ਨਿਊਯਾਰਕ/ ਓਂਟਾਰੀੳ , (ਰਾਜ ਗੋਗਨਾ)—ਬੀਤੇ ਦਿਨ ਕੈਨੇਡਾ ਦੇ ਸੂਬੇ ਓਂਟਾਰੀਓ ਦੇ ਸ਼ਹਿਰ ਕੈਲੇਡਨ ਦੀ ਇਕ ਭਾਰਤੀ ਮੂਲ ਦੀ 45 ਸਾਲਾ ਬੀਬੀ ਗੀਤਾ ਨਾਇਰ ਨੂੰ ਹਿਰਾਸਤ ਵਿਚ ਲਿਆ ਗਿਆ। ਵੀਰਵਾਰ ਸ਼ਾਮ ਨੂੰ 5:30 ਵਜੇ ਦੇ ਕਰੀਬ ਬੁੱਸ਼ ਸਟ੍ਰੀਟ ਅਤੇ ਅੋਲਡ ਮੇਨ ਸਟ੍ਰੀਟ ਤੇ ਇੱਕ ਪੁਲਸ ਨਾਕੇ 'ਤੇ ਓ. ਪੀ. ਪੀ. ਅਫਸਰਾਂ ਨੂੰ ਸਾਹ ਦਾ ਸੈਂਪਲ ਦੇਣ ਦੀ ਬਜਾਏ ਅਫ਼ਸਰ ਵਿਚ ਗੱਡੀ ਮਾਰ ਕੇ ਉਹ ਭੱਜ ਗਈ ਸੀ।
ਇਨ੍ਹਾਂ ਦੋਸ਼ਾਂ ਹੇਠ ਉਸ ਦੇ ਘਰ ਦੇ ਡਰਾਇਵ ਵੇਅ ਤੋਂ ਉਸ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਪੁਲਸ ਵੱਲੋਂ ਰੋਕਣ 'ਤੇ ਸ਼ਰਾਬ ਟੈਸਟ ਦਾ ਸੈਂਪਲ ਦੇਣ ਦੇ ਇਸ਼ਾਰੇ ਤੋਂ ਬਾਅਦ ਗੀਤਾ ਨਾਇਰ ਨੇ ਗੱਡੀ ਪੁਲਸ ਅਫ਼ਸਰ ਵਿਚ ਮਾਰ ਕੇ ਭਜਾ ਲਈ ਸੀ, ਜਿਸ ਨੂੰ ਬਾਅਦ ਵਿਚ ਪੁਲਸ ਨੇ ਹਿਰਾਸਤ ਵਿਚ ਲੈ ਲਿਆ ਹੈ।
USA 'ਚ ਦਸੰਬਰ ਤੱਕ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 'ਚ ਹੋ ਸਕਦੈ ਵਾਧਾ
NEXT STORY