ਕੁਆਲਾਲੰਪੁਰ — ਮਲੇਸ਼ੀਆ 'ਚ ਇਕ ਸਮੁੰਦਰੀ ਜਹਾਜ਼ ਦੇ ਪਲਟ ਜਾਣ ਕਾਰਨ ਇਕ ਕਰੂ ਮੈਂਬਰ ਦੀ ਮੌਤ ਹੋ ਗਈ ਅਤੇ ਹੋਰ 14 ਲੋਕ ਲਾਪਤਾ ਹੋ ਗਏ। ਇਨ੍ਹਾਂ 'ਚੋਂ ਵਧੇਰੇ ਚੀਨੀ ਲੋਕ ਹਨ। ਕੋਸਟਗਾਰਡ ਨੇ ਦੱਸਿਆ ਕਿ ਸਵੇਰੇ 8.50 'ਤੇ ਦੱਖਣੀ ਸੂਬੇ ਜੋਹੋਰ 'ਚ ਸਮੁੰਦਰੀ ਜਹਾਜ਼ ਦੇ ਪਲਟ ਜਾਣ ਦੀ ਖਬਰ ਮਿਲੀ ਸੀ। ਲਾਪਤਾ ਲੋਕਾਂ ਨੂੰ ਲੱਭਣ ਲਈ ਦੋ ਕਿਸ਼ਤੀਆਂ ਭੇਜੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਮ੍ਰਿਤਕ ਵਿਅਕਤੀ ਚੀਨੀ ਮੂਲ ਦਾ ਸੀ ਅਤੇ ਤਿੰਨ ਹੋਰ ਚੀਨੀ ਵਿਅਕਤੀ ਜਿਊਂਦੇ ਬਚ ਗਏ ਹਨ।
ਉਨ੍ਹਾਂ ਦੱਸਿਆ ਕਿ 14 ਮਲਾਹ (ਸੇਲਰ) ਅਜੇ ਲਾਪਤਾ ਹਨ, ਜਿਨ੍ਹਾਂ 'ਚੋਂ ਇਕ ਇੰਡੋਨੇਸ਼ੀਆਈ, ਇਕ ਮਲੇਸ਼ੀਆਈ ਅਤੇ 12 ਚੀਨੀ ਦੱਸੇ ਜਾ ਰਹੇ ਹਨ। ਅਜੇ ਇਹ ਨਹੀਂ ਦੱਸਿਆ ਗਿਆ ਕਿ ਇਸ ਹਾਦਸੇ ਦੇ ਵਾਪਰਨ ਦਾ ਕਾਰਨ ਕੀ ਸੀ ਕਿਉਂਕਿ ਇੱਥੇ ਮੌਸਮ ਬਿਲਕੁਲ ਠੀਕ ਹੈ। ਤੁਹਾਨੂੰ ਦੱਸ ਦਈਏ ਕਿ ਇਹ ਜਹਾਜ਼ ਰੇਤ ਲੈ ਕੇ ਜਾ ਰਿਹਾ ਸੀ। ਵਪਾਰ ਕਰਨ ਲਈ ਜਹਾਜ਼ਾਂ ਰਾਹੀਂ ਰੇਤ ਹੋਰ ਦੇਸ਼ਾਂ 'ਚ ਭੇਜੀ ਜਾਂਦੀ ਹੈ। ਜ਼ਿਆਦਾਤਰ ਸਿੰਗਾਪੁਰ 'ਚ ਰੇਤ ਭੇਜੀ ਜਾਂਦੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਫਿਲਹਾਲ ਮਾਮਲੇ ਦੀ ਜਾਂਚ ਚੱਲ ਰਹੀ ਹੈ।
ਕਾਬੁਲ 'ਚ ਭਿਆਨਕ ਧਮਾਕਾ, 26 ਦੀ ਮੌਤ
NEXT STORY