ਟੋਰਾਂਟੋ- ਓਂਟਾਰੀਓ ਸੂਬੇ ਦੇ ਸਿੱਖਿਆ ਮੰਤਰੀ ਨੇ ਸਕੂਲ ਖੋਲ੍ਹਣ ਨੂੰ ਲੈ ਕੇ ਮਾਪਿਆ ਨੂੰ ਤਿਆਰ ਰਹਿਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਹਾਲਾਂਕਿ ਕੋਰੋਨਾ ਵਾਇਰਸ ਅਜੇ ਖਤਮ ਨਹੀਂ ਹੋਇਆ ਪਰ ਉਹ ਸਕੂਲਾਂ ਨੂੰ ਮੁੜ ਖੋਲ੍ਹਣ ਵਿਚ ਦੇਰੀ ਨਹੀਂ ਕਰਨਗੇ।
ਛੁੱਟੀਆਂ ਤੋਂ ਬਾਅਦ 11 ਜਨਵਰੀ ਨੂੰ ਸਕੂਲ ਮੁੜ ਖੋਲ੍ਹਣ ਦਾ ਫੈਸਲਾ ਲਿਆ ਗਿਆ ਸੀ ਤੇ ਇਸੇ ਤਾਰੀਖ਼ ਤੋਂ ਸਕੂਲ ਖੋਲ੍ਹੇ ਜਾਣਗੇ। ਸਟੇਫਨ ਲੇਸ ਨੇ ਇਕ ਖੁੱਲ੍ਹੀ ਚਿੱਠੀ ਲਿਖ ਕੇ ਮਾਪਿਆ ਨੂੰ ਕਿਹਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਦੀ ਤਿਆਰੀ ਰੱਖਣ।
ਜ਼ਿਕਰਯੋਗ ਹੈ ਕਿ 26 ਦਸੰਬਰ ਤੋਂ ਓਂਟਾਰੀਓ ਸੂਬੇ ਵਿਚ ਤਾਲਾਬੰਦੀ ਲਾਗੂ ਹੈ ਤੇ ਸਾਰੇ ਗੈਰ-ਜ਼ਰੂਰੀ ਅਦਾਰੇ ਬੰਦ ਰੱਖਣ ਦਾ ਫੈਸਲਾ ਲਿਆ ਗਿਆ ਸੀ। ਤਾਲਾਬੰਦੀ ਦੌਰਾਨ ਸਕੂਲ 11 ਜਨਵਰੀ ਤੱਕ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਸੀ। ਉੱਤਰੀ ਓਂਟਾਰੀਓ ਵਿਚ ਸਾਰੇ ਸਕੂਲਾਂ ਨੂੰ ਇਸੇ ਤਾਰੀਖ਼ ਨੂੰ ਖੋਲ੍ਹਣ ਦਾ ਫੈਸਲਾ ਲਿਆ ਗਿਆ ਹੈ, ਹਾਲਾਂਕਿ ਦੱਖਣੀ ਓਂਟਾਰੀਓ ਵਿਚ ਸੈਕੰਡਰੀ ਸਕੂਲਾਂ ਦੇ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਹ 25 ਜਨਵਰੀ ਤੋਂ ਪਹਿਲਾਂ ਸਕੂਲ ਨਹੀਂ ਜਾਣਗੇ। ਸੂਬੇ ਵਿਚ ਲਾਗੂ ਤਾਲਾਬੰਦੀ 23 ਜਨਵਰੀ ਨੂੰ ਖਤਮ ਹੋਣ ਵਾਲੀ ਹੈ।
ਲੇਸ ਨੇ ਕਿਹਾ ਕਿ ਸਕੂਲਾਂ ਵਿਚ ਕੋਰੋਨਾ ਦੀ ਕਮਿਊਨਟੀ ਟਰਾਂਸਮਿਸ਼ਨ ਨਹੀਂ ਹੋ ਰਹੀ, ਇਸ ਲਈ ਸਕੂਲਾਂ ਨੂੰ ਬੰਦ ਕਰਨ ਦਾ ਕੋਈ ਮਤਲਬ ਹੀ ਨਹੀਂ ਹੈ।
ਪਰਥ 'ਚ ਬੁਸ਼ਫਾਇਰ ਹਮਲਾ, ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ
NEXT STORY