ਟੈਕਸਾਸ : ਵੈਲੇਨਟਾਈਨ ਡੇਅ 'ਚ ਸਿਰਫ਼ ਇਕ ਦਿਨ ਬਚਿਆ ਹੈ। ਦੁਨੀਆ ਭਰ ਦੇ ਪ੍ਰੇਮੀ ਇਸ ਦਿਨ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ ਪਰ ਟੁੱਟੇ ਦਿਲ ਵਾਲੇ ਲੋਕਾਂ ਲਈ ਇਹ ਦਿਨ ਬਹੁਤ ਦੁੱਖ ਭਰਿਆ ਹੁੰਦਾ ਹੈ। ਅਮਰੀਕਾ ਦੇ ਟੈਕਸਾਸ 'ਚ ਸਥਿਤ San Antonio Zoo (ਸੈਨ ਐਂਟੋਨੀਓ ਚਿੜੀਆਘਰ) ਨੇ ਨਿਰਾਸ਼ ਪ੍ਰੇਮੀਆਂ ਲਈ ਇਕ ਵਿਸ਼ੇਸ਼ ਪਹਿਲ ਸ਼ੁਰੂ ਕੀਤੀ ਹੈ, ਜਿਸ ਦਾ ਨਾਂ 'ਕ੍ਰਾਈ ਮੀ ਏ ਕਾਕਰੋਚ' ਹੈ। ਇਸ ਰਾਹੀਂ ਚਿੜੀਆਘਰ ਦਾਨ ਇਕੱਠਾ ਕਰਦਾ ਹੈ ਜਿਸ ਦੀ ਵਰਤੋਂ ਜੰਗਲੀ ਜੀਵਾਂ ਦੀ ਸੰਭਾਲ ਲਈ ਕੀਤੀ ਜਾਵੇਗੀ। ਇਸ ਵਿੱਚ 5 ਤੋਂ 25 ਡਾਲਰ ਦਾਨ ਵਜੋਂ ਦੇਣੇ ਪੈਂਦੇ ਹਨ। ਪ੍ਰਤੀਯੋਗੀ ਇੱਕ ਕਾਕਰੋਚ, ਚੂਹਾ ਜਾਂ ਕਿਸੇ ਵੀ ਸਬਜ਼ੀ ਨੂੰ ਆਪਣੇ ਸਾਬਕਾ ਪ੍ਰੇਮੀ ਜਾਂ ਪ੍ਰੇਮਿਕਾ ਦਾ ਨਾਮ ਦੇ ਸਕਦੇ ਹਨ ਅਤੇ ਫਿਰ ਇਨ੍ਹਾਂ ਨੂੰ ਚਿੜੀਆਘਰ ਵਿੱਚ ਰਹਿਣ ਵਾਲੇ ਜਾਨਵਰਾਂ ਨੂੰ ਖੁਆਇਆ ਜਾਵੇਗਾ।
ਇਹ ਵੀ ਪੜ੍ਹੋ: ਬਲਾਤਕਾਰੀਆਂ ਦੀ ਹੁਣ ਖੈਰ ਨਹੀਂ, ਪਾਸ ਹੋਇਆ ਅਹਿਮ ਕਾਨੂੰਨ, ਦੋਸ਼ੀਆਂ ਨੂੰ ਮਿਲੇਗੀ ਇਹ ਸਜ਼ਾ
ਚਿੜੀਆਘਰ ਦੀ ਤਰਫੋਂ ਵੈੱਬਸਾਈਟ 'ਤੇ ਕਿਹਾ ਗਿਆ ਹੈ ਕਿ ਵੈਲੇਨਟਾਈਨ ਡੇਅ 'ਤੇ ਕਾਕਰੋਚ ਨੂੰ ਆਪਣੇ ਸਾਬਕਾ ਪ੍ਰੇਮੀ ਜਾਂ ਪ੍ਰੇਮਿਕਾ ਦਾ ਨਾਮ ਦਿਓ, ਇਸ ਨੂੰ ਅਮਰੀਕੀ ਚਿੜੀਆਘਰ ਵਿਚ ਜਾਨਵਰਾਂ ਨੂੰ ਖੁਆਇਆ ਜਾਵੇਗਾ। ਦਾਨ ਵਿਚ ਦਿੱਤੇ ਗਏ ਪੈਸੇ ਬਾਅਦ ਵਿਚ ਵਾਪਸ ਨਹੀਂ ਮਿਲਣਗੇ, ਇਨ੍ਹਾਂ ਨੂੰ ਸਿੱਧਾ ਸੈਨ ਐਂਟੋਨੀਓ ਚਿੜੀਆਘਰ ਦੇ ਮਿਸ਼ਨ ਨੂੰ ਦੇ ਦਿੱਤਾ ਜਾਵੇਗਾ। ਲੋਕਾਂ ਨੂੰ ਸਬਜ਼ੀ ਲਈ 5 ਡਾਲਰ, ਕਾਕਰੋਚ ਲਈ 10 ਡਾਲਰ ਅਤੇ ਚੂਹੇ ਲਈ 25 ਡਾਲਰ ਦੇਣੇ ਪੈਂਦੇ ਹਨ। 150 ਡਾਲਰ ਵਿਚ ਚਿੜੀਆਘਰ ਇੱਕ ਵੀਡੀਓ ਭੇਜਦਾ ਹੈ ਜਿਸ ਵਿੱਚ ਦਿਖਾਇਆ ਜਾਂਦਾ ਹੈ ਕਿ ਸਾਬਕਾ ਪ੍ਰੇਮੀ ਜਾਂ ਪ੍ਰੇਮਿਕਾ ਦੇ ਨਾਮ ਵਾਲਾ ਇੱਕ ਕਾਕਰੋਚ, ਚੂਹਾ ਜਾਂ ਸਬਜ਼ੀ ਕਿਸੇ ਜਾਨਵਰ ਨੂੰ ਖੁਆ ਦਿੱਤੀ ਗਈ ਹੈ ਤਾਂ ਕਿ ਪੈਸੇ ਖ਼ਰਚ ਕਰਨ ਵਾਲਾ ਇਨਸਾਨ ਵੈਲੇਨਟਾਈਨ ਡੇਅ ਦੇ ਮੌਕੇ 'ਤੇ ਇਸਨੂੰ ਆਪਣੇ ਸਾਬਕਾ ਪ੍ਰੇਮੀ ਜਾਂ ਪ੍ਰੇਮਿਕਾ ਨੂੰ ਭੇਜ ਸਕੇ।
ਇਹ ਵੀ ਪੜ੍ਹੋ: ਕੈਨੇਡਾ 'ਚ 22 ਸਾਲਾ ਭਾਰਤੀ ਮੁੰਡੇ ਨੇ ਕੀਤਾ ਆਪਣੇ ਪਿਤਾ ਦਾ ਕਤਲ, ਭਾਲ 'ਚ ਲੱਗੀ ਪੁਲਸ
ਦਾਨ ਕਰਨ ਤੋਂ ਬਾਅਦ ਪ੍ਰਤੀਯੋਗੀ ਨੂੰ ਇੱਕ ਡਿਜੀਟਲ ਵੈਲੇਨਟਾਈਨ ਡੇਅ ਕਾਰਡ ਭੇਜਿਆ ਜਾਂਦਾ ਹੈ। ਇਹ ਪਹਿਲ ਨਾਲ ਨਾ ਸਿਰਫ਼ ਦਾਨ ਦੇਣ ਵਾਲੇ ਨੂੰ ਟੁੱਟੇ ਦਿਲ ਨਾਲ ਜੂਝਣ ਵਿਚ ਮਦਦ ਮਿਲਦੀ ਹੈ, ਸਗੋਂ ਉਸ ਦੇ ਸਾਬਕਾ ਪ੍ਰੇਮੀ ਜਾਂ ਪ੍ਰੇਮਿਕਾ ਨੂੰ ਵੀ ਇੱਕ ਕਾਰਡ ਭੇਜਿਆ ਜਾਂਦਾ ਹੈ, ਤਾਂ ਜੋ ਉਹ ਜਾਣ ਸਕਣ ਕਿ ਉਨ੍ਹਾਂ ਦਾ ਨਾਮ ਕਾਕਰੋਚ ਨੂੰ ਦੇ ਕੇ ਜਾਨਵਰ ਨੂੰ ਖੁਆ ਦਿੱਤਾ ਗਿਆ ਹੈ। ਜੇਕਰ ਕੋਈ ਜਾਨਵਰ ਨੂੰ ਮਾਰਨਾ ਨਹੀਂ ਚਾਹੁੰਦਾ ਹੈ, ਯਾਨੀ ਕਿ ਉਸ ਨੂੰ ਕਿਸੇ ਹੋਰ ਜੀਵ ਨੂੰ ਨਹੀਂ ਖੁਆਉਣਾ ਚਾਹੁੰਦਾ ਹੈ ਤਾਂ ਉਹ ਉਸ ਦੀ ਨਸਬੰਦੀ ਕਰਨ ਦੀ ਚੋਣ ਕਰ ਸਕਦਾ ਹੈ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਕਤਰ ਨੇ ਰਿਹਾਅ ਕੀਤੇ 8 ਭਾਰਤੀ ਨਾਗਰਿਕ; ਸੁਣਾਈ ਗਈ ਸੀ ਮੌਤ ਦੀ ਸਜ਼ਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।
ਕੈਨੇਡਾ ’ਚ 3 ਬੱਚਿਆਂ ਅਤੇ 2 ਔਰਤਾਂ ਦਾ ਕਤਲ, ਸ਼ੱਕੀ ਗ੍ਰਿਫ਼ਤਾਰ
NEXT STORY