ਬਰੈਂਪਟਨ— ਕੈਨੇਡਾ ਦੇ ਸ਼ਹਿਰ ਬਰੈਂਪਟਨ 'ਚ ਇਕ ਭਿਆਨਕ ਸੜਕ ਹਾਦਸੇ 'ਚ ਇਕ 20 ਸਾਲਾ ਲੜਕੇ ਦੀ ਮੌਤ ਹੋ ਗਈ, ਜਦਕਿ 2 ਹੋਰ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਦਰਅਸਲ ਬਰੈਂਪਟਨ 'ਚ ਦੋ ਕਾਰਾਂ 'ਚ ਭਿਆਨਕ ਟੱਕਰ ਹੋ ਗਈ, ਟੱਕਰ ਇੰਨੀ ਕੁ ਜ਼ਬਰਦਸਤ ਸੀ ਕਿ ਇਕ ਕਾਰ ਨੂੰ ਅੱਗ ਲੱਗ ਗਈ। ਇਹ ਸੜਕ ਹਾਦਸਾ ਐਤਵਾਰ ਦੀ ਸਵੇਰ ਨੂੰ ਵਾਪਰਿਆ।
ਪੁਲਸ ਨੇ ਦੱਸਿਆ ਕਿ ਇਹ ਹਾਦਸਾ ਮੈਫੀਲਡ ਰੋਡ 'ਤੇ ਵਾਪਰਿਆ। ਪੁਲਸ ਮੁਤਾਬਕ ਜਦੋਂ ਉਹ ਘਟਨਾ ਵਾਲੀ ਥਾਂ 'ਤੇ ਪੁੱਜੇ ਤਾਂ ਕਾਰ ਪੂਰੀ ਤਰ੍ਹਾਂ ਨਾਲ ਅੱਗ 'ਚ ਘਿਰੀ ਹੋਈ ਸੀ। ਉਨ੍ਹਾਂ ਦੱਸਿਆ ਕਿ ਇਕ ਵਿਅਕਤੀ ਮ੍ਰਿਤਕ ਮਿਲਿਆ ਅਤੇ ਦੂਜੀ ਕਾਰ 'ਚ ਯਾਤਰਾ ਕਰਨ ਵਾਲੇ ਜ਼ਖਮੀ ਹੋਏ ਦੋ ਲੋਕਾਂ ਹਸਪਤਾਲ ਪਹੁੰਚਾਇਆ ਗਿਆ, ਜਿਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਸਿਡਨੀ 'ਚ ਘਰ 'ਚੋਂ ਮਿਲੀਆਂ ਦੋ ਲਾਸ਼ਾਂ, ਜਾਂਚ 'ਚ ਜੁਟੀ ਪੁਲਸ
NEXT STORY