ਵਾਸ਼ਿੰਗਟਨ (ਇੰਟ.)- ਡੋਨਾਲਡ ਟਰੰਪ ਦੇ ਦੂਜੇ ਕਾਰਜਕਾਲ ਦਾ ਪਹਿਲਾ ਸਾਲ ਦੁਨੀਆ ਲਈ ਉਥਲ-ਪੁਥਲ ਭਰਿਆ ਰਿਹਾ। ਇਕ ਸਾਲ ਦੇ ਅੰਦਰ ਟਰੰਪ ਨੇ ਸੈਂਕੜੇ ਕਾਰਜਕਾਰੀ ਹੁਕਮ ਜਾਰੀ ਕੀਤੇ, ਵਪਾਰ ਜੰਗ ਛੇੜੀ, ਕਈ ਅੰਤਰਰਾਸ਼ਟਰੀ ਸੰਸਥਾਵਾਂ ਤੋਂ ਅਮਰੀਕਾ ਨੂੰ ਬਾਹਰ ਕੱਢਿਆ ਅਤੇ ਹਮਲਾਵਰ ਵਿਦੇਸ਼ ਨੀਤੀ ਅਪਣਾਈ।
ਹਾਲਾਤ ਅਜਿਹੇ ਬਣੇ ਕਿ ਕਦੇ ਰੂਸ ਤੋਂ ਡਰਨ ਵਾਲਾ ਯੂਰਪ ਹੁਣ ਅਮਰੀਕਾ ਨੂੰ ਹੀ ਸਭ ਤੋਂ ਵੱਡਾ ਜੋਖਮ ਮੰਨਣ ਲੱਗਾ ਹੈ। ਦਿਲਚਸਪ ਗੱਲ ਇਹ ਹੈ ਕਿ ਇਸ ਪੂਰੇ ਭੂ-ਰਾਜਨੀਤਿਕ ਭੂਚਾਲ ਦਾ ਸਭ ਤੋਂ ਵੱਡਾ ਅਸਿੱਧਾ ਫ਼ਾਇਦਾ ਚੀਨ ਨੂੰ ਹੁੰਦਾ ਦਿਸ ਰਿਹਾ ਹੈ। ਹਾਲਾਤ ਇਹ ਹਨ ਕਿ ਚੀਨ ‘ਮੇਕ ਚਾਈਨਾ ਗ੍ਰੇਟ ਅਗੇਨ’ ਦੇ ਨਾਅਰੇ ਦੀ ਪਾਲਣਾ ਕਰਦਾ ਨਜ਼ਰ ਆ ਰਿਹਾ ਹੈ, ਜਦਕਿ ਟਰੰਪ ਦਾ ‘ਮੇਕ ਅਮਰੀਕਾ ਗ੍ਰੇਟ ਅਗੇਨ’ ਦਾ ਨਾਅਰਾ ਅਮਰੀਕਾ ਦੇ ਗਲੇ ਦੀ ਹੱਡੀ ਬਣਦਾ ਦਿਖਾਈ ਦੇ ਰਿਹਾ ਹੈ।
ਇਹ ਵੀ ਪੜ੍ਹੋ: ਟਰੰਪ ਦੇ ‘ਸ਼ਾਂਤੀ ਬੋਰਡ’ ’ਤੇ ਭਾਰਤ ਨੇ ਸਾਧੀ ਚੁੱਪੀ, ਪਾਕਿਸਤਾਨ ਅਤੇ ਇਜ਼ਰਾਈਲ ਨੇ ਦਿੱਤੀ ਸਹਿਮਤੀ
ਕਈ ਦੇਸ਼ ਜਾ ਪਹੁੰਚੇ ਚੀਨ ਦੇ ਕਰੀਬ
ਇਕ ਰਿਪੋਰਟ ’ਚ ਕਿਹਾ ਗਿਆ ਹੈ ਕਿ ਜਦੋਂ ਟਰੰਪ ਸੱਤਾ ’ਚ ਆਏ ਤਾਂ ਉਨ੍ਹਾਂ ਦਾ ਮਕਸਦ ਚੀਨ ਨੂੰ ਘੇਰਨਾ ਸੀ। ਟੈਰਿਫ ਵਧਾਏ ਗਏ, ਤਕਨੀਕੀ ਸਹਿਯੋਗ ’ਤੇ ਰੋਕ ਦੀ ਗੱਲ ਹੋਈ ਪਰ ਇਕ ਸਾਲ ਬਾਅਦ ਨਤੀਜਾ ਉਲਟ ਨਜ਼ਰ ਆ ਰਿਹਾ ਹੈ। 2025 ਦੇ ਅੰਤ ਤੱਕ ਚੀਨ ਦਾ ਵਪਾਰ ਸਰਪਲੱਸ ਰਿਕਾਰਡ ਪੱਧਰ ’ਤੇ ਪਹੁੰਚ ਗਿਆ। ਇਸ ਦੀ ਸਭ ਤੋਂ ਵੱਡੀ ਮਿਸਾਲ ਕੈਨੇਡਾ ਹੈ। ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਬੀਜਿੰਗ ਯਾਤਰਾ ਨੂੰ ਦੋਵਾਂ ਦੇਸ਼ਾਂ ਨੇ ਨਵੀਂ ਰਣਨੀਤਕ ਸਾਂਝੇਦਾਰੀ ਦੀ ਸ਼ੁਰੂਆਤ ਦੱਸਿਆ। ਚੀਨ ਨੇ ਕੈਨੇਡਾ ਦੇ ਕੁਝ ਉਤਪਾਦਾਂ ’ਤੇ ਟੈਰਿਫ ਘਟਾਉਣ ’ਤੇ ਸਹਿਮਤੀ ਦਿੱਤੀ, ਜਦਕਿ ਕੈਨੇਡਾ ਨੇ ਚੀਨੀ ਇਲੈਕਟ੍ਰਿਕ ਵਾਹਨਾਂ ਲਈ ਬਾਜ਼ਾਰ ਖੋਲ੍ਹਿਆ। ਇਹ ਯਾਤਰਾ ਲੱਗਭਗ ਇਕ ਦਹਾਕੇ ਦੇ ਠੰਢੇ ਸਬੰਧਾਂ ਤੋਂ ਬਾਅਦ ਹੋਈ ਹੈ। ਕੈਨੇਡਾ ਇਕੱਲਾ ਨਹੀਂ ਹੈ, ਦੱਖਣੀ ਕੋਰੀਆ, ਬ੍ਰਿਟੇਨ ਅਤੇ ਜਰਮਨੀ ਵਰਗੇ ਦੇਸ਼ ਵੀ ਚੀਨ ਨਾਲ ਸਬੰਧ ਦੁਬਾਰਾ ਸੁਧਾਰਨ ਵਿਚ ਜੁਟੇ ਹੋਏ ਹਨ।
ਇਹ ਵੀ ਪੜ੍ਹੋ: ਅਮਰੀਕਾ 'ਚ ਰਹਿ ਰਹੇ ਪ੍ਰਵਾਸੀਆਂ ਲਈ ਵੱਡੀ ਖ਼ਬਰ: ਟਰੰਪ ਨੇ ਦੱਸਿਆ ਕੌਣ ਨਿਸ਼ਾਨੇ 'ਤੇ ਤੇ ਕਿਸ ਨੂੰ ਮਿਲੇਗੀ ਰਾਹਤ
ਵਿਸ਼ਵ ਵਪਾਰ ’ਤੇ ਕੇਂਦ੍ਰਿਤ ਨਹੀਂ ਰਿਹਾ ਅਮਰੀਕਾ
ਇਕ ਹਾਲੀਆ ਰਿਪੋਰਟ ਦੱਸਦੀ ਹੈ ਕਿ ਵਿਸ਼ਵ ਵਪਾਰ ’ਤੇ ਹੁਣ ਅਮਰੀਕਾ ਕੇਂਦ੍ਰਿਤ ਨਹੀਂ ਰਿਹਾ। ਏਸ਼ੀਆ, ਪੱਛਮੀ ਏਸ਼ੀਆ ਅਤੇ ਅਫ਼ਰੀਕਾ ਵਿਚ ਵਪਾਰ ਤੇਜ਼ੀ ਨਾਲ ਵਧਿਆ ਹੈ। ਸਪਲਾਈ ਚੇਨ ਲੰਬੀ ਹੋ ਗਈ ਹੈ ਅਤੇ ਦੁਨੀਆ ਨੇ ਖੁਦ ਨੂੰ ਅਮਰੀਕੀ ਫ਼ੈਸਲਿਆਂ ਦੇ ਮੁਤਾਬਕ ਢਾਲ ਲਿਆ ਹੈ। ਯੂਰਪ ਵਿਚ ਵੀ ਵੱਡੀ ਤਬਦੀਲੀ ਦਿਖ ਰਹੀ ਹੈ। ਕਈ ਯੂਰਪੀ ਦੇਸ਼ ਹੁਣ ਅਮਰੀਕਾ ਨੂੰ ਭਰੋਸੇਮੰਦ ਸਹਿਯੋਗੀ ਨਹੀਂ ਮੰਨਦੇ। ਯੂਕ੍ਰੇਨ ਜ਼ਿਆਦਾ ਉਮੀਦ ਬ੍ਰਸੇਲਜ਼ ਤੋਂ ਕਰ ਰਿਹਾ ਹੈ, ਨਾ ਕਿ ਵਾਸ਼ਿੰਗਟਨ ਤੋਂ। ਉੱਥੇ ਹੀ ਰੂਸ, ਅਮਰੀਕਾ ਨਾਲੋਂ ਜ਼ਿਆਦਾ ਯੂਰਪੀ ਸੰਘ ਨੂੰ ਦੁਸ਼ਮਣ ਮੰਨਣ ਲੱਗਾ ਹੈ।
ਇਹ ਵੀ ਪੜ੍ਹੋ: 20 ਸਾਲਾਂ ਬਾਅਦ ਧਰਤੀ ਨਾਲ ਟਕਰਾਇਆ ਸ਼ਕਤੀਸ਼ਾਲੀ 'ਸੂਰਜੀ ਤੂਫ਼ਾਨ', ਕੀ ਰੁਕ ਜਾਵੇਗੀ ਦੁਨੀਆ?
ਟਰੰਪ ਦੇ ਇਕ ਸਾਲ ਦੀਆਂ ਨੀਤੀਆਂ ਦਾ ਨਤੀਜਾ
ਟਰੰਪ ਨੇ ਸਿਆਸਤ ਵਿਚ ਕਦਮ ਅਮਰੀਕਾ ਨੂੰ ਮਹਾਨ ਬਣਾਉਣ ਲਈ ਰੱਖਿਆ ਸੀ ਪਰ ਉਨ੍ਹਾਂ ਦੀਆਂ ਨੀਤੀਆਂ ਨੇ ਦੁਨੀਆ ਨੂੰ ਅਜਿਹੇ ਮੋੜ ’ਤੇ ਲਿਆ ਖੜ੍ਹਾ ਕੀਤਾ ਹੈ ਜਿੱਥੇ ਚੀਨ ਪਹਿਲਾਂ ਨਾਲੋਂ ਜ਼ਿਆਦਾ ਮਜ਼ਬੂਤ, ਜ਼ਿਆਦਾ ਜੁੜਿਆ ਹੋਇਆ ਅਤੇ ਜ਼ਿਆਦਾ ਪ੍ਰਭਾਵਸ਼ਾਲੀ ਦਿਖ ਰਿਹਾ ਹੈ। ਭਾਵ ਅਣਜਾਣੇ ਵਿਚ ਹੀ ਸਹੀ, ਟਰੰਪ ਦੇ ਦੌਰ ਵਿਚ ‘ਚੀਨ ਹੋਰ ਮਹਾਨ’ ਹੁੰਦਾ ਨਜ਼ਰ ਆ ਰਿਹਾ ਹੈ। ਟਰੰਪ ਪ੍ਰਸ਼ਾਸਨ ਨੇ ਕਈ ਅੰਤਰਰਾਸ਼ਟਰੀ ਸੰਸਥਾਵਾਂ ਅਤੇ ਵਪਾਰਕ ਸਮਝੌਤਿਆਂ ਤੋਂ ਅਮਰੀਕਾ ਨੂੰ ਵੱਖ ਕਰ ਲਿਆ। ਇਸ ਨਾਲ ਗਲੋਬਲ ਲੀਡਰਸ਼ਿਪ ਵਿਚ ਖਾਲੀਪਨ ਪੈਦਾ ਹੋਇਆ। ਇਸ ਖਾਲੀ ਥਾਂ ਨੂੰ ਚੀਨ ਨੇ ਤੇਜ਼ੀ ਨਾਲ ਭਰਿਆ। ਅੱਜ ਕਈ ਦੇਸ਼ ਚੀਨ ਨੂੰ ਭਰੋਸੇਮੰਦ ਵਪਾਰਕ ਭਾਈਵਾਲ ਮੰਨਣ ਲੱਗੇ ਹਨ, ਜਦਕਿ ਅਮਰੀਕਾ ਨੂੰ ਇਕ ਅਨਿਸ਼ਚਿਤ ਅਤੇ ਹਮਲਾਵਰ ਸ਼ਕਤੀ ਵਜੋਂ ਦੇਖਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਟਰੰਪ ਦਾ 90ਵੀਂ ਵਾਰ ਦਾਅਵਾ: 'ਮੈਂ ਭਾਰਤ-ਪਾਕਿਸਤਾਨ ਵਿਚਾਲੇ ਪ੍ਰਮਾਣੂ ਜੰਗ ਰੁਕਵਾ ਕੇ ਕਰੋੜਾਂ ਲੋਕਾਂ ਦੀ ਜਾਨ ਬਚਾਈ'
ਭਾਰਤ ਦਾ ਬਦਲਿਆ ਰੁਖ਼, ਅਮਰੀਕਾ ਨਾਲ ਵਪਾਰ ਘਟਿਆ
ਟਰੰਪ ਸਰਕਾਰ ਦੇ ਤਹਿਤ ਅਮਰੀਕਾ ਨਾਲ ਭਾਰਤ ਦੇ ਵਪਾਰਕ ਸਬੰਧ ਵਿਗੜੇ ਹਨ। ਭਾਰੀ ਟੈਰਿਫ ਕਾਰਨ ਭਾਰਤ ਨੇ ਬਦਲ ਲੱਭਣੇ ਸ਼ੁਰੂ ਕੀਤੇ ਅਤੇ ਚੀਨ ਨਾਲ ਸੀਮਤ ਪਰ ਵਿਵਹਾਰਕ ਸਹਿਯੋਗ ਵਧਾਇਆ। ਦਸੰਬਰ ਵਿਚ ਭਾਰਤ ਦਾ ਚੀਨ ਨੂੰ ਐਕਸਪੋਰਟ ਕਰੀਬ 70 ਫ਼ੀਸਦੀ ਵਧਿਆ, ਜਦਕਿ ਅਮਰੀਕਾ ਨੂੰ ਐਕਸਪੋਰਟ ਘਟਿਆ। ਅਮਰੀਕਾ ਵੱਲੋਂ ਭਾਰਤ ’ਤੇ 50 ਫ਼ੀਸਦੀ ਟੈਰਿਫ ਲਾਏ ਜਾਣ ਨਾਲ ਦੋਵਾਂ ਦੇਸ਼ਾਂ ਦੇ ਵਪਾਰਕ ਅਤੇ ਕੂਟਨੀਤਕ ਸਬੰਧਾਂ ਵਿਚ ਕੁੜੱਤਣ ਆ ਗਈ ਹੈ।
ਇਹ ਵੀ ਪੜ੍ਹੋ: ਵਿਆਹ ਟੁੱਟਣ ਤੋਂ ਪਹਿਲਾਂ ਮਿਲਦੇ ਨੇ ਇਹ 5 ਸੰਕੇਤ! ਨਾ ਕਰੋ ਨਜ਼ਰਅੰਦਾਜ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪਾਕਿਸਤਾਨ ਦੇ ਮੁਲਤਾਨ 'ਚ ਬਣ ਰਿਹਾ ਲਸ਼ਕਰ ਦਾ ਨਵਾਂ ਟ੍ਰੇਨਿੰਗ ਕੈਂਪ, ਹਾਫਿਜ਼ ਸਈਦ ਨੇ ਰੱਖਿਆ ਨੀਂਹ ਪੱਥਰ
NEXT STORY