼ਾਰਾ ਇੰਡੋਨੇਸ਼ੀਆ ਵਿਚ ਵੀ ਹੈ, ਜੋ ਸੈਲਾਨੀਆਂ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਹੈ। ਅਸਲ ਵਿਚ ਇਹ 'ਡਾਂਸਿੰਗ ਟ੍ਰੀ' ਹਨ। ਅੱਜ ਅਸੀਂ ਤੁਹਾਨੂੰ ਇਹਨਾਂ ਬਾਰੇ ਦੱਸਣ ਜਾ ਰਹੇ ਹਾਂ।
ਇਹ ਹਨ ਡਾਂਸਿੰਗ ਟ੍ਰੀ
ਇਹ ਰੁੱਖ ਸੁੰਬਾ ਟਾਪੂ 'ਤੇ ਮੌਜੂਦ ਹਨ ਜੋ ਕਿ ਬਹੁਤ ਸਾਰੀਆਂ ਚੀਜ਼ਾਂ ਲਈ ਮਸ਼ਹੂਰ ਹੈ। ਸਭ ਤੋਂ ਪਹਿਲਾਂ ਇਹ ਆਪਣੀ ਕੁਦਰਤੀ ਸੁੰਦਰਤਾ ਕਾਰਨ ਲੋਕਾਂ ਨੂੰ ਆਕਰਸ਼ਿਤ ਕਰਦਾ ਹੈ ਪਰ ਇਹ ਖੂਬਸੂਰਤ ਰੁੱਖ ਇਸ ਜਗ੍ਹਾ ਨੂੰ ਹੋਰ ਵੀ ਖਾਸ ਬਣਾਉਂਦੇ ਹਨ। ਇਨ੍ਹਾਂ ਰੁੱਖਾਂ ਨੂੰ ਮੈਂਗਰੋਵ ਰੁੱਖ ਕਿਹਾ ਜਾਂਦਾ ਹੈ। ਇਨ੍ਹਾਂ ਦੀ ਬਣਤਰ ਨੂੰ ਦੇਖ ਕੇ ਲੋਕ ਇਸ ਨੂੰ 'ਨੱਚਣ ਵਾਲੇ ਰੁੱਖ' ਮਤਲਬ ਡਾਂਸਿੰਗ ਟ੍ਰੀ ਕਹਿਣ ਲੱਗ ਪਏ। ਜਦੋਂ ਵੀ ਸੂਰਜ ਚੜ੍ਹਦਾ ਜਾਂ ਡੁੱਬਦਾ ਹੈ ਤਾਂ ਰੁੱਖਾਂ ਕਾਰਨ ਸਮੁੰਦਰੀ ਕਿਨਾਰਾ ਹੋਰ ਵੀ ਖੂਬਸੂਰਤ ਹੋ ਜਾਂਦਾ ਹੈ।
ਸੈਲਾਨੀਆਂ ਦੀ ਪਸੰਦੀਦਾ ਜਗ੍ਹਾ
ਇੱਥੇ ਘੁੰਮਣ ਆਉਣ ਵਾਲੇ ਸੈਲਾਨੀਆਂ ਲਈ ਫੋਟੋਆਂ ਖਿੱਚਣ ਲਈ ਇਹ ਸਭ ਤੋਂ ਪਸੰਦੀਦਾ ਸਥਾਨਾਂ ਵਿੱਚੋਂ ਇੱਕ ਹੈ। ਇਹ ਰੁੱਖ ਬੀਚ 'ਤੇ ਸਥਿਤ ਹਨ ਅਤੇ ਇਨ੍ਹਾਂ ਦੀ ਸ਼ਕਲ ਅਜਿਹੀ ਹੈ ਕਿ ਅਜਿਹਾ ਲੱਗਦਾ ਹੈ ਕਿ ਇਹ ਨੱਚਦੇ ਹੋਏ ਜੰਮ ਗਏ ਹਨ।
ਬਾਕੀ ਰੁੱਖਾਂ ਨਾਲੋਂ ਵੱਖ ਹੈ ਆਕਾਰ
ਇਹਨਾਂ ਰੁੱਖਾਂ ਦੀ ਸ਼ਕਲ ਦੂਜੇ ਰੁੱਖਾਂ ਨਾਲੋਂ ਵੱਖਰੀ ਹੁੰਦੀ ਹੈ। ਖਾਸ ਕਰਕੇ ਇਨ੍ਹਾਂ ਦੀਆਂ ਟਾਹਣੀਆਂ ਆਮ ਰੁੱਖਾਂ ਨਾਲੋਂ ਵੱਖਰੀਆਂ ਹੁੰਦੀਆਂ ਹਨ। ਇਨ੍ਹਾਂ ਦੀਆਂ ਟਾਹਣੀਆਂ ਲੰਬੀਆਂ ਅਤੇ ਜੜ੍ਹਾਂ ਵਰਗੀਆਂ ਹੁੰਦੀਆਂ ਹਨ। ਇਸ ਦੇ ਨਾਲ ਹੀ ਇਨ੍ਹਾਂ ਦੀਆਂ ਜੜ੍ਹਾਂ ਸਿੱਧੀਆਂ ਅਤੇ ਪਤਲੀਆਂ ਹੁੰਦੀਆਂ ਹਨ।
ਪੜ੍ਹੋ ਇਹ ਅਹਿਮ ਖ਼ਬਰ -'ਦੁਨੀਆ ਦੀ ਛੱਤ' 'ਤੇ ਚੀਨ ਬਣਾ ਰਿਹਾ ਤਾਰਾਮੰਡਲ, ਸਪੇਸ ਤਕਨਾਲੋਜੀ 'ਚ ਨਿਕਲਿਆ ਅੱਗੇ (ਵੀਡੀਓ)
ਲਹਿਰਾਂ ਕਾਰਨ ਜੜ੍ਹਾਂ ਆ ਜਾਂਦੀਆਂ ਹਨ ਬਾਹਰ
ਸਮੁੰਦਰੀ ਲਹਿਰਾਂ ਕਾਰਨ ਇਨ੍ਹਾਂ ਰੁੱਖਾਂ ਦੀਆਂ ਜੜ੍ਹਾਂ ਬਾਹਰ ਆ ਜਾਂਦੀਆਂ ਹਨ, ਜੋ ਦੇਖਣ ਵਿਚ ਬਹੁਤ ਸੁੰਦਰ ਲੱਗਦੀਆਂ ਹਨ। ਦੁਨੀਆ ਭਰ ਤੋਂ ਫੋਟੋਗ੍ਰਾਫਰ ਇਨ੍ਹਾਂ ਰੁੱਖਾਂ ਦੀ ਫੋਟੋ ਖਿੱਚਣ ਲਈ ਪਹੁੰਚਦੇ ਹਨ। ਇਹ ਤਸਵੀਰਾਂ ਫੋਟੋਗ੍ਰਾਫਰ ਡੇਨੀਅਲ ਕੋਰਡਨ ਨੇ ਲਈਆਂ ਅਤੇ ਨੇਚਰ ਨੇ ਆਪਣੇ ਇੰਸਟਾਗ੍ਰਾਮ 'ਤੇ ਅਪਲੋਡ ਕੀਤੀਆਂ ਹਨ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੀ ਬਰਸੀ ਸਮੇਂ ਫਰਿਜ਼ਨੋ ਵਿਖੇ ਹੋਏ ਵਿਸ਼ੇਸ਼ ਸਮਾਗਮ
NEXT STORY