ਸਿਡਨੀ (ਸਨੀ ਚਾਂਦਪੁਰੀ):- ਭੂਰੀਵਾਲੇ ਗਰੀਬਦਾਸੀ ਭੇਖ ਦੇ ਤੀਸਰੇ ਗੱਦੀਨਸ਼ੀਨ ਕਰਮ-ਯੋਗੀ, ਗਊ, ਗਰੀਬ ਕੰਨਿਆਂ ਦੇ ਰਾਖੇ ਸਤਿਗੁਰੂ ਬ੍ਰਹਮਾ ਨੰਦ ਜੀ ਭੂਰੀਵਾਲੇ ਗਊਆਂ ਵਾਲਿਆਂ ਦੇ 22ਵੇਂ ਨਿਰਵਾਣ ਦਿਵਸ ਤੇ ਦੇਸ਼ਾਂ ਵਿਦੇਸ਼ਾਂ ਵਿੱਚੋਂ ਸੰਗਤ ਨੇ ਮਹਾਰਾਜ ਜੀ ਦੇ ਚਰਨਾਂ ਨਤਮਸਤਕ ਹੋ ਆਸ਼ੀਰਵਾਦ ਲੈ ਰਹੀਆਂ ਹਨ। ਮਹਾਰਾਜ ਗਊਆਂ ਵਾਲਿਆਂ ਦੇ 22ਵੇਂ ਨਿਰਵਾਣ ਦਿਵਸ ਸੰਬੰਧੀ ਹਰ ਸਾਲ ਦੀ ਤਰ੍ਹਾਂ ਚੌਥੇ ਅਤੇ ਮੌਜੂਦਾ ਗੱਦੀਨਸ਼ੀਨ ਮਹਾਰਾਜ ਚੇਤਨਾ ਨੰਦ ਜੀ ਭੂਰੀਵਾਲਿਆਂ ਦੀ ਸਰਪ੍ਰਸਤੀ ਹੇਠ ਬ੍ਰਹਮਸਰੂਪ ਧਾਮ ਪੋਜੇਵਾਲ ਵਿਖੇ 29 ਅਪ੍ਰੈਲ ਤੋਂ ਜਗਤਗੁਰੂ ਸਤਿਗੁਰੂ ਗਰੀਬਦਾਸ ਮਹਾਰਾਜ ਜੀ ਦੀ ਅੰਮ੍ਰਿਤਮਈ ਬਾਣੀ ਦੇ ਪਾਠ ਅਰੰਭ ਕੀਤੇ ਗਏ ਹਨ।
ਪੜ੍ਹੋ ਇਹ ਅਹਿਮ ਖ਼ਬਰ- ਸਲੋਹ ‘ਚ ਖ਼ਾਲਸਾ ਸਾਜਨਾ ਦਿਵਸ ‘ਤੇ ਸਜਾਇਆ ਗਿਆ ਨਗਰ ਕੀਰਤਨ, ਪੁਲਸ ਨੇ ਕੀਤੇ ਸਖ਼ਤ ਸੁਰੱਖਿਆ ਪ੍ਰਬੰਧ
1 ਮਈ ਨੂੰ ਬਾਣੀ ਦੇ ਭੋਗ ਪਾਏ ਜਾਣਗੇ। ਇਸ ਮੌਕੇ ਵਿਦੇਸ਼ਾਂ ਵਿੱਚ ਵੱਸਦੀ ਭੂਰੀਵਾਲੇ ਸੰਪਰਦਾਇ ਦੀ ਨਾਮ ਲੇਵਾ ਸੰਗਤ ਵੱਲੋਂ ਮਹਾਰਾਜ ਜੀ ਦੇ ਨਿਰਵਾਣ ਦਿਵਸ 'ਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਭੂਰੀਵਾਲੇ ਭੇਖ ਦੇ ਤੀਸਰੇ ਗੁਰੂ ਮਹਾਰਾਜ ਗਊਆਂ ਵਾਲਿਆਂ ਦੇ ਲੋਕਭਲਾਈ ਦੇ ਕਾਰਜਾਂ ਨੂੰ ਹਮੇਸ਼ਾ ਹੀ ਯਾਦ ਕੀਤਾ ਜਾਵੇਗਾ। ਮਹਾਰਾਜ ਜੀ ਵੱਲੋਂ ਜੋ ਕੰਢੀ, ਬੀਤ ਦੂਣੀ ਦੇ ਇਲਾਕਿਆਂ ਵਿੱਚ ਹਸਪਤਾਲ, ਕਾਲਜ ਅਤੇ ਗਊਸਾਲਾਵਾਂ ਦਾ ਨਿਰਮਾਣ ਕਰਵਾਇਆ ਗਿਆ। ਉਨ੍ਹਾਂ ਦੇ ਸਮਾਜ ਭਲਾਈ ਕਾਰਜਾਂ ਅਤੇ ਕੁੜੀਆਂ ਦੀ ਸਿੱਖਿਆ ਵਿੱਚ ਕੀਤੇ ਕ੍ਰਾਂਤੀਕਾਰੀ ਯਤਨਾਂ ਨੂੰ ਲੋਕ ਹਮੇਸ਼ਾ ਯਾਦ ਕਰਦੇ ਰਹਿਣਗੇ। ਮਹਾਰਾਜ ਜੀ ਦੇ ਨਿਰਵਾਣ ਦਿਵਸ 'ਤੇ ਵਿਦੇਸ਼ਾਂ ਵਿੱਚ ਵੱਸਦੀ ਸੰਗਤ ਵੱਲੋਂ ਮਹਾਰਾਜ ਜੀ ਦੇ ਚਰਨਾਂ ਵਿੱਚ ਕੋਟਿਨ ਕੋਟ ਪ੍ਰਣਾਮ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਕੀਨੀਆ 'ਚ ਬੰਨ੍ਹ ਟੁੱਟਣ ਨਾਲ ਮਚੀ ਤਬਾਹੀ, 40 ਲੋਕਾਂ ਨੇ ਗੁਆਈ ਜਾਨ
NEXT STORY