ਓਟਾਵਾ- ਕੈਨੇਡਾ ਸਰਕਾਰ ਕੋਰੋਨਾ ਵਾਇਰਸ ਦਾ ਵੈਕਸੀਨ ਖਰੀਦਣ ਲਈ ਫਾਈਜ਼ਰ ਤੇ ਮੋਡੇਰਨਾ ਕੰਪਨੀਆਂ ਨਾਲ ਕਰਾਰ ਕਰ ਚੁੱਕੀ ਹੈ। ਓਂਟਾਰੀਓ ਸਰਕਾਰ ਨੇ ਕੋਰੋਨਾ ਵੈਕਸੀਨ ਦੀ ਵੰਡ ਸਬੰਧੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਦੇ ਚੱਲਦਿਆਂ ਡੱਗ ਫੋਰਡ ਸਰਕਾਰ ਨੇ ਕੋਰੋਨਾ ਵੈਕਸੀਨ ਨੂੰ ਸੂਬੇ ਭਰ ਵਿਚ ਵੰਡਣ ਲ਼ਈ ਇਕ ਟਾਸਕ ਫੋਰਸ ਤਿਆਰ ਕਰ ਲਈ ਹੈ। ਇਹ ਟਾਸਕ ਫੋਰਸ ਸੂਬੇ ਵਿਚ ਟੀਕਾਕਰਨ ਪ੍ਰੋਗਰਾਮ ਲਾਗੂ ਕਰਨ ਲਈ ਸਲਾਹ ਦੇਵੇਗੀ, ਜਿਸ ਵਿਚ ਕੋਰੋਨਾ ਵੈਕਸੀਨ ਦੀ ਸਮੇਂ ਸਿਰ, ਨਿਯਮਾਂ ਅਨੁਸਾਰ ਅਤੇ ਪ੍ਰਭਾਵਸ਼ਾਲੀ ਵੰਡ ਨੂੰ ਯਕੀਨੀ ਬਣਾਇਆ ਜਾਵੇਗਾ।
ਕੈਨੇਡੀਅਨ ਫ਼ੌਜ ਦੇ ਸਾਬਕਾ ਚੀਫ਼ ਆਫ਼ ਡਿਫੈਂਸ ਸਟਾਫ਼ ਅਤੇ ਅਫ਼ਗਾਨਿਸਤਾਨ ਜੰਗ 'ਚ ਨਾਟੋ ਦੀ ਅਗਵਾਈ ਵਾਲੀ ਫ਼ੌਜ ਦੇ ਕਮਾਂਡਰ ਰਿੱਕ ਹਿਲੀਅਰ ਨੂੰ ਇਸ ਨਵੀਂ ਟਾਸਕ ਫੋਰਸ ਦਾ ਚੇਅਰਮੈਨ ਬਣਾਇਆ ਗਿਆ ਹੈ।
ਸਰਕਾਰ ਦਾ ਕਹਿਣਾ ਹੈ ਕਿ ਰਿੱਕ ਹਿਲੀਅਰ ਦਾ ਕਈ ਕੌਂਮੀ ਤੇ ਕੌਮਾਂਤਰੀ ਮਿਸ਼ਨਾਂ ਦੀ ਅਗਵਾਈ ਕਰਨ ਦਾ ਤਜ਼ਰਬਾ ਓਂਟਾਰੀਓ ਵਿਚ ਕੋਵਿਡ-19 ਟੀਕਾਕਰਨ ਪ੍ਰੋਗਰਾਮ ਨੂੰ ਸਫ਼ਲਤਾਪੂਰਵਕ ਲਾਗੂ ਕਰਨ 'ਚ ਸਹਾਇਤਾ ਕਰੇਗਾ। ਜ਼ਿਕਰਯੋਗ ਹੈ ਕਿ ਕੈਨੇਡਾ ਸਰਕਾਰ ਨੇ ਅਮਰੀਕਾ ਦੀਆਂ ਕੰਪਨੀਆਂ ਤੋਂ ਕੋਰੋਨੈ ਵੈਕਸੀਨ ਦੀਆਂ ਵੱਡੀ ਮਾਤਰਾ ਵਿਚ ਖੁਰਾਕਾਂ ਮੰਗਵਾ ਲਈਆਂ ਹਨ। ਇਸ ਟਾਸਕ ਫੋਰਸ ਦਾ ਮੁੱਖ ਕੰਮ ਡਲਿਵਰੀ ਦੇਣਾ, ਭੰਡਾਰਨ ਕਰਨਾ, ਸਿਹਤ ਕਾਮਿਆਂ ਦੀ ਮਦਦ ਕਰਨਾ, ਇਸ ਸਬੰਧੀ ਡਾਟਾ ਇਕੱਠਾ ਕਰਨਾ। ਹਾਲਾਂਕਿ ਅਜੇ ਬਾਕੀ ਮੈਂਬਰਾਂ ਦੇ ਨਾਂਵਾਂ ਦੀ ਘੋਸ਼ਣਾ ਕਰਨੀ ਬਾਕੀ ਹੈ।
ਬਾਈਡੇਨ ਨੂੰ 'ਸੱਤਾ ਸੌਂਪਣ' ਲਈ ਤਿਆਰ ਹਨ ਟਰੰਪ
NEXT STORY